ਵਿਦੇਸ਼ੀ ਕੰਪਨੀ ਦੀ ਮਹਿੰਗੀ ਮਸ਼ੀਨ ਪੰਜਾਬੀ ਕਿਸਾਨ ਨੇ ਘਰ ਹੀ ਕਰਤੀ ਤਿਆਰ, ਕਿਸਾਨਾਂ ਨੂੰ ਹੋ ਰਿਹਾ ਫਾਇਦਾ..
ਕੁਲਵੀਰ ਕਿਸੇ ਵੀ ਟਰੈਕਟਰ ਉੱਪਰ ਇਹ ਪੰਪ ਤਿਆਰ ਕਰ ਸਕਦੇ ਹਨ ਪਰ ਆਸ਼ੇ (ਆਇਸ਼ਰ) ਉੱਤੇ ਇਹ ਸਭ ਤੋਂ ਵੱਧ ਕਾਮਯਾਬ ਹੈ । ਛੋਟੇ ਕਿਸਾਨ ਇਸ ਨੂੰ ਕਿਰਾਏ ਤੇ ਵੀ ਚਲਾ ਸਕਦੇ ਹਨ ।
ਅਜਿਹੇ ਵਿੱਚ ਪਿੰਡ ਸੁਖਚੈਨ ਜ਼ਿਲ੍ਹਾ, ਸਿਰਸਾ, ਹਰਿਆਣਾ ਦੇ ਕਿਸਾਨ ਕੁਲਵੀਰ ਸਿੰਘ ਖ਼ਾਲਸਾ ਨੇ ਬੂਮ ਪੰਪ ਦੀ ਤਰਾਂ ਆਸ਼ੇ (ਆਇਸ਼ਰ) ਟਰੈਕਟਰ ਉੱਪਰ ਹੀ ਬੂਮ ਸਪਰੇਅ ਪੰਪ ਤਿਆਰ ਕਰ ਦਿੱਤਾ ਹੈ । ਜੋ ਬਹੁਤ ਹੀ ਕਾਮਯਾਬ ਹੈ ਅਤੇ ਸਿਰਫ਼ ਦੋ ਗੇੜਿਆਂ ਨਾਲ 1 ਕਿੱਲਾ ਸਪਰੇਅ ਕਰ ਦਿੰਦਾ ਹੈ ।
ਇਸ ਨੂੰ ਵੱਖ-ਵੱਖ ਕੰਪਨੀਆਂ ਦੁਬਾਰਾ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਕੁੱਝ ਇੰਟਰਨੈਸ਼ਨਲ ਬਰਾਂਡ ਵੀ ਹਨ ਪਰ ਇਹਨਾਂ ਦੁਬਾਰਾ ਤਿਆਰ ਕੀਤੇ ਬੂਮ ਪੰਪ ਕਾਫ਼ੀ ਮਹਿੰਗੇ ਹਨ ਜੋ ਕਿ ਛੋਟੇ ਕਿਸਾਨ ਦੀ ਪਹੁੰਚ ਤੋਂ ਬਾਹਰ ਹਨ ।
ਇਸ ਪੰਪ ਦੀ ਖ਼ਾਸੀਅਤ ਇਹ ਹੁੰਦੀ ਹੈ ਕੇ ਇਸ ਦੇ ਟਾਇਰ ਉੱਚੇ ਤੇ ਪਤਲੇ ਹੁੰਦੇ ਹਨ ਨਾਲ ਹੀ ਇਸ ਦੀ ਜ਼ਮੀਨ ਤੋਂ ਉਚਾਈ ਜ਼ਿਆਦਾ ਹੁੰਦੀ ਹੈ ਜਿਸ ਨਾਲ ਫ਼ਸਲ ਨੂੰ ਬਹੁਤ ਘੱਟ ਨੁਕਸਾਨ ਪਹੁੰਚਦਾ ਹੈ।
ਆਮ ਤੋਰ ਤੇ ਫ਼ਸਲ ਦੇ ਸਹੀ ਵਾਧੇ ਲਈ,ਕੀਟਾਂ ਜਾ ਨਦੀਨਾਂ ਨੂੰ ਮਾਰਨ ਲਈ ਅਕਸਰ ਸਪਰੇਅ ਕਰਨੀ ਪੈਂਦੀ ਹੈ ਪਰ ਸਪਰੇਅ ਕਰਨ ਵਿੱਚ ਸਭ ਤੋਂ ਵੱਧ ਦਿੱਕਤ ਓਦੋਂ ਆਉਂਦੀ ਹੈ ਜਦੋਂ ਫ਼ਸਲ ਵੱਡੀ ਜਾਂ ਸੰਘਣੀ ਹੋਵੇ ਅਜਿਹੇ ਹਾਲਤਾਂ ਵਿੱਚ ਬੂਮ ਸਪਰੇਅ ਪੰਪ (self propelled boom sprayer) ਵਰਤਿਆ ਜਾਂਦਾ ਹੈ ।