✕
  • ਹੋਮ

ਹੱਕਾਂ ਲਈ ਦੇਸ਼ ਦਾ ਕਿਸਾਨ ਦਿੱਲੀ ਜੁਟਿਆ, ਪੰਜਾਬ ਤੋਂ ਸਭ ਤੋ ਵੱਧ ਗਿਣਤੀ

ਏਬੀਪੀ ਸਾਂਝਾ   |  19 Jul 2017 03:56 PM (IST)
1

2

ਕਿਸਾਨ ਮੁਕਤੀ ਸੰਸਦ ਵਿੱਚ ਸ਼ਾਮਲ ਹੋਏ ਸ਼ਰਦ ਯਾਦਵ ਨੇ ਕਿਹਾ ਕਿ ਇਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਬਲਕਿ ਪੂਰੇ ਦੇਸ਼ ਦੀ ਲੜਾਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀਂ ਸੰਸਦ ਦੇ ਬਾਹਰ ਇਹ ਲੜਾਈ ਲੜ ਰਹੇ ਹੋ ਉਸੇ ਸਮੇਂ ਮੈਂ ਸੰਸਦ ਵਿੱਚ ਕਿਸਾਨਾਂ ਦੀ ਮੰਗਾਂ ਨੂੰ ਸਮਰਥਨ ਦੇਵਾਂਗਾ।

3

4

5

6

ਇਸ ਵਿਸ਼ਾਲ ਰੈਲੀ ਵਿੱਚ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਬੱਚਿਆਂ ਨੇ ਖੇਤੀ ਸੰਕਟ ਉੱਤੇ ਨਾਟਕਾਂ ਦੇ ਪੇਸ਼ਕਾਰੀ ਕੀਤੀ।

7

ਨਵੀਂ ਦਿੱਲੀ: ਦੇਸ਼ ਦੀਆਂ ਕਰੀਬ 150 ਕਿਸਾਨ ਜਥੇਬੰਦੀਆਂ ਨੇ ਪੂਰਾ ਕਰਜ਼ਾ ਮੁਆਫ਼ ਤੇ ਫ਼ਸਲ ਦਾ ਪੂਰਾ ਮੁੱਲ ਮੰਗ ਲਈ ਅਣਮਿਥੇ ਸਮੇਂ ਲਈ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਰੈਲੀ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਹਜ਼ਾਰਾਂ ਕਿਸਾਨ ਪਹੁੰਚੇ ਹਨ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ।

8

ਉੱਥੇ ਹੀ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਦਾ ਦੋ ਤਿਹਾਈ ਕੰਮ ਕਰਨ ਵਾਲੀ ਮਹਿਲਾਵਾਂ ਨੇ ਇਸ ਕਿਸਾਨ ਮੁਕਤੀ ਸੰਸਦ ਨੂੰ ਇਤਿਹਾਸਕ ਬਣ ਦਿੱਤਾ ਹੈ। ਇਸ ਰੈਲੀ ਨੂੰ ਪ੍ਰਸ਼ਾਂਤ ਭੂਸ਼ਨ ਨੇ ਕਿਹਾ ਕਿ ਸਰਕਾਰ ਵੱਡੇ ਪੂੰਜੀਪਤੀਆਂ ਅਤੇ ਕੰਪਨੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਕਿਸਾਨਾਂ ਨੂੰ ਕੁਚਲਨ ਉੱਤੇ ਉਤਾਵਲੀ ਹੈ।

9

ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾ ਕੇ ਹਰ ਫ਼ਸਲ ਦਾ ਭਾਅ ਲਾਹੇਵੰਦ ਲੈਣ ਲਈ ਤੇ ਹਰ ਪ੍ਰਕਾਰ ਦੇ ਕਰਜ਼ੇ ‘ਤੇ ਲਕੀਰ ਮਾਰਨ ਲਈ, ਕੌਮੀ ਪੱਧਰ ਦੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਵੱਲੋਂ ਸ਼ੁਰੂ ਕੀਤੇ ਸੰਘਰਸ਼ ਦੇ ਹਿੱਸੇ ਵਜੋਂ ਪੰਜਾਬ ਦੇ ਕਿਸਾਨਾਂ ਵੱਲੋਂ ਪੂਰੇ ਜੋਸ਼ੋ ਖਰੋਸ਼ ਨਾਲ ਦਿੱਲੀ ਵਿੱਚ ਵੱਡੀ ਪੱਧਰ ‘ਤੇ ਸ਼ਮੂਲੀਅਤ ਕੀਤੀ ਹੈ। ਪੰਜਾਬ ਵਿੱਚੋਂ ਦਿੱਲੀ ਧਰਨੇ ਦੀ ਅਗਵਾਈ ਕਰਨ ਵਾਲੀਆਂ ਚਾਰ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ, ਡਕੌਂਦਾ, ਪੰਜਾਬ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਹਨ।

10

ਸਾਂਸਦ ਸੀਤਾਰਾਮ ਯੇਚਰੀ ਨੇ ਵੀ ਕਿਸਾਨ ਮੁਕਤੀ ਰੈਲੀ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ। ਯੰਤਰ ਮੰਤਰ ਉੱਤੇ ਯੇਯਰੀ ਨੇ ਕਿਹਾ ਤੁਹਾਡੇ ਨਾਲ ਮੈਂ ਵੀ ਕਿਸਾਨ ਅਧਿਕਾਰਾਂ ਦੇ ਲਈ ਲੜਨ ਦਾ ਵਾਅਦਾ ਲਿਆ ਅਤੇ ਤੁਹਾਡੇ ਨਾਲ ਇਹ ਵੀ ਵਾਅਦਾ ਕਰਦਾ ਹਾਂ ਕਿ ਮੈਂ ਇਸ ਲੜਾਈ ਨੂੰ ਸੰਸਦ ਵਿੱਚ ਲੈ ਜਾਵਾਂਗਾ।

11

ਇਕੱਠ ਨੂੰ ਸੰਬੋਧਨ ਕਰਦਿਆਂ ਹੋਏ ਸਰਬ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਕਨਵੀਨਰ ਵੀ ਐੱਮ ਸਿੰਘ ਨੇ ਕਿਹਾ ਕਿ ਇਹ ਸਰਕਾਰ ਕਿਸਾਨਾਂ ਦਾ ਹੱਕ ਨਹੀਂ ਦੇਣ ਵਾਲੀ ਹੈ। ਸਾਨੂੰ ਆਪਣਾ ਹੱਕ ਖੋਹ ਕੇ ਲੈਣਾ ਹੋਵੇਗਾ। ਉਨ੍ਹਾਂ ਨੇ ਮੰਦਸੌਰ ਤੋਂ ਆਏ ਕਿਸਾਨਾਂ ਦਾ ਮੰਚ ਤੇ ਬੁਲਾਕੇ ਸੁਆਗਤ ਕੀਤਾ।

  • ਹੋਮ
  • ਖੇਤੀਬਾੜੀ
  • ਹੱਕਾਂ ਲਈ ਦੇਸ਼ ਦਾ ਕਿਸਾਨ ਦਿੱਲੀ ਜੁਟਿਆ, ਪੰਜਾਬ ਤੋਂ ਸਭ ਤੋ ਵੱਧ ਗਿਣਤੀ
About us | Advertisement| Privacy policy
© Copyright@2025.ABP Network Private Limited. All rights reserved.