ਬੈਗਲੁਰੂ 'ਚ 50 ਰੁਪਏ ਵਿੱਚ ਵਿਕ ਰਿਹਾ ਹੈ ਗਧੀ ਦਾ ਇੱਕ ਚਮਚ ਦੁੱਧ
Download ABP Live App and Watch All Latest Videos
View In Appਜੈ ਪ੍ਰਕਾਸ਼ ਦੇ ਅਨੁਸਾਰ, ਪਿੰਡਾਂ ਵਿੱਚ ਗਧੀ ਦਾ ਦੁੱਧ ਮਾਂ ਦੇ ਦੁੱਧ ਦਾ ਵਧੀਆ ਬਦਲ ਮੰਨਿਆਂ ਜਾਂਦਾ ਹੈ, ਨਵਜੰਮੇ ਬੱਚਿਆਂ ਨੂੰ ਗਧੀ ਦੇ ਦੁੱਧ ਦਾ ਇੱਕ ਚਮਚ ਪਿਲਾਉਣ ਨਾਲ ਪਾਚਨ ਸ਼ਕਤੀ ਵਧਦੀ ਹੈ। ਜੇਕਰ ਮਾਂ ਦੀ ਸਿਹਤ ਠੀਕ ਨਹੀਂ ਹੈ ਤਾਂ ਗਧੀ ਦਾ ਦੁੱਧ ਇੱਕ ਬਹੁਤ ਵਧੀਆ ਬਦਲ ਹੈ ਹਾਲਾਂਕਿ ਨਿਊਟੂਸ਼ਨਸਟ ਸ਼ੀਲਾ ਕ੍ਰਿਸ਼ਨਾ ਸੁਆਮੀ ਦਾ ਕਹਿਣਾ ਹੈ ਕਿ ਹਾਲੇ ਤੱਕ ਇਹ ਆਹਾਰ ਵਿਗਿਆਨ ਵਿੱਚ ਇਸ ਦੇ ਫ਼ਾਇਦਿਆਂ ਦਾ ਕੋਈ ਪ੍ਰਮਾਣ ਨਹੀਂ ਮਿਲਦਾ ਹੈ।
ਗਧੀ ਦੇ ਦੁੱਧ ਦੇ ਪੌਸ਼ਟਿਕ ਗੁਣਾਂ ਬਾਰੇ ਕਈ ਮਾਹਿਰਾਂ ਨੂੰ ਭਰੋਸਾ ਹੈ, ਯੂਨੀਵਰਸਿਟੀ ਆਫ਼ ਐਗਰੀਕਲਚਰ ਸਾਇੰਸ ਵਿੱਚ ਡੇਅਰੀ ਸਾਇੰਸ ਦੇ ਵਿਸ਼ੇਸ਼ ਅਧਿਕਾਰੀ ਜੈਪ੍ਰਕਾਸ਼ ਐਚਐਮ ਦੱਸਦੇ ਹਨ। ਗਧੀ ਦਾ ਦੁੱਧ ਮਾਂ ਦੇ ਦੁੱਧ ਦੇ ਸਮਾਨ ਪੌਸ਼ਟਿਕ ਹੈ,ਇਸ ਵਿੱਚ ਲਾਈਸੋਜਾਈਮ ਵਰਗੇ ਤੱਤ ਪਾਏ ਜਾਂਦੇ ਹਨ, ਸਰੀਰ ਦੀ ਪ੍ਰਤਿਰੋਧ ਸਮਰੱਥਾ ਵਧਾਉਣ ਵਿੱਚ ਇਹ ਬਹੁਤ ਫ਼ਾਇਦੇਮੰਦ ਹੈ।
ਰੋਜ਼ਾਨਾ ਗਧੀ ਦਾ ਦੁੱਧ ਮਿਲਣਾ ਸੰਭਵ ਨਹੀਂ ਹੈ ਇਸ ਲਈ ਜਦੋਂ ਸਾਨੂੰ ਘਰ ਦੇ ਦਰਵਾਜ਼ੇ ਉੱਤੇ ਗਧੀ ਦਾ ਦੁੱਧ ਖ਼ਰੀਦਣ ਦਾ ਮੌਕਾ ਮਿਲ ਰਿਹਾ ਹੈ ਤਾਂ ਅਸੀਂ ਕਿਉਂ ਨਾ ਖ਼ਰੀਦੀਏ?
ਸੁਦੀਪ ਸੇਠੀ ਜਿਹੜੇ ਆਮਦਨ ਕਰ ਵਿਭਾਗ ਵਿੱਚ ਕੰਮ ਕਰਦੇ ਹਨ ਨੇ ਪਹਿਲੀ ਬਾਰ ਜਦੋਂ ਲਕਸ਼ਮੀ ਤੇ ਉਸ ਦੇ ਮਾਲਕ ਨਾਲ ਮਿਲੇ ਤਾਂ ਉਨ੍ਹਾਂ ਨੇ ਦੁੱਧ ਖ਼ਰੀਦਣ ਵਿੱਚ ਇੱਕ ਮਿੰਟ ਵੀ ਨਹੀਂ ਲਗਾਇਆ...ਉਹ ਕਹਿੰਦੇ ਹਨ ਕਿ ਉਸ ਨੇ ਆਪਣੇ ਭਰਾ ਤੋਂ ਗਧੀ ਦੁੱਧ ਦੇ ਵਿਸ਼ੇਸ਼ ਪੌਸ਼ਟਿਕ ਗੁਣਾਂ ਬਾਰੇ ਸੁਣਿਆ ਸੀ। ਕਈ ਕਿਤਾਬਾਂ ਵਿੱਚ ਵੀ ਇਹ ਗੱਲ ਪੜ੍ਹੀ ਹੈ ਕਿ ਗਧੀ ਦੇ ਦੁੱਧ ਵਿੱਚ ਬੱਚਿਆਂ ਦੀ ਬਿਮਾਰੀਆਂ ਤੋਂ ਲੜਨ ਦੀ ਪ੍ਰਤਿਰੋਧ ਸਮਰੱਥਾ ਵਧਾਉਣ ਦੀ ਸਮਰੱਥਾ ਹੁੰਦੀ ਹੈ।
ਕ੍ਰਿਸ਼ਨਅੱਪਾ ਲਕਸ਼ਮੀ ਨੂੰ ਨਾਲ ਲੈ ਕੇ ਗਲੀਆਂ ਚੋ ਗੁਜ਼ਰਦਾ ਹੈ ਤੇ ਕੰਨੜ ਵਿੱਚ ਜ਼ੋਰ-ਸ਼ੋਰ ਤੋਂ ਚਲਾਉਂਦਾ ਹੈ- ਗਧੀ ਦਾ ਦੁੱਧ ਲੈ ਲੋ...ਅਸਥਮਾ, ਠੰਢ, ਖਾਂਸੀ ਤੋਂ ਰਾਹਤ ਦਬਾਉਣ ਵਿੱਚ ਫ਼ਾਇਦੇਮੰਦ, ਤੁਹਾਡੇ ਬੱਚੇ ਦੀ ਸਿਹਤ ਲਈ ਫ਼ਾਇਦੇਮੰਦ ਦੁੱਧ..
ਅਜਿਹਾ ਮੰਨਿਆਂ ਜਾਂਦਾ ਹੈ ਕਿ ਗਧੀ ਦਾ ਦੁੱਧ ਨਵਜੰਮੇ ਬੱਚਿਆਂ ਲਈ ਪ੍ਰਤਿਰੋਧ ਸਮਰੱਥਾ ਵਧਾਉਂਦਾ ਹੈ ਜਿਸ ਤੋਂ ਕਈ ਬਿਮਾਰੀਆਂ ਤੋਂ ਲੜਨ ਵਿੱਚ ਉਨ੍ਹਾਂ ਨੂੰ ਮਦਦ ਮਿਲਦੀ ਹੈ। ਲਕਸ਼ਮੀ( ਗਧੀ ਦਾ ਨਾਮ) ਦੁੱਧ ਨਹੀਂ ਬਲਕਿ ਪੈਸਾ ਢੋਹਣ ਦੀ ਮਸ਼ੀਨ ਕਹੀ ਜਾ ਸਕਦੀ ਹੈ। ਇਸ ਦੁੱਧ ਨੂੰ ਵੇਚਣ ਵਾਲੇ ਕ੍ਰਿਸ਼ਣਅੱਪਾ ਕੋਲਾਰ ਦਾ ਪੂਰਾ ਸਮਾਂ ਦੁੱਧ ਵੇਚਣ ਵਿੱਚ ਲੰਘ ਜਾਂਦਾ ਹੈ। ਉਸ ਦਾ ਕਿੱਤਾ ਵੀ ਗਧੀ ਦਾ ਦੁੱਧ ਵੇਚਣਾ ਬਣ ਗਿਆ ਹੈ।
- - - - - - - - - Advertisement - - - - - - - - -