ਜਰਮਾਨੇ ਕਰਨ ਆਈ ਸਰਕਾਰੀ ਟੀਮ ਨੂੰ ਸੱਥ 'ਚ ਘੇਰਿਆ
ਇਸ ਸਮੇਂ ਮਹਿੰਦਰ ਸਿੰਘ ਭੈਣੀ ਬਾਘਾ ਜ਼ਿਲ੍ਹਾ ਜਨਰਲ ਸਕੱਤਰ ਡਕੌਂਦਾ ਮਹਿੰਦਰ ਸਿੰਘ ਕੁਲਰੀਆਂ ਜਗਰਾਜ ਸਿੰਘ ਗੋਰਖਨਾਥ ਬਲਾਕ ਪ੍ਰਧਾਨ ਲਛਮਣ ਸਿੰਘ ਚੱਕ ਅਲੀਸ਼ੇਰ ਬਲਵਿੰਦਰ ਕੁਮਾਰ ਖ਼ਿਆਲਾ ਸੁਖਦੇਵ ਸਿੰਘ ਕਿਸ਼ਨਗੜ੍ਹ ਚਰਨਜੀਤ ਸਿੰਘ ਕਿਸ਼ਨਗੜ੍ਹ ਬਲਵਿੰਦਰ ਸਿੰਘ ਕਿਸ਼ਨਗੜ੍ਹ ਸਾਰੇ ਬੀਕੇਯੂ ਡਕੌਂਦਾ ਮੌਜੂਦ ਸਨ।
ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਜੋ ਪਿੰਡ ਕਿਸ਼ਨਗੜ੍ਹ ਵਿੱਚ ਪਰਾਲੀ ਫੂਕਣ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਪੁੱਜੀ ਤਾਂ ਇਕੱਠੇ ਹੋਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਘਿਰਾਓ ਕਰ ਲਿਆ ।
ਅੰਤ ਤੇ ਟੀਮ ਦੇ ਅਧਿਕਾਰੀ ਵੱਲੋਂ ਲਿਖਤੀ ਤੌਰ ਚ ਕਿਸੇ ਕਿਸਾਨ ਵਿਰੁੱਧ ਕਾਰਵਾਈ ਨਾ ਕਰਨ ਦਾ ਐਲਾਨ ਕਰਨ ਤੇ ਭਰੋਸਾ ਦੇਣ ਮਗਰੋਂ ਘਿਰਾਓ ਸਮਾਪਤ ਕੀਤਾ ਗਿਆ।
ਖੇਤਾਂ ਵਿਚੋਂ ਘੇਰ ਕੇ ਪਿੰਡ ਦੀ ਸੱਥ ਵਿਚ ਲਿਆ ਕੇ ਘੰਟਿਆਂ ਵਧੀ ਘਿਰਾਓ ਜਾਰੀ ਰਿਹਾ ਇਸ ਸਮੇਂ ਬੀਕੇਯੂ ੳਗਰਾਹਾ ਦੇ ਪਿੰਡ ਵਰਕਰ ਹਾਜ਼ਰ ਸਨ ਘਿਰਾਓ ਕਰਨ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਰਾਲੀ ਸਾੜਨ ਦਾ ਕਿਸਾਨਾਂ ਨੂੰ ਕੋਈ ਸ਼ੌਕ ਨਹੀਂ ਸਰਕਾਰ ਨੇ ਇਸ ਦੇ ਹੱਲ ਲਈ ਕੋਈ ਕਿਸਾਨਾਂ ਦੀ ਮਦਦ ਨਹੀਂ ਕੀਤੀ ਉਲਟਾ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਲਈ ਤੁਰ ਪਈ ।ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ ।