ਕਿਸਾਨ ਦਾ ਜੁਗਾੜ, ਘਰ ਹੀ ਬਣਾ ਲਿਆ ਨਵਾਂ ਟਰੈਕਟਰ, ਖੂਬੀਆਂ ਜਾਣ ਹੋਵੋਗੇ ਹੈਰਾਨ!
Download ABP Live App and Watch All Latest Videos
View In Appਇਸ ਦੀ ਅਨੋਖੀ ਕੰਪੈਕਟ ਡਿਜ਼ਾਈਨ ਤੇ ਏਡਜਸਟੇਬਲ ਰਿਅਰ ਟਰੈਕ ਚੌੜਾਈ ਇਸ ਨੂੰ ਦੋ ਫ਼ਸਲ ਪੰਕਤੀਆਂ ਵਿੱਚ ਤੇ ਨਾਲ ਹੀ ਇੰਟਰ ਕਲਚਰ ਐਪਲੀਕੇਸ਼ਨੋਂ ਨਾਲ ਇਹ ਬਾਗ਼ਾਂ ਵਿੱਚ ਵੀ ਵਧਿਆ ਕੰਮ ਕਰਦਾ ਹੈ। ਇਹ ਕਿਸਾਨਾਂ ਵੱਲੋਂ ਵੱਡੇ ਪੈਮਾਨੇ ਉੱਤੇ ਕਈ ਕੰਮਾਂ ਲਈ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ ਕਲਟੀਵੇਸ਼ਨ , ਬਿਜਾਈ, ਥਰੇਸ਼ਿੰਗ, ਸਪ੍ਰਿੰਗ ਸੰਚਾਲਨ ਦੇ ਨਾਲ ਹੀ ਢੁਵਾਈ। ਇਸ ਦੀ ਇੱਕ ਖ਼ਾਸ ਗੱਲ ਇਹ ਹੈ ਕੀ ਇਸ ਦੇ ਨਾਲ ਤੁਸੀਂ ਸਕੂਟਰ ਦਾ ਕੰਮ ਵੀ ਲੈ ਸਕਦੇ ਹੈ।
10 HP ਪਾਵਰ ਵਾਲਾ ਇਹ ਮਿੰਨੀ ਟਰੈਕਟਰ ਇੱਕ ਛੋਟੇ ਕਿਸਾਨ ਦੇ ਸਾਰੇ ਕੰਮ ਕਰ ਸਕਦਾ ਹੈ। ਟਰੈਕਟਰ ਨਾਲ ਤੁਸੀਂ ਵਹਾਈ, ਬਿਜਾਈ, ਗੁਡਾਈ, ਭਾਰ ਢੋਹਣਾ, ਕੀਟਨਾਸ਼ਕ ਸਪਰੇਅ ਆਦਿ ਕੰਮ ਕਰ ਸਕਦੇ ਹੋ। ਜੋ ਕਿਸਾਨਾਂ ਦਾ ਕੰਮ ਆਸਾਨ ਬਣਾ ਦਿੰਦਾ ਹੈ। ਇਹ ਦੋ ਮਾਡਲਾਂ ਵਿੱਚ ਆਉਂਦਾ ਹੈ। ਇੱਕ ਮਾਡਲ ਵਿੱਚ 3 ਟਾਇਰ ਲੱਗੇ ਹੁੰਦੇ ਹਨ ਤੇ ਦੂਜੇ ਵਿੱਚ 4 ਲੱਗੇ ਹੁੰਦੇ ਹਨ।
ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਬਹੁਤ ਜੁਗਾੜੀ ਹੁੰਦੇ ਹਨ। ਇਹ ਨਕਲ ਕਰਨ ਜਾਂ ਕਿਸੇ ਚੀਜ਼ ਦਾ ਘਰ ਵਿੱਚ ਹੀ ਜੁਗਾੜ ਕਰਨ ਵਿੱਚ ਮੂਹਰੇ ਹੁੰਦੇ ਹਨ ਪਰ ਇਸ ਕੰਮ ਵਿੱਚ ਕਿਸਾਨ ਵੀ ਪਿੱਛੇ ਨਹੀਂ ਰਹਿੰਦੇ। ਜੀ ਹਾਂ ਇੱਕ ਕਿਸਾਨ ਨੇ ਘਰ ਵਿੱਚ ਹੀ ਜਾਪਾਨੀ ਟਰੈਕਟਰ ਤਿਆਰ ਕਰ ਦਿੱਤਾ ਹੈ ਜਿਸ ਦੀਆਂ ਖੂਬੀਆਂ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।
ਇੱਕ ਮਿੰਨੀ ਟਰੈਕਟਰ ਜੋ ਜਾਪਾਨ ਦੀ ਨਵੀਂ ਤਕਨੀਕ ਨਾਲ ਕਾਠਿਆਵਾੜੀ ਪਾਟੀਦਾਰ ਨਿਲੇਸ਼ਭਾਈ ਭਾਲਾਲਾ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਵਿੱਚ ਇੱਕ ਆਕ੍ਰਸ਼ਕ ਡਿਜ਼ਾਈਨ ਹੈ। ਇਸ ਟਰੈਕਟਰ ਦਾ ਨਾਮ ਨੈਨੋ ਪਲੱਸ (Neno Plus) ਹੈ।
- - - - - - - - - Advertisement - - - - - - - - -