ਨੈਨੋ ਦੇ ਮੁੱਲ ਦਾ ਮੁਰਗਾ, ਇਸਦੀ ਖਾਸੀਅਤ ਜਾਣਕੇ ਹੋਵੋਂਗੇ ਹੈਰਾਨ
ਇਸ ਦੀ ਚੁੰਝ, ਕਲਗੀ ਅਤੇ ਖੰਭਾਂ ਦਾ ਰੰਗ ਤਾਂ ਕਾਲਾ ਹੁੰਦਾ ਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੀਆਂ ਹੱਡੀਆਂ ਵੀ ਕਾਲੀਆਂ ਹੁੰਦੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਫਾਈਬਰੋਮੇਲਾਨੋਸਿਸ ਦੇ ਕਾਰਨ ਇਸ ਨਸਲ ਦੇ ਜੀਵਾਂ ਦੇ ਮਾਸ ਦਾ ਰੰਗ ਕਾਲਾ ਹੋ ਜਾਂਦਾ ਹੈ।
ਇਨ੍ਹਾਂ ਮੁਰਗਿਆਂ ਦੀ ਗਿਣਤੀ ਦੁਨੀਆਭਰ ਵਿਚ ਸਿਰਫ 3500 ਹੀ ਹੈ। ਈਸਟ ਇੰਡੀਆ ਕੰਪਨੀ ਨੇ 18ਵੀਂ ਸਦੀ ਵਿਚ ਅਯਮ ਸੇਮਾਨੀ ਨਸਲ ਦੇ ਮੁਰਗਿਆਂ ਦੀ ਬਰਾਮਦ ਯੂਰਪ ਕਰਨੀ ਸ਼ੁਰੂ ਕਰ ਦਿੱਤੀ ਸੀ।
ਮੰਨਿਆ ਜਾਂਦਾ ਹੈ ਕਿ ਇਸ ਮੁਰਗੇ ਨੂੰ ਖਾਣ ਨਾਲ ਜ਼ਬਰਦਸਤ ਤਾਕਤ ਮਿਲਦੀ ਹੈ। ਜੋ ਲੋਕ ਅਯਮ ਸੇਮਾਨੀ ਦਾ ਮਾਸ ਖਾਂਦੇ ਹਨ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਬੀਮਾਰੀ ਨਹੀਂ ਹੁੰਦੀ। ਇਸ ਨਸਲ ਦੇ ਮੁਰਗੇ ਇੰਡੋਨੇਸ਼ੀਆ ਦੇ ਜਾਵਾ ਅਤੇ ਸੁਮਾਤਰਾ ਵਿਚ ਪਾਏ ਜਾਂਦੇ ਹਨ।
ਲੰਡਨ: ਮੁਰਗਾ ਖਾਣ ਦੇ ਸ਼ੌਕੀਨ ਤਾਂ ਮੂੰਹ ਮੰਗੀ ਕੀਮਤ ਦੇ ਕੇ ਮੁਰਗਾ ਖਰੀਦ ਲੈਂਦੇ ਹਨ ਪਰ ਇਸ ਮੁਰਗੇ ਨੂੰ ਖਰੀਦਣ ਤੋਂ ਪਹਿਲਾਂ ਸ਼ਾਇਦ ਕੋਈ ਵੀ ਸੌ ਵਾਰ ਸੋਚੇਗਾ। ਇਸ ਮੁਰਗੇ ਦੀ ਕੀਮਤ ਸਵਾ ਲੱਖ ਹੈ ਅਤੇ ਇਹ ਰੰਗ ਦਾ ਕਾਲਾ ਹੈ। ਇਹ ਦੁਨੀਆ ਦੀ ਸਭ ਤੋਂ ਮਹਿੰਗੀ ਅਯਮ ਸੇਮਾਨੀ ਨਸਲ ਦਾ ਮੁਰਗਾ ਹੈ।
ਕੁਝ ਲੋਕ ਤਾਂ ਇਸ ਨੂੰ ਸ਼ੁੱਭ ਅਤੇ ਮੰਗਲ ਦਾ ਪ੍ਰਤੀਕ ਵੀ ਮੰਨਦੇ ਹਨ। ਇਸ ਲਈ ਇਸ ਦੀ ਵਰਤੋਂ ਬਲੀ ਚੜਾਉਣ ਲਈ ਵੀ ਕੀਤੀ ਜਾਂਦੀ ਹੈ। ਚੀਨ ਵਿਚ ਸਦੀਆ ਤੋਂ ਇਸ ਦੀ ਵਰਤੋਂ ਦਵਾਈਆਂ ਵਿਚ ਕੀਤੀ ਜਾਂਦੀ ਰਹੀ ਹੈ।