ਇਸ ਪਿੰਡ 'ਚ ਪ੍ਰਸ਼ਾਦਾ ਛੱਕਣਗੇ ਪੀਐਮ ਮੋਦੀ,,ਜਾਣੋ ਕੀ ਖਾਸ ਹੈ ਇਸ ਪਿੰਡ ਵਿੱਚ
Download ABP Live App and Watch All Latest Videos
View In Appਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਕੰਪਨੀ ਵਲੋਂ ਕਰਵਾਇਆ ਸਰਵੇਖਣ ਇਹ ਸੰਕੇਤ ਦਿੰਦਾ ਹੈ ਕਿ ਸੈਲਾਨੀਆਂ ਵਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲੇਗਾ।
ਬੱਚਿਆਂ ਦੇ ਮਨੋਰੰਜਨ ਲਈ ਝੂਲੇ ਅਤੇ ਪੁਰਾਤਨ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪ੍ਰਾਜੈਕਟ ਮੈਨੇਜਰ ਹਰਪ੍ਰੀਤ ਸਿੰਘ ਅਨੁਸਾਰ ਟੂਰਿਸਟ ਪਿੰਡ ਵਿੱਚ ਰਾਤ ਠਹਿਰ ਵੀ ਸਕਣਗੇ। ਇਸ ਮੰਤਵ ਲਈ ਵੀਹ ਕਮਰੇ ਉਸਾਰੇ ਗਏ ਹਨ। ਉਨ੍ਹਾਂ ਕਿਹਾ ਕਿ ਬਾਹਰੋਂ ਇਹ ਕਮਰੇ ਪੇਂਡੂ ਨਜ਼ਰ ਆਉਣਗੇ ਪਰ ਅੰਦਰ ਹਰ ਆਧੁਨਿਕ ਸਹੂਲਤ ਮੌਜੂਦ ਹੋਵੇਗੀ।
ਇੱਥੇ ਖਾਣੇ ਲਈ ਵੱਖਰਾ ਢਾਬਾ ਖੋਲ੍ਹਿਆ ਗਿਆ ਹੈ। ਪਿੰਡ ਵਿੱਚ ਤੀਹ ਦੁਕਾਨਾਂ ਵੀ ਖੋਲ੍ਹੀਆਂ ਗਈਆਂ ਹਨ। ਪੰਜਾਬੀ ਸਭਿਆਚਾਰ ਦੇ ਸਾਰੇ ਰੰਗ ਪਿੰਡ ਵਿੱਚ ਵੇਖਣ ਨੂੰ ਮਿਲਣਗੇ। ਸ਼ਾਮ ਵੇਲੇ ਅਖਾੜੇ ਵਿੱਚ ਕੁਸ਼ਤੀਆਂ ਹੋਣਗੀਆਂ, ਬਾਜ਼ੀਗਰ ਬਾਜ਼ੀ ਪਾਵੇਗਾ, ਭੰਡ ਆਪਣਾ ਰੰਗ ਵਿਖਾਉਣਗੇ, ਮੁਟਿਆਰਾਂ ਤੇ ਗੱਭਰੂ ਗਿੱਧਾ-ਭੰਗੜਾ ਪਾਉਣਗੇ ਤੇ ਲੋਕ ਗੀਤਾਂ ਦੀ ਪੇਸ਼ਕਾਰੀ ਹੋਵੇਗੀ।
ਪਿੰਡ ਦੀਆਂ ਗਲੀਆਂ ਪੁਰਾਤਨ ਪਿੰਡਾਂ ਦੀਆਂ ਗਲੀਆਂ ਵਾਂਗ ਉਸਾਰੀਆਂ ਗਈਆਂ ਹਨ। ਪਿੰਡ ਵਿੱਚ 22 ਘਰ ਉਸਾਰੇ ਹਨ। ਇਨ੍ਹਾਂ ਘਰਾਂ ’ਚੋਂ ਪੁਰਾਤਨ ਪੇਂਡੂ ਜੀਵਨਸ਼ੈਲੀ ਦੀ ਝਲਕ ਮਿਲੇਗੀ।
ਇਸ ਦਾ ਉਦਘਾਟਨ ਵੀ ਗਿਆਨੀ ਗੁਰਦਿੱਤ ਸਿੰਘ ਨੇ ਟੱਕ ਲਾ ਕੇ ਕੀਤਾ ਸੀ ਤੇ ਬਾਅਦ ਵਿੱਚ ਇਸ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਨੇ ਅਪਣਾ ਲਿਆ ਸੀ ਅਤੇ ਇਸ ਨੂੰ 2010 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਵਿਰਾਸਤੀ ਪਿੰਡ ਦਾ ਡਿਜ਼ਾਈਨ ਇੰਜਨੀਅਰ ਸੁਖਵਿੰਦਰ ਸਿੰਘ ਨੇ ਤਿਆਰ ਕੀਤਾ ਹੈ ਅਤੇ ਇਹ ਪੰਜਾਬ ਟੂਰਿਜ਼ਮ ਵਿਭਾਗ ਦੀ ਦੇਖ-ਰੇਖ ਹੇਠ ਬਣ ਰਿਹਾ ਹੈ।
ਅੰਮ੍ਰਿਤਸਰ-ਅਟਾਰੀ ਬਾਈਪਾਸ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਿੱਤੀ 12 ਏਕੜ ਜ਼ਮੀਨ ਵਿੱਚ ਬਣੇ ਇਸ ਪਿੰਡ ਨੂੰ ਉਸਾਰਨ ਦਾ ਸੁਪਨਾ 2003 ਵਿੱਚ ਤਤਕਾਲੀ ਵਾਈਸ-ਚਾਂਸਲਰ ਡਾ. ਐਸ.ਪੀ ਸਿੰਘ ਨੇ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ‘ਮੇਰਾ ਪਿੰਡ’ ਤੋਂ ਪ੍ਰੇਰਿਤ ਹੋ ਕੇ ਲਿਆ ਸੀ।
ਕੌਮਾਂਤਰੀ ਕਾਨਫਰੰਸ ‘ਹਾਰਟ ਆਫ ਏਸ਼ੀਆ’ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡਾ ਪਿੰਡ ਵਿੱਚ ਵਿਦੇਸ਼ੀ ਮਹਿਮਾਨਾਂ ਸਮੇਤ ਪੰਜਾਬ ਦੇ ਖਾਣਿਆਂ ਦਾ ਸੁਆਦ ਚੱਕਣਗੇ।ਪ੍ਰਧਾਨ ਮੰਤਰੀ ਪੰਜਾਬੀ ਵਿਰਸੇ ਨੂੰ ਨੇੜਿਓਂ ਦੇਖਣ ਲਈ 12 ਏਕੜ ‘ਚ ਫ਼ੈਲੇ ‘ਸਾਡਾ ਪਿੰਡ’ ਵਿਚ ਵੀ ਵਿਚਰਣਗੇ। ਖਾਣੇ ‘ਚ ਉਨ੍ਹਾਂ ਲਈ ਸਰ੍ਹੋਂ ਦਾ ਸਾਗ ਅਤੇ ਲੰਗਰ ਵਾਲੀ ਦਾਲ ਵਿਸ਼ੇਸ਼ ਤੌਰ ‘ਤੇ ਪਰੋਸੀ ਜਾਵੇਗੀ। 40 ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਵੀ ਪੰਜਾਬ ਦੇ ਦੇਸੀ ਵਿਅੰਜਨਾਂ ਦਾ ਸਵਾਦ ਚੱਖਣ ਨੂੰ ਮਿਲੇਗਾ। ਇਸ ਦਾ ਜ਼ਿੰਮਾ ਛੇਹਰਟਾ ਬਾਈਪਾਸ ‘ਤੇ ਸਥਿਤ ‘ਸਾਡਾ ਪਿੰਡ’ ਨੂੰ ਸੌਂਪਿਆ ਗਿਆ ਹੈ। ਤਿੰਨ ਦਸੰਬਰ ਨੂੰ ਡਿਨਰ ਦੀ ਮੇਜ਼ਬਾਨੀ ਨਹੀ ‘ਸਾਡਾ ਪਿੰਡ’ ਤਿਆਰ ਹੋ ਚੁੱਕਾ ਹੈ।
- - - - - - - - - Advertisement - - - - - - - - -