ਭਾਰਤ ਦੀ ਅਸਲ ਤਸਵੀਰ! ਇਸ ਕਿਸਾਨ ਦੀ ਕਹਾਣੀ ਸੁਣ ਰੁਕ ਜਾਣਗੇ ਸਾਹ...
ਡੀਐਮ ਜਗਤਰਾਮ ਨੇ ਕਿਹਾ ਕਿ ਉਹ ਤੁਰੰਤ ਉਸ ਦਾ ਆਧਰ ਕਾਰਡ ਬਣਾ ਰਹੇ ਹਨ ਤਾਂ ਕਿ ਸਰਕਾਰੀ ਯੋਜਨਵਾਂ ਦਾ ਫਾਇਦਾ ਇਸ ਪਰਿਵਾਰ ਨੂੰ ਦਿੱਤਾ ਜਾ ਸਕੇ। ਜਿੰਨੀਆਂ ਵੀ ਸਰਕਾਰੀ ਯੋਜਨਾਵਾਂ ਹਨ, ਉਸ ਦਾ ਲਾਭ ਉਨ੍ਹਾਂ ਤੱਕ ਪਹੁੰਚਾਉਣ ਲਈ ਮੰਤਰਾਲੇ ਨੂੰ ਲਿਖ ਰਹੇ ਹਨ।
ਬਿਜਨੌਰ ਦੇ ਜ਼ਿਲ੍ਹਾ ਅਧਿਕਾਰੀ ਜਗਤਰਾਜ ਤ੍ਰਿਪਾਠੀ ਸੀਤਾਰਾਮ ਦੇ ਮਾਮਲੇ ਬਾਰੇ ਦੱਸਿਆ ਤਾਂ ਉਸ ਨੂੰ ਤੁਰੰਤ ਉਸ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਅਗਲੇ ਇੱਕ ਘੰਟੇ ਵਿੱਚ ਉਨ੍ਹਾਂ ਨੇ ਸੀਤਾਰਾਮ ਦੇ ਪਰਿਵਾਰ ਨੂੰ ਆਪਣੇ ਘਰ ਬੁਲਾ ਲਿਆ।
ਇੰਨਾ ਹੀ ਨਹੀਂ ਸੀਤਾਰਾਮ ਦਾ ਇੱਕ ਹੱਥ ਕੱਟਿਆ ਹੋਇਆ ਹੈ। ਉਸ ਦਾ ਆਧਾਰ ਕਾਰਡ ਵੀ ਨਹੀਂ ਬਣ ਸਕਿਆ। ਉਸ ਨੂੰ ਪੈਨਸ਼ਨ ਮਿਲਣ ਵਿੱਚ ਦਿੱਕਤ ਆ ਰਹੀ ਹੈ। ਇੱਥੇ ਹੀ ਉਸ ਦੇ ਦੁਖ ਖਤਮ ਨਹੀਂ ਹੁੰਦੇ। ਉਸ ਦਾ ਕਹਿਣਾ ਹੈ ਕਿ ਬੀਤੇ ਦੋ ਸਾਲਾਂ ਤੋਂ ਉਸ ਦੀ ਗੰਨੇ ਦੀ ਫਸਲ ਵੀ ਅੱਗ ਲੱਗਣ ਨਾਲ ਸੁਆਹ ਹੋ ਰਹੀ ਹੈ। ਉਸ ਨੂੰ ਮੁਆਵਜ਼ਾ ਨਹੀਂ ਮਿਲਿਆ। ਅਨਾਜ ਨੂੰ ਜਾਨਵਰ ਖਾ ਜਾਂਦੇ ਹਨ। ਇੱਥੇ ਕੋਈ ਸਹਾਰਾ ਨਹੀਂ। ਉਸ ਮਜ਼ਬੂਰ ਕਿਸਾਨ ਦੀ ਪਤਨੀ ਮੁੰਨੀ ਦੇਵੀ ਉਸ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਸਾਲਮਬਾਦ ਦੇ ਕਿਸਾਨ ਸਾਤੀਰਾਮ ਆਪਣੇ ਖੇਤ ਵਿੱਚ ਝੋਟੇ ਨਾਲ ਜੁਪ ਕੇ ਖੁਦ ਹੀ ਵਹਾਈ ਕਰ ਰਿਹਾ ਹੈ। ਉਸ ਪਿੱਛੇ ਉਸ ਦੀ ਪਤਨੀ ਹਲ ਚਲਾ ਰਹੀ ਹੈ। ਸੀਤਾਰਾਮ ਦੀ ਹਾਲਤ ਕਿਸਾਨਾਂ ਦੀ ਬੇਵੱਸੀ ਬਿਆਨ ਕਰਦੀ ਹੈ। ਮਹਿਜ਼ ਅੱਠ ਵਿੱਘਾ ਜ਼ਮੀਨ ਦਾ ਮਾਲਕ ਸੀਤਾਰਾਮ ਕੋਲ ਸਿਰਫ ਇੱਕ ਪਸ਼ੂ ਹੈ। ਦੂਸਰਾ ਖਰੀਦਣ ਲਈ ਪੈਸੇ ਨਹੀਂ। ਇਸ ਲਈ ਉਸ ਨੂੰ ਖੇਤ ਦੀ ਵਹਾਈ ਲਈ ਹੱਲ ਦੇ ਇੱਕ ਪਾਸੇ ਛੋਟਾ ਤੇ ਦੂਜੇ ਪਾਸੇ ਉਹ ਖੁਦ ਆਪ ਹੈ। ਪਤਨੀ ਵਹਾਈ ਕਰ ਰਹੀ ਹੈ।