ਇਹ ਪੌਦਾ ਕਰ ਰਿਹੈ ਕਿਸਾਨਾਂ ਨੂੰ ਮਾਲੋਮਾਲ, ਜਾਣੋ ਕਿਵੇਂ
ਆਰਟੀਮੀਸੀਆ ਦੀ ਖੇਤੀ ਵਿੱਚ ਚੀਨ ਮੋਹਰੀ -ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਹਰ ਸਾਲ ਮਲੇਰੀਆ ਦੇ ਕਰੀਬ 20 ਲੱਖ ਕੇਸ ਸਾਹਮਣੇ ਆਉਂਦੇ ਹਨ। ਇਨ੍ਹਾਂ ਵਿੱਚ ਸਹੀ ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸੀਮੈਪ ਦੇ ਡਾਇਰੈਕਟਰ ਏ.ਕੇ. ਤ੍ਰਿਪਾਠੀ ਨੇ ਦੱਸਿਆ ਕਿ ਦੇਸੀ-ਵਿਦੇਸ਼ੀ ਦਵਾਈ ਕੰਪਨੀਆਂ ਮਲੇਰੀਆ ਦੇ ਇਲਾਜ ਲਈ ਆਰਟੀਈਥਰ ਨਾਮ ਦੀ ਦਵਾਈ ਬਣਾਉਂਦੀਆਂ ਹਨ।
ਤ੍ਰਿਪਾਠੀ ਨੇ ਦੱਸਿਆ ਕਿ ਇਸ ਦੀ ਲਈ ਸੀਮੈਪ ਨੇ ਦੋ ਸਾਲ ਪਹਿਲਾਂ ਇਸ ਦੀ ਨਰਸਰੀ ਤਿਆਰ ਕੀਤੀ ਸੀ। ਇਸ ਨਰਸਰੀ ਨੂੰ ਹੀ ਆਰੋਗਿਆ ਨਾਮ ਦਿੱਤਾ ਗਿਆ। ਇੰਡੀਅਨ ਕੌਂਸਲ ਫਾਰ ਐਗਰੀਕਲਚਰ ਰਿਸਰਚ ਦੇ ਅੰਤਰਗਤ ਸੀਮੈਪ ਕਿਸਾਨਾਂ ਨੂੰ ਇਸ ਦੇ ਲਈ ਟਰੇਨਿੰਗ ਵੀ ਮੁਫ਼ਤ ਵਿੱਚ ਦੇ ਰਿਹਾ ਹੈ। ਇਹੀ ਨਹੀਂ ਬਲਕਿ ਦੇਸ਼ ਦੀ ਪ੍ਰਮੁੱਖ ਕੰਪਨੀਆਂ ਵੀ ਕਿਸਾਨਾਂ ਨਾਲ ਕੰਟਰੈਕਟ ਫਾਰਮਿੰਗ ਵੀ ਕਰ ਰਹੀਆਂ ਹਨ।
ਹਰ ਸਾਲ 60 ਟਨ ਆਰਟੀਮੀਸੀਨਿਨ ਦੀ ਜ਼ਰੂਰਤ- ਭਾਰਤ ਵਿੱਚ ਮਲੇਰੀਆ ਦੇ ਇਲਾਜ ਲਈ ਹਰ ਸਾਲ 60 ਟਨ ਆਰਟੀਮੀਸੀਨਿਨ ਕੈਮੀਕਲ ਦੀ ਜ਼ਰੂਰਤ ਪੈਂਦੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਕੈਮੀਕਲ ਦੀ ਕੀਮਤ 400 ਅਮਰੀਕੀ ਡਾਲਰ ਹੈ ਜਿਹੜਾ ਕਿ ਕਰੀਬ 26 ਹਜ਼ਾਰ ਪ੍ਰਤੀ ਕਿੱਲੋਗਰਾਮ ਹੈ। ਅਜਿਹੇ ਵਿੱਚ ਜ਼ਰੂਰਤ ਹੈ, ਇਸ ਦੀ ਖੇਤੀ ਨੂੰ ਵਧਾਵਾ ਦੇਣ ਦੀ।
ਇਸ ਦਵਾਈ ਵਿੱਚ ਆਰਟੀਮੀਸੀਨਿਨ ਏਨੂਆ ਦੀ ਖੇਤੀ ਵਿੱਚ ਹੁਣ ਤੱਕ ਚੀਨ ਮੋਹਰੀ ਹੈ। ਉੱਥੇ ਇਸ ਦੀ ਖੇਤੀ 10 ਹਜ਼ਾਰ ਹੈਕਟੇਅਰ ਖੇਤਰਫਲ ਤੋਂ ਵੀ ਵੱਧ ਵਿੱਚ ਹੁੰਦੀ ਹੈ। ਇਸ ਲਈ ਦਵਾ ਦੇ ਖੇਤਰ ਵਿੱਚ ਚੀਨ ਦਾ ਲਗਭਗ 80 ਫ਼ੀਸਦੀ ਕਬਜ਼ਾ ਹੈ ਪਰ ਮੌਜੂਦ ਸਮੇਂ ਵਿੱਚ ਦੇਸੀ ਕੰਪਨੀਆਂ ਕਿਸਾਨਾਂ ਨੂੰ ਇਸ ਦੀ ਫ਼ਸਲ ਉਗਾਉਣ ਲਈ ਉਤਸ਼ਾਹਤ ਕਰ ਰਹੀ ਹੈ।
ਚੰਡੀਗੜ੍ਹ: ਪਿਛਲੇ ਕੁਝ ਸਮੇਂ ਤੋਂ ਔਸ਼ਧੀ ਪੌਦਿਆਂ ਦੀ ਖੇਤੀ ਨਾਲ ਫ਼ਾਇਦਾ ਹੋਣ ਕਾਰਨ ਕਿਸਾਨਾਂ ਦਾ ਇਸ ਵੱਲ ਰੁਝਾਨ ਵਧਿਆ ਹੈ। ਵਰਤਮਾਨ ਵਿੱਚ ਉੱਤਰੀ ਭਾਰਤ ਵਿੱਚ ਕਿਸਾਨਾਂ ਨੇ ਐਂਟੀ ਮਲੇਰੀਆ ਮੈਡੀਸਨ ਬਣਾਉਣ ਵਿੱਚ ਕੰਮ ਆਉਣ ਵਾਲੇ ਪੌਦੇ ਆਰਟੀਮੀਸੀਆ ਐਨੂਆ ਦੀ ਖੇਤੀ ਵਿੱਚ ਰੁਚੀ ਵਧੀ ਹੈ। ਆਰਟੀਮੀਸੀਆ ਦੀ ਖੇਤੀ ਵਿੱਚ ਕਿਸਾਨਾਂ ਨੂੰ ਚੰਗੀ ਕਮਾਈ ਹੋ ਰਹੀ ਹੈ। ਸੈਂਟਰਲ ਇੰਸਟੀਚਿਊਟ ਆਫ਼ ਮੈਡੀਸਨ ਐਂਡ ਐਰੋਮੈਟਿਕ ਪਲਾਂਟ (ਸੀਮੈਪ) ਦੀ ਮਦਦ ਨਾਲ ਪਿਛਲੇ ਤਿੰਨ ਸਾਲਾਂ ਵਿੱਚ ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਤੇ ਗੁਜਰਾਤ ਦੇ ਕਿਸਾਨਾਂ ਨੇ ਇਸ ਦੇ ਰਕਬੇ ਨੂੰ ਵਧਾ ਕੇ ਕਰੀਬ ਤਿੰਨ ਗੁਣਾ ਕਰ ਦਿੱਤਾ ਹੈ।