ਝੋਨੇ ਦੀ ਪੈਦਵਾਰ 'ਚ ਤੋੜਿਆ ਵਿਸ਼ਵ ਰਿਕਾਰਡ
ਏਬੀਪੀ ਸਾਂਝਾ | 15 Dec 2016 12:08 PM (IST)
1
2
ਖਬਰ ਵਿਚ ਕਿਹਾ ਗਿਆ ਹੈ ਕਿ ਇਸ ਉਤਪਾਦਨ ਨੇ 100 ਐਮ.ਯੂ. ਖੇਤੀ ਖੇਤਰ ਵਿੱਚ ਉਤਪਾਦਨ ਦੇ ਪਿਛਲੇ ਵਿਸ਼ਵ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ।
3
ਚੰਡੀਗੜ੍ਹ: ਹਾਈਬ੍ਰਿਡ ਚੌਲ ਦੇ ਰੂਪ ਵਿੱਚ ਮਸ਼ਹੂਰ ਚੀਨ ਦੇ ਖੇਤੀ ਵਿਗਿਆਨਕ ਨੇ ਬੇਮਿਸਾਲ ਉਤਪਾਦਨ ਜ਼ਰੀਏ ਵਿਸ਼ਵ ਰਿਕਾਰਡ ਕਾਇਮ ਕਰ ਲਿਆ ਹੈ।
4
ਸਰਕਾਰੀ ਸਮਾਚਾਰ ਏਜੰਸੀ ਸ਼ਿਨੰਹੂਆ ਮੁਤਾਬਕ ਦੱਖਣੀ ਚੀਨ ਦੇ ਗੁਆਂਗਡੋਂਗ ਵਿੱਚ ਚੌਲ ਦੇ ਦੁੱਗਣੇ ਉਤਪਾਦਨ ਤੋਂ ਬਾਅਦ ਨਵਾਂ ਵਿਸ਼ਵ ਰਿਕਾਰਡ ਬਣਿਆ ਹੈ। ਇਸ ਦੌਰਾਨ ਪ੍ਰਤੀ ਐਮ.ਯੂ. (ਕਰੀਬ 0.07 ਹੈਕਟੇਅਰ) ਖੇਤੀਯੋਗ ਜ਼ਮੀਨ 'ਤੇ 1,1537.78 ਕਿਲੋਗ੍ਰਾਮ ਚੌਲ ਦਾ ਉਤਪਾਦਨ ਹੋਇਆ ਜਦਕਿ ਹੇਬੇਈ ਵਿੱਚ ਪ੍ਰਤੀ ਐਮ.ਯੂ. 1,082.1 ਤੇ ਯੁਨਾਨ ਵਿੱਚ ਪ੍ਰਤੀ ਐਮ.ਯੂ. 1088 ਕਿਲੋਗ੍ਰਾਮ ਚੌਲ ਦਾ ਉਤਪਾਦਨ ਹੋਇਆ ਹੈ।
5
ਹੁਨਾਨ ਦੀ ਸਰਕਾਰ ਨੇ ਇਸ ਬਾਰੇ ਦੱਸਦਿਆਂ ਕਿਹਾ ਹੈ ਕਿ ਯੁਆਨ ਲਾਂਗਪਿੰਗ ਦੀ ਟੀਮ ਨੇ ਸਾਲ ਦੀ ਸ਼ੁਰੂਆਤ ਵਿੱਚ ਯੁਨਾਨ, ਸਿਚੁਆਨ, ਸ਼ਾਨਕਸੀ ਸਮੇਤ 16 ਖੇਤਰਾਂ ਵਿੱਚ ਹਾਈਬ੍ਰਿਡ ਚੌਲ ਦੇ 43 ਖੇਤਾਂ ਵਿੱਚ ਅਜ਼ਮਾਇਸ਼ ਵਜੋਂ ਖੇਤੀ ਕੀਤੀ ਸੀ।