ਝੋਨੇ ਦੀ ਬੇਕਦਰੀ ਖਿਲਾਫ ਡਟੇ ਕਿਸਾਨ
ਕਿਸਾਨਾਂ ਨੇ ਦੋ ਘੰਟੇ ਲੱਗੇ ਜਾਮ ਨੂੰ ਖੋਲ੍ਹ ਦਿੱਤਾ ਗਿਆ। ਇਸ ਦੌਰਾਨ ਝੋਨੇ ਦੀ ਨਮੀ 17 ਤੋਂ ਵਧਾ ਕੇ 22 ਪ੍ਰਤੀਸ਼ਤ ਕੀਤੀ ਗਈ, ਜਿਸ ਨਾਲ ਅੱਠ ਤੋਂ ਦਸ ਹਜ਼ਾਰ ਗੱਟਾ ਭਰਿਆ ਗਿਆ।
Download ABP Live App and Watch All Latest Videos
View In Appਅੱਜ ਕਿਸਾਨ ਦੁਪਹਿਰ ਤੱਕ ਇੰਸਪੈਕਟਰ ਨੂੰ ਉਡੀਕ ਰਹੇ ਸਨ ਪਰ ਉਸ ਦੇ ਨਾ ਆਉਣ ਤੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਸੜਕ ਤੇ ਜਾਮ ਲਾਇਆ ਗਿਆ। ਉਸ ਤੋਂ ਬਾਅਦ ਇੰਸਪੈਕਟਰ ਨੇ ਆ ਕੇ ਬੋਲੀ ਲਾਉਣ ਲਈ ਤਿਆਰ ਹੋਇਆ।
ਉਨ੍ਹਾਂ 'ਚੋਂ ਇੱਕ ਨੂੰ ਛੱਡ ਕੇ ਬਾਕੀ ਨੇ ਮਿਥਿਆ ਗੱਟਾ ਪੂਰਾ ਕਰ ਲਿਆ ਹੈ ਪਰ ਭੈਣੀਬਾਘਾ ਦੇ ਸੈਲਰ ਮਾਲਕ ਕਿਸਾਨਾਂ ਨੂੰ ਜਾਣਬੁੱਝ ਕੇ ਪ੍ਰੇਸਾਨ ਕਰ ਰਿਹਾ ਹੈ। ਉਹ ਇੰਸਪੈਕਟਰ ਨਾਲ ਮਿਲਕੇ ਮੰਡੀ ਵਿੱਚ ਝੋਨੇ ਦੀ ਬੋਲੀ ਕਰਨ ਲਈ ਤਿਆਰ ਨਹੀਂ।
ਕਿਸਾਨ ਆਗੂਆਂ ਗੋਰਾ ਸਿੰਘ ਭੈਣੀਬਾਘਾ ਮਹਿੰਦਰ ਸਿੰਘ ਭੈਣੀਬਾਘਾ ਬਲਾਕ ਪ੍ਰਧਾਨ ਬਲਵਿੰਦਰ ਖਿਆਲਾ ਨੇ ਕਿਹਾ ਕਿ ਭੈਣੀਬਾਘਾ ਦੀ ਮੰਡੀ ਵਿੱਚ ਦੋ ਤਿੰਨ ਸੈਲਰ ਮਾਲਕ ਹਨ, ਜਿਨ੍ਹਾਂ ਨੇ ਮੰਡੀ ਵਿੱਚੋਂ ਜੀਰੀ ਦੀ ਚੁਕਾਈ ਕਰਨੀ ਹੈ।
ਮਾਨਸਾ: ਝੋਨੇ ਦੀ ਬੇਕਦਰੀ ਨੂੰ ਲੈ ਕੇ ਤੇ ਬੋਲੀ ਨਾ ਲੱਗਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਨੇ ਪਿੰਡ ਭੈਣੀਬਾਘਾ ਦੇ ਪੁਲ ਉਪਰ ਬਠਿੰਡਾ-ਮਾਨਸਾ ਸੜਕ ਜਾਮ ਕੀਤੀ ਗਈ ਤੇ ਸਰਕਾਰ ਖਿਲਾਫ ਨਆਰੇਬਾਜ਼ੀ ਕੀਤੀ।
- - - - - - - - - Advertisement - - - - - - - - -