ਇਹ ਨੇ ਖੇਤੀ ਦੇ ਚਾਰ ਕਰੋੜਪਤੀ, ਜਿੰਨਾ ਕੋਲ ਹੈ ਖੇਤੀ ਕਰਨ ਦਾ ਵੱਖਰਾ ਤਰੀਕਾ
ਮਹਾਰਾਸ਼ਟਰ ਦੇ ਜਲਗਾਂਵ ਵਿੱਚ ਰਹਿਣ ਵਾਲੇ 62 ਸਾਲ ਦੇ ਤੇਨੁ ਡੋਂਗਰ ਬੋਰੋਲੇ ਤੇ 64 ਸਾਲ ਦੇ ਓਂਕਾਰ ਚੌਧਰੀ, ਕੇਲੇ ਉਗਾਉਣ ਵਾਲੇ ਕਰੋੜਪਤੀ ਹਨ, ਤੇਨੂ ਪਹਿਲੇ ਚਾਹ ਵੇਚਣ ਦਾ ਕੰਮ ਕਰਦੇ ਸਨ ਅਤੇ ਉਂਕਾਰ ਪ੍ਰਾਇਮਰੀ ਸਕੂਲ ਦੇ ਟੀਚਰ ਸਨ। ਇਹ ਆਪਣੀ ਸਫਲਤਾ ਦਾ ਸਿਹਰਾ Grand Naine Variety ਨੂੰ ਦਿੰਦੇ ਹਨ। ਜਿੰਨਾ ਨੇ ਇਸਰਾਈਲ ਤੋਂ ਅਪਣਾਏ ਹੋਏ ਜੈਨ ਸਿੰਜਾਈ ਦੀ ਤਕਨੀਕ ਦਾ ਇਸਤੇਮਾਲ ਕੀਤਾ। ਉਨ੍ਹਾਂ ਦੱਸਿਆ ਜੈਨ ਸਿੰਜਾਈ ਪਾਣੀ ਬਚਾਉਣ ਵਾਲੇ ਫਲਾਂ ਦੀ ਪੈਦਾਵਾਰ ਕਰਦਾ ਹੈ। ਇਸ ਦੇ ਨਾਲ-ਨਾਲ ਉਹ ਖਾਦਾਂ ਦਾ ਉਤਪਾਦਨ ਵੀ ਕਰਦੇ ਹਨ। ਇਹ ਕੰਪਨੀ ਕਿਸਾਨਾਂ ਨੂੰ ਗਰਮੀ ਅਤੇ ਹੁੰਮ੍ਹਸ ਤੋਂ ਆਪਣੀ ਫ਼ਸਲ ਬਚਾਉਣ ਦੇ ਤਰੀਕੇ ਵੀ ਸਿਖਾਉਂਦੀ ਹੈ। ਇਸ ਲਈ ਅੱਜ ਜਲਗਾਂਵ ਕੇਲੇ ਦਾ ਵਪਾਰ ਕਰਨ ਵਾਲੇ ਉਤਪਾਦਕ ਬਣ ਗਿਆ ਹੈ।
ਚੰਡੀਗੜ੍ਹ:ਬੇਸ਼ੱਕ ਖੇਤੀ ਘਾਟੇ ਦਾ ਸੌਦਾ ਹੈ ਤੇ ਜ਼ਿਆਦਾਤਰ ਕਿਸਾਨ ਇਸ ਨੂੰ ਛੱਡਣਾ ਚਾਹੁੰਦੇ ਹਨ ਪਰ ਕੁੱਝ ਕਿਸਾਨ ਅਜਿਹੇ ਵੀ ਹਨ ਜਿੰਨਾ ਨੇ ਖੇਤੀ ਚੋਂ ਪੈਸੇ ਕਮਾਉਣ ਦਾ ਵੱਖਰਾ ਰਸਤਾ ਲੱਭ ਲਿਆ ਹੈ ਤੇ ਜ਼ਿੰਦਗੀ ਵਿੱਚ ਸਫਲਤਾ ਵੀ ਹਾਸਲ ਕਰ ਲਈ ਹੈ। ਬਨਾਸਕਾਂਠਾ ਵਿੱਚ ਅਮਰਗੜ੍ਹ ਤਾਲੁਕਾ ਦੇ ਰਾਮਪੁਰ ਵਦਲਾ ਪਿੰਡ ਵਿੱਚ ਰਹਿਣ ਵਾਲੇ ਇਸਮਾਈਲ ਭਾਈ ਰਹੀਮ ਭਾਈ ਸ਼ੇਰੂ ਅਜਿਹੇ ਹੀ ਕਿਸਾਨਾਂ ਵਿੱਚੋਂ ਇੱਕ ਹਨ। ਸ਼ੇਰੂ ਨੇ 36 ਸਾਲ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ। ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਬੀ.ਕਾਮ. ਦੀ ਪੜ੍ਹਾਈ ਕਰਕੇ ਨੌਕਰੀ ਕਰਨ ਪਰ ਉਨ੍ਹਾਂ ਨੇ ਖੇਤੀ ਕਰਨਾ ਪਸੰਦ ਕੀਤਾ। ਸ਼ੇਰੂ ਆਲੂ ਦੀ ਖੇਤੀ ਦੀ ਬਦੌਲਤ ਅੱਜ ਉਸ ਕੋਲ 400 ਏਕੜ ਦੀ ਜ਼ਮੀਨ ਹੈ। ਸ਼ੇਰੂ McCain ਦੇ ਕੰਟਰੈਕਟ ਨਾਲ ਕੰਮ ਕਰਦੇ ਹਨ। McCain, McDonald’s ਨੂੰ ਫਰੈਂਚ ਅਤੇ ਟਿੱਕੀ ਦੇ ਲਈ ਆਲੂ ਸਪਲਾਈ ਕਰਨ ਵਾਲੀ ਕੰਪਨੀ ਹੈ।
58 ਸਾਲ ਦੇ ਪਾਰਥੀਭਾਈ ਜੇਠ ਭਾਈ ਚੌਧਰੀ ਨੇ ਆਪਣੀ ਪੁਲਿਸ ਦੀ ਨੌਕਰੀ ਛੱਡ McCain ਦੇ ਤਹਿਤ ਆਲੂ ਦੀ ਖੇਤੀ ਕਰਨਾ ਸ਼ੁਰੂ ਕੀਤਾ ਸੀ। ਬਨਾਸਕਾਂਠਾ ਦੇ ਦਾਂਤੇਵਾੜਾ ਵਿੱਚ ਰਹਿਣ ਵਾਲੇ ਚੌਧਰੀ ਨੇ ਦੱਸਿਆ ਕਿ ਸੀਜ਼ਨ ਦੇ ਅੰਤ ਤੱਕ ਸਿੰਜਾਈ ਲਈ 750mm ਪਾਣੀ ਦੀ ਜ਼ਰੂਰਤ ਪੈਂਦੀ ਹੈ ਪਰ ਫੁਆਰੇ ਅਤੇ ਡਰਿੱਪ ਸਿੰਜਾਈ ਨੂੰ ਅਪਣਾਉਣ ਦੀ ਵਜ੍ਹਾ ਨਾਲ ਖੇਤੀ ਵਿੱਚ ਦਿੱਕਤ ਨਹੀਂ ਆਉਂਦੀ ਅਤੇ ਪਾਣੀ ਵੀ ਵੇਚਦਾ ਹੈ। ਚੌਧਰੀ ਆਪਣੀ 87 ਏਕੜ ਦੇ ਖੇਤ ਵਿੱਚ ਵੱਡੀ ਪੈਦਾਵਾਰ ਕਰਦਾ ਹੈ। ਉਹ 1 ਤੋਂ 10 ਅਕਤੂਬਰ ਤੱਕ ਫ਼ਸਲ ਦੀ ਬਿਜਾਈ ਕਰਦੇ ਹਨ। ਦਸੰਬਰ ਵਿੱਚ ਫ਼ਸਲ ਤਿਆਰ ਹੋ ਜਾਂਦੀ ਹੈ। ਇਸ ਮੌਸਮ ਵਿੱਚ ਉਨ੍ਹਾਂ ਕਰੀਬ 1200 ਕਿੱਲੋ ਪ੍ਰਤੀ ਹੈਕਟਰ ਆਲੂ ਮਿਲਦੇ ਹਨ।
ਇਸ ਤੋਂ ਪਤਾ ਲੱਗਦਾ ਹੈ ਕਿ ਵਿਗਿਆਨ ਅਤੇ ਤਕਨੀਕ ਦੇ ਸਹੀ ਇਸਤੇਮਾਲ ਤੋਂ ਖੇਤੀ ਦੇ ਖੇਤਰ ਤੋਂ ਲਾਭ ਕਮਾਇਆ ਜਾ ਸਕਦਾ ਹੈ। ਕੰਟਰੈਕਟ ਫਾਰਮਿੰਗ ਤੋਂ ਪੈਸੇ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਕਿਸਾਨ ਨਾਲ ਮਿਲ ਕੇ ਆਰਰੋਨੋਮਿਸਟ ਬਣ ਸਕਦੇ ਹਨ ਅਤੇ ਆਪਣੀ ਖੇਤੀ ਦਾ ਲਾਭ ਉਠਾ ਸਕਦੇ ਹਨ।