ਰਜਵਾਹੇ 'ਚ ਪਿਆ ਪਾੜ, ਫਸਲਾਂ 'ਚ ਭਰਿਆ ਪਾਣੀ
ਕਿਸਾਨ ਦੀਪ ਸਿੰਘ ਨੇ ਇਲਜ਼ਾਮ ਲਾਇਆ ਕਿ ਕੁਝ ਸਮਾਂ ਪਹਿਲਾਂ ਬਣ ਰਜਵਾਹੇ ਵਿੱਚ ਮਟੀਰੀਅਲ ਸਹੀ ਨਹੀਂ ਲੱਗਾ ਸੀ ਜਿਸ ਕਾਰਨ ਪਾੜ ਪੈ ਗਿਆ। ਕਿਸਾਨਾਂ ਨੇ ਆਪਣੇ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਰਜਵਾਹੇ 'ਚ ਪਾੜ ਪੈਣ ਦੀ ਸੂਚਨਾ ਮਿਲਦੇ ਹੀ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਪਾੜ ਨੂੰ ਬੰਦ ਕਰਨ ਵਿਚ ਜੁੱਟ ਗਏ।
ਕਿਸਾਨ ਦੀਪ ਸਿੰਘ ਨੇ ਕਿਹਾ ਕਿ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਇਸ ਕਾਰਨ ਕਿਸਾਨਾਂ ਦੀ ਬੀਜੀ ਗਈ ਨਰਮਾ, ਗੁਆਰਾ, ਮੱਕੀ ਤੇ ਸਬਜ਼ੀ ਦੀ ਫਸਲ ਵਿੱਚ ਪਾਣੀ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਹੁਣ ਕਿਸਾਨਾਂ ਲਈ ਮੁੜ ਬਿਜਾਈ ਕਰਨ ਦੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ।
ਬਠਿੰਡਾ: ਤਲਵੰਡੀ ਸਾਬੋ 'ਚ ਪੈਂਦੇ ਰਜਵਾਹੇ 'ਚ ਪਾੜ ਪੈਣ ਕਾਰਨ ਨੇੜਲੇ ਪਿੰਡਾਂ 'ਚ ਕਰੀਬ 30 ਏਕੜ ਨਰਮੇ ਦੀ ਫ਼ਸਲ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਰਜਵਾਹਾ ਕੁਝ ਸਮਾਂ ਪਹਿਲਾਂ ਹੀ ਬਣਿਆ ਸੀ ਜਿਸ 'ਚ ਅਚਾਨਕ ਪਾੜ ਪੈ ਗਿਆ। ਪਾੜ ਪੈਣ ਕਾਰਨ ਨੇੜਲੇ ਖੇਤਾਂ ਵਿੱਚ ਪਾਣੀ ਭਰ ਗਿਆ। ਤਲਵੰਡੀ ਸਾਬੋ ਰਾਮਾ ਬਾਈਪਾਸ ਨੇੜੇ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਗਈ।