ਇਸ ਪਿਓ-ਧੀ ਨੇ ਟਰੈਕਟਰ 'ਤੇ ਘੁੰਮ ਲਿਆ ਪੂਰਾ ਕੈਨੇਡਾ (ਦੇਖੋ ਤਸਵੀਰਾਂ)
ਇਸ ਯਾਤਰਾ ਦੌਰਾਨ ਦੋਵੇਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕੈਚਵਾਨ, ਮਨੀਟੋਬਾ, ਮਿਨੇਸੋਟਾ ਅਤੇ ਕੈਨੇਡਾ-ਯੂ. ਐੱਸ. ਬਾਰਡਰ ਤੱਕ ਦੀ ਯਾਤਰਾ ਕੀਤੀ। ਆਪਣੀ ਯਾਤਰਾ ਨੂੰ ਪੂਰੀ ਕਰ ਕੇ ਉਹ 16 ਅਗਸਤ ਦੀ ਸਵੇਰ ਨੂੰ ਪੂਰਬੀ ਓਨਟਾਰੀਓ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਆਪਣੀ ਯਾਤਰਾ ਦੀਆਂ ਕੁੱਝ ਤਸਵੀਰਾਂ ਨੂੰ ਵੀ ਸਾਂਝਾ ਕੀਤਾ।
ਉਰਸ ਕੋਚ ਨਾਂ ਦੇ ਵਿਅਕਤੀ ਅਤੇ ਉਸ ਦੀ ਧੀ ਕਲਾਡੀਨ ਨੇ ਕੈਨੇਡਾ ਦੀ ਯਾਤਰਾ ਕੀਤੀ। ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਤੋਂ ਓਨਟਾਰੀਓ ਤੱਕ ਆਪਣੀ ਯਾਤਰਾ ਦਾ ਲੰਬਾ ਸਫ਼ਰ ਤੈਅ ਕੀਤਾ। ਇਸ ਲਈ ਉਨ੍ਹਾਂ ਨੇ ਇੱਕ ਪੁਰਾਣਾ ਟਰੈਕਟਰ ਖ਼ਰੀਦਿਆ।
ਬ੍ਰਿਟਿਸ਼ ਕੋਲੰਬੀਆ/ਓਨਟਾਰੀਓ— ਹਰ ਇੱਕ ਬੰਦੇ ਦੇ ਆਪਣੇ ਸ਼ੌਕ ਹੁੰਦੇ ਹਨ ਅਤੇ ਉਸ ਨੂੰ ਪੂਰਾ ਕਰਨ ਦਾ ਸੁਪਨਾ ਵੀ। ਕੋਈ ਮਨੋਰੰਜਨ ਲਈ ਆਪਣੇ ਸ਼ੌਕ ਨੂੰ ਪੂਰਾ ਕਰਦਾ ਹੈ ਅਤੇ ਕਿਸੇ ਦੇ ਸਿਰ 'ਤੇ ਕੁੱਝ ਅਜਿਹਾ ਜਨੂਨ ਸਵਾਰ ਹੁੰਦਾ ਹੈ ਕਿ ਇਹ ਕੰਮ ਤਾਂ ਮੈਂ ਕਰਨਾ ਹੈ ਚਾਹੇ ਫਿਰ ਉਹ ਕੰਮ ਔਖਾ ਹੀ ਕਿਉਂ ਨਾ ਹੋਵੇ।
ਪਿਤਾ ਨੇ ਟਰੈਕਟਰ ਨੂੰ ਚਲਾਇਆ, ਜਦ ਕਿ ਧੀ ਉਸ ਟਰੈਕਟਰ ਦੇ ਪਿੱਛੇ ਸਵਾਰ ਹੋ ਕੇ ਕੈਨੇਡਾ ਘੁੰਮੀ। ਪਿਓ-ਧੀ ਨੂੰ ਯਾਤਰਾ ਕਰਨ 'ਚ 17 ਦਿਨ ਲੱਗ ਗਏ। ਉਨ੍ਹਾਂ ਨੇ ਯਾਤਰਾ ਦੌਰਾਨ 30 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟਰੈਕਟਰ ਨੂੰ ਚਲਾਇਆ। ਇਹ ਯਾਤਰਾ ਓਨਟਾਰੀਓ ਦੇ ਕਲੋਨਾ ਤੋਂ 30 ਜੁਲਾਈ ਨੂੰ ਰਾਤ 2.30 ਵਜੇ ਸ਼ੁਰੂ ਕੀਤੀ ਗਈ।
ਕੁੱਝ ਅਜਿਹਾ ਹੀ ਜਨੂਨ ਸਵਾਰ ਸੀ, ਇਸ ਪਿਓ-ਧੀ ਦੇ ਜਿਨ੍ਹਾਂ ਨੇ 17 ਦਿਨਾਂ 'ਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਕੀਤੀ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਹ ਯਾਤਰਾ ਉਨ੍ਹਾਂ ਨੇ ਕਿਸੇ ਕਾਰ ਜਾਂ ਵੱਡੀ ਗੱਡੀ 'ਚ ਨਹੀਂ ਕੀਤੀ, ਸਗੋਂ ਕਿ ਪੰਜਾਬੀਆਂ ਦੇ ਮਨਪਸੰਦ ਵਾਹਨ ਟਰੈਕਟਰ 'ਤੇ ਪੂਰੀ ਕੀਤੀ।