ਕਿਸਾਨ ਨੇ 16 ਸਾਲ ਲੜੀ ਕੰਪਨੀ ਖਿਲਾਫ ਲੜਾਈ
ਅਦਾਲਤ ਵਿਚ ਕੇਸ ਦਾਇਰ ਹੋਣ ਵਿੱਚ 8 ਸਾਲ ਸਮਾਂ ਲੱਗ ਗਿਆ। ਹੁਣ ਇੱਕ ਜ਼ਿਲ੍ਹਾ ਅਦਾਲਤ ਨੇ ਚਿੰਗਵਾ ਗਰੁੱਪ ਦੇ ਵਿਰੁੱਧ ਫੈਸਲਾ ਸੁਣਾਇਆ ਤੇ ਇਸ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਹ ਵਾਂਗ ਤੇ ਉਸ ਦੇ ਗੁਆਂਢੀਆਂ ਨੂੰ 80 ਲੱਖ ਰੁਪਏ ਜੁਰਮਾਨਾ ਦੇਵੇ। ਇਸ ਫੈਸਲੇ ਮਗਰੋਂ ਵੀ ਵਾਂਗ ਦੀ ਇਹ ਕਾਨੂੰਨੀ ਲੜਾਈ ਖਤਮ ਨਹੀਂ ਹੋਈ। ਚਿੰਗਵਾ ਕਾਰਪੋਰੇਸ਼ਨ ਨੇ ਜ਼ਿਲ੍ਹਾ ਅਦਾਲਤ ਦੇ ਇਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਫੈਸਲਾ ਕੀਤਾ ਹੈ।
Download ABP Live App and Watch All Latest Videos
View In Appਪੇਈਚਿੰਗ: ਚੀਨ ਦੇ ਇੱਕ ਕਿਸਾਨ ਨੇ ਵੱਡੀ ਸਰਕਾਰੀ ਕੈਮੀਕਲ ਕੰਪਨੀ ਉੱਤੇ ਕੇਸ ਦਾਇਰ ਕੀਤਾ। ਵਾਂਗ ਇੰਗਲਿਨ ਕਿਸਾਨ ਹਨ ਤੇ ਉਨ੍ਹਾਂ ਦੀ ਉਮਰ 62 ਸਾਲ ਹੈ। ਉਨ੍ਹਾਂ ਨੂੰ ਇਸ ਕਾਨੂੰਨੀ ਲੜਾਈ ਦੇ ਪਹਿਲੇ ਪੜਾਅ ਵਿੱਚ ਜਿੱਤ ਮਿਲ ਗਈ ਹੈ। ਇਸ ਕਾਨੂੰਨੀ ਲੜਾਈ ਲਈ ਵਾਂਗ ਨੇ 16 ਸਾਲ ਤਿਆਰੀ ਕੀਤੀ। ਇਨ੍ਹਾਂ ਸਾਲਾਂ ਵਿੱਚ ਉਹ ਕਾਨੂੰਨ ਦੀ ਪੜ੍ਹਾਈ ਕਰਦੇ ਰਹੇ ਸਨ ਤਾਂ ਕਿ ਕੰਪਨੀ ਨੂੰ ਅਦਾਲਤ ਵਿੱਚ ਘਸੀਟ ਕੇ ਇਨਸਾਫ ਹਾਸਲ ਕੀਤਾ ਜਾ ਸਕੇ। ਵਾਂਗ ਸਿਰਫ 3 ਜਮਾਤਾਂ ਸਕੂਲ ਵਿੱਚ ਪੜ੍ਹੇ ਸਨ।
ਇਸ ਕਾਰਨ ਵਾਂਗ ਫਸਲ ਨਾ ਬੀਜ ਸਕੇ। ਸਾਲ 2001 ਤੋਂ ਲੈ ਕੇ ਹੁਣ ਤਕ ਕੰਪਨੀ ਵਾਂਗ ਦੇ ਪਿੰਡ ਦੇ ਕੋਲ 15 ਤੋਂ 20 ਹਜ਼ਾਰ ਟਨ ਰਸਾਇਣਿਕ ਕਚਰਾ ਰੋੜ੍ਹ ਚੁੱਕੀ ਹੈ। ਕਾਰਪੋਰੇਸ਼ਨ ਵਲੋਂ ਡੰਪ ਕੀਤੇ ਗਏ ਕੈਲਸ਼ੀਅਮ ਕਾਰਬਾਈਟ ਕਾਰਨ ਕਰੀਬ 71 ਏਕੜ ਜ਼ਮੀਨ ਬਰਬਾਦ ਹੋ ਗਈ ਹੈ। ਵਾਂਗ ਨੇ 5 ਸਾਲਾਂ ਤਕ ਬਿਨਾਂ ਕਿਸੇ ਦੀ ਮਦਦ ਦੇ ਇਕੱਲਿਆਂ ਕਾਨੂੰਨੀ ਪੜ੍ਹਾਈ ਕੀਤੀ ਤੇ ਖੁਦ ਨੂੰ ਇਹ ਕੇਸ ਲੜਨ ਲਈ ਤਿਆਰ ਕਰਦੇ ਰਹੇ। ਫਿਰ 2007 ਵਿੱਚ ਵਾਂਗ ਨੂੰ ਮੁਫਤ ਕਾਨੂੰਨੀ ਸਲਾਹ ਵੀ ਮਿਲਣ ਲੱਗੀ। ਵਾਂਗ ਨੂੰ ਅਕਸਰ ਅਦਾਲਤਾਂ ਵਿੱਚ ਅਣਦੇਖੀ ਦਾ ਸ਼ਿਕਾਰ ਹੋਣਾ ਪਿਆ।
ਉਹ ਜਿਸ ਕਿਰਾਏ ਦੇ ਘਰ ਵਿਚ ਰਹਿੰਦੇ ਹਨ, ਉਸ ਦਾ ਕਿਰਾਇਆ ਤਕਰੀਬਨ 500 ਰੁਪਏ ਹੈ। ਉਨ੍ਹਾਂ ਨੇ ਚਿੰਗਵਾ ਕੈਮੀਕਲ ਕਾਰਪੋਰੇਸ਼ਨ ਵਿਰੁੱਧ ਕੇਸ ਦਾਇਰ ਕੀਤਾ। ਇਹ ਕੰਪਨੀ ਖੁਦਾਈ ਤੇ ਭੱਠਿਆਂ ਦੇ ਖੇਤਰ ਵਿੱਚ ਕੰਮ ਕਰਦੀ ਹੈ। ਕਾਰਪੋਰੇਸ਼ਨ ਵਿੱਚ 5000 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ। ਕੰਪਨੀ ਉੱਤੇ ਦੋਸ਼ ਹੈ ਕਿ ਸਾਲ 2001 ਵਿਚ ਪਹਿਲੀ ਵਾਰ ਚਿੰਗਾਵਾ ਗਰੁੱਪ ਨੇ ਆਪਣੇ ਕਾਰਖਾਨੇ ਤੋਂ ਬਚੇ ਜ਼ਹਿਰੀਲੇ ਪਾਣੀ ਦਾ ਵਹਾਅ ਵਾਂਗ ਦੇ ਖੇਤਾਂ ਵੱਲ ਮੋੜ ਦਿੱਤਾ।
- - - - - - - - - Advertisement - - - - - - - - -