ਬੈਂਗਨੀ ਆਲੂ ਦੇ ਸਿਹਤ ਨੂੰ ਕਮਾਲ ਦੇ ਫਾਇਦੇ...
ਦੂਜੇ ਰੰਗੀਨ ਫਲਾਂ ਤੇ ਸਬਜ਼ੀਆਂ ਦਾ ਵੀ ਇਸੇ ਤਰ੍ਹਾਂ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ।
ਇਨ੍ਹਾਂ ਨਾਲ ਬਿਮਾਰੀ ਵਧ ਸਕਦੀ ਹੈ ਤੇ ਕੋਲੋਨ ਕੈਂਸਰ ਜਿਹੇ ਰੋਗ ਤੋਂ ਬਚਾਅ ਵੀ ਹੋ ਸਕਦਾ ਹੈ। ਸ਼ੋਧ 'ਚ ਇਸ ਰੋਗ ਦੇ ਖ਼ਤਰੇ ਨੂੰ ਘੱਟ ਕਰਨ 'ਚ ਬੈਂਗਨੀ ਆਲੂ ਦੇ ਪ੫ਭਾਵ ਦਾ ਪਤਾ ਲੱਗਾ ਹੈ।
ਇਸ ਸ਼ੋਧ ਨਾਲ ਜੁੜੇ ਭਾਰਤਵੰਸ਼ੀ ਤੇ ਅਮਰੀਕਾ ਦੀ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਪ੫ੋਫੈਸਰ ਜੈਰਾਮ ਕੇਪੀ ਵਨਮਾਲਾ ਨੇ ਕਿਹਾ ਕਿ ਸਾਡੀ ਸਮਝ ਮੁਤਾਬਿਕ ਖਾਧ ਪਦਾਰਥ ਦੋਹਰੀ ਧਾਰ ਵਾਲੀ ਤਲਵਾਰ ਦੀ ਤਰ੍ਹਾਂ ਹੁੰਦੇ ਹਨ।
ਇਨ੍ਹਾਂ ਦਾ ਜੁੜਾਅ ਕੈਂਸਰ ਤੋਂ ਬਚਾਅ ਨਾਲ ਹੈ। ਇਹ ਯੋਗਿਕ ਮੋਲੇਕਿਉਟਰ ਪੱਧਰ 'ਤੇ ਕੰਮ ਕਰਦੇ ਹਨ। ਇਹ ਕੈਂਸਰ ਲਈ ਨਵਾਂ ਇਲਾਜ ਵਿਕਸਿਤ ਕਰਨ ਦੀ ਦਿਸ਼ਾ 'ਚ ਪਹਿਲਾ ਕਦਮ ਹੋ ਸਕਦਾ ਹੈ।
ਸ਼ੋਧਕਰਤਾਵਾਂ ਮੁਤਾਬਕਿ ਬੈਂਗਨੀ ਆਲੂ ਜਿਹੀਆਂ ਸਬਜ਼ੀਆਂ ਦੇ ਰੰਗੀਨ ਬੂਟਿਆਂ 'ਚ ਐਂਥੋਸਾਇਨਿਨ ਤੇ ਫੈਨੋਲਿਕ ਐਸਿਡ ਜਿਹੇ ਬਾਇਓਐਕਟਿਵ ਯੋਗਿਕ ਪਾਏ ਜਾਂਦੇ ਹਨ।
ਸਾਗ ਸਬਜ਼ੀਆਂ ਤੇ ਫਲਾਂ ਨਾਲ ਭਰਪੂਰ ਅਹਾਰ ਖ਼ਾਸ ਕਰਕੇ ਬੈਂਗਨੀ ਆਲੂ ਕੋਲੋਨ ਕੈਂਸਰ ਤੋਂ ਬਚਾਅ 'ਚ ਕਾਰਗਰ ਸਾਬਿਤ ਹੋ ਸਕਦਾ ਹੈ। ਵਿਗਿਆਨਕਾਂ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੇ ਖਾਣ ਪੀਣ ਨਾਲ ਇਸ ਰੋਗ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ।