ਏਕੜ 'ਚੋਂ ਇੰਝ ਲਓ ਗੰਨੇ ਦੀ 1000 ਕੁਇੰਟਲ ਪੈਦਾਵਾਰ
ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਹ ਪੇਡੀ ਦਾ ਗੰਨਾ (ਦੂਸਰੇ ਸਾਲ ਦੀ ਫ਼ਸਲ, ਕਿਸਮ-86032) ਹੈ। ਲੰਬਾਈ 19 ਫੁੱਟ ਸੀ ਤੇ ਉਸ ਵਿੱਚ 47 ਕਾਂਡੀ (ਅੱਖ) ਸੀ। ਸਾਡੇ ਦੂਸਰੇ ਖੇਤਾਂ ਵਿੱਚ ਅਜਿਹੇ ਹੀ ਗੰਨੇ ਹੁੰਦੇ ਹਨ। ਸੁਰੇਸ਼ ਪਿਛਲੇ ਕਈ ਸਾਲਾਂ ਤੋਂ ਆਪਣੇ ਖੇਤਾਂ ਵਿੱਚ 1000 ਕੁਇੰਟਲ ਪ੍ਰਤੀ ਏਕੜ ਦਾ ਗੰਨੇ ਦਾ ਝਾੜ ਲੈਂਦਾ ਹੈ। ਸੁਰੇਸ਼ ਖ਼ਾਸ ਇਸ ਕਰਕੇ ਹੈ ਕਿਉਂਕਿ ਸਭ ਤੋਂ ਵੱਧ ਗੰਨਾ ਉਤਪਾਦਕ ਸੂਬਾ ਉੱਤਰ ਪ੍ਰਦੇਸ਼ ਵਿੱਚ ਪ੍ਰਤੀ ਏਕੜ ਦਾ ਸਭ ਤੋਂ ਵੱਧ ਝਾੜ 500 ਕੁਇੰਟਲ ਲੈਂਦੇ ਹਨ ਜਦਕਿ ਔਸਤਨ ਪ੍ਰਤੀ ਏਕੜ ਝਾੜ 400 ਕੁਇੰਟਲ ਆਉਂਦਾ ਹੈ।
ਉਹ ਖੇਤ ਵਿੱਚ ਲਾਉਣ ਤੋਂ ਪਹਿਲਾਂ ਟਰੇ ਉਗਾਉਂਦਾ ਹੈ। ਉਸ ਵਿੱਚ ਸਮੇਂ ਤੇ ਮੌਸਮ ਦਾ ਧਿਆਨ ਰੱਖਦਾ ਹੈ। ਬੀਜ ਉਹ ਖ਼ੁਦ ਤਿਆਰ ਕਰਦਾ ਹੈ। ਦੇਸ਼ ਵਿੱਚ ਹਾਲੇ ਵੀ ਜ਼ਿਆਦਾਤਰ ਲੋਕ 3-4 ਫੁੱਟ ਉੱਤੇ ਗੰਨੇ ਦੀ ਬਿਜਾਈ ਕਰਦੇ ਹਨ। ਉਹ ਪੰਜ ਗੁਣਾ ਢਾਈ ਫੁੱਟ ਤੋਂ ਜ਼ਿਆਦਾ ਉੱਤੇ ਬੀਜਦੇ ਹਨ।
ਸੁਰੇਸ਼ ਕੁਮਾਰ ਕਹਿੰਦੇ ਹਨ ਕਿ ਪਹਿਲਾਂ ਉਹ ਵੀ ਆਪਣੇ ਖੇਤਾਂ ਵਿੱਚ ਪ੍ਰਤੀ ਏਕੜ 300-400 ਕੁਇੰਟਲ ਦੀ ਪੈਦਾਵਾਰ ਲੈਂਦਾ ਸੀ ਪਰ ਫਿਰ ਉਸ ਨੇ ਕਮੀਆਂ ਸਮਝੀਆਂ ਅਤੇ ਪੈਟਰਨ ਬਦਲਾ। ਭਰਪੂਰ ਜੈਵਿਕ ਤੇ ਹਰੀ ਖਾਦ ਪਾਉਣ ਲੱਗਾ। ਇਸ ਦੇ ਨਾਲ ਹੀ ਉਹ ਰਾਏਜੋਬੀਅਮ ਕਲਚਰ ਤੇ ਐਜੇਕਟੋਬੈਕਟਰ ਤੇ ਪੀਐਸਬੀ (ਪੂਰਕ ਜੀਵਾਣੂ) ਦਾ ਇਸਤੇਮਾਲ ਕਰਦ ਹੈ। ਗੰਨਾ ਬੀਜਣ ਤੋਂ ਪਹਿਲਾਂ ਉਸ ਦੇ ਖੇਤ ਵਿੱਚ ਛੋਲਿਆਂ ਦੀ ਖੇਤੀ ਹੁੰਦੀ ਸੀ।
ਮੁੰਬਈ ਤੋਂ ਕਰੀਬ 400 ਕਿੱਲੋਮੀਟਰ ਦੂਰ ਸਾਂਗਲੀ ਜ਼ਿਲ੍ਹੇ ਦੀ ਤਹਿਸੀਲ ਬਾਲਵਾ ਵਿੱਚ ਕਾਰਨਬਾੜੀ ਦੇ ਸੁਰੇਸ਼ ਕਬਾੜੇ (48 ਸਾਲਾ) ਆਪਣੇ ਖੇਤਾਂ ਵਿੱਚ ਅਜਿਹਾ ਕ੍ਰਿਸ਼ਮਾ ਕਰ ਰਹੇ ਹਨ ਕਿ ਮਹਾਰਾਸ਼ਟਰ, ਕਰਨਾਟਕਾ, ਯੂ.ਪੀ. ਤੱਕ ਦੇ ਕਿਸਾਨ ਉਨ੍ਹਾਂ ਦੀ ਤਕਨੀਕ ਅਪਣਾਉਣ ਲੱਗੇ ਹਨ। ਇੰਨਾ ਹੀ ਨਹੀਂ ਉਸ ਦੀ ਇਜ਼ਾਦ ਕੀਤੀ ਤਕਨੀਕ ਦਾ ਇਸਤੇਮਾਲ ਕਰਨ ਵਾਲਿਆਂ ਵਿੱਚ ਪਾਕਿਸਤਾਨ ਦੇ ਕਿਸਾਨ ਵੀ ਸ਼ਾਮਲ ਹਨ।
ਮੁੰਬਈ: ਗੰਨੇ ਦੀ ਲੰਬਾਈ 19 ਫੁੱਟ ਸੁਣ ਕੇ ਥੋੜ੍ਹੀ ਹੈਰਾਨੀ ਹੋਵੇਗੀ ਪਰ ਇਹ ਬਿਲਕੁਲ ਸੱਚ ਹੈ। ਮਹਾਰਾਸ਼ਟਰ ਦੇ ਕਿਸਾਨ ਸੁਰੇਸ਼ ਕਬਾੜੇ ਦੇ ਖੇਤਾਂ ਵਿੱਚ ਅਜਿਹੇ ਗੰਨੇ ਹੁੰਦੇ ਹਨ। ਸਿਰਫ਼ ਲੰਬਾਈ ਹੀ ਨਹੀਂ ਉਹ ਇੱਕ ਏਕੜ ਵਿੱਚ 1000 ਕੁਇੰਟਲ ਗੰਨੇ ਦੀ ਪੈਦਾਵਾਰ ਵੀ ਲੈਂਦੇ ਹਨ। ਨੌਵੀਂ ਪਾਸ ਸੁਰੇਸ਼ ਕਬਾੜੇ ਆਪਣੇ ਅਨੁਭਵ ਤੇ ਤਕਨੀਕ ਦੇ ਸਹਾਰੇ ਖੇਤੀ ਤੋਂ ਸਾਲ ਵਿੱਚ ਕਰੋੜਾਂ ਦੀ ਕਮਾਈ ਵੀ ਕਰਦੇ ਹਨ।