ਇਸ ਕੰਪਨੀ ਨੇ ਲਿਆਂਦਾ ਸਭ ਤੋਂ ਸਸਤਾ ਟਰੈਕਟਰ,ਕੀਮਤ ਜਾਣਕੇ ਹੋਵੇਗੇ ਹੈਰਾਨ
ਇਸ ‘ਚ 24 ਐਚ. ਪੀ. ਦਾ ਇੰਜਨ ਪਾਵਰ ਤੇ 22 ਐਚ. ਪੀ. ਦਾ ਪੀ. ਟੀ. ਓ. ਪਾਵਰ ਹੈ। ਇਸ ਦੀ ਵਿੱਕਰੀ ਮਹਾਰਾਸ਼ਟਰ ਤੇ ਗੁਜਰਾਤ ਸੂਬਿਆਂ ‘ਚ 25 ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ। 4ਡਬਲਿਊ ਮਾਡਲ ਲਈ ਇਸ ਦੀ ਐਕਸ ਸ਼ੋਅ ਰੂਮ ਮਹਾਰਾਸ਼ਟਰ ਕੀਮਤ 3.90 ਲੱਖ ਰੁਪਏ ਤੋਂ ਸ਼ੁਰੂ ਹੋ ਰਹੀ ਹੈ।
ਇਸ ਵਿੱਚ ਮਹਿੰਦਰਾ ਦਾ ਕਾਮਯਾਬ ਡੀ ਆਈ ਇੰਜਨ ਲੱਗਾ ਹੈ ਅਤੇ ਇਹ ਜ਼ਿਆਦਾ ਮਾਈਲੇਜ ਦਿੰਦਾ ਹੈ । ਆਟੋਮੈਟਿਕ ਡੇਪਥ ਐਂਡ ਡਰਾਫ਼ਟ ਕੰਟਰੋਲ ਦੇ ਨਾਲ ਇਹ ਹਰ ਕੰਮ ਵਧੀਆ ਢੰਗ ਨਾਲ ਕਰਨ ਵਿੱਚ ਸਫਲ ਹੈ।
ਮਹਿੰਦਰਾ ਜੀਵੋ ਸਬ 25 ਐਚ. ਪੀ. ਸ਼੍ਰੇਣੀ ਇੱਕ ਨਵੇਂ ਜ਼ਮਾਨੇ ਦਾ ਅਤਿ ਆਧੁਨਿਕ ਤਕਨਾਲੋਜੀ ਵਾਲਾ ਸਮਾਲ ਟਰੈਕਟਰ ਪਲੇਟਫ਼ਾਰਮ ਹੈ। ਮਹਿੰਦਰਾ ਜੀਵੋ ਰੋ ਕਰਾਪ ਤੇ ਹਾਰਟੀਕਲਚਰ ਫਾਰਮਿੰਗ ਦੋਵਾਂ ਲਈ ਯੋਗ ਹੈ। ਮਹਿੰਦਰਾ ਜੀਵੋ 4 ਡਬਲਿਊ ਵਰਜਣ ‘ਚ ਉਪਲਬਧ ਹੈ।
ਇਹ ਟਰੈਕਟਰ ਬਾਜ਼ਾਰ ਵਿੱਚ ਉਪਲਬਧਧ ਕੰਪੀਟੀਸ਼ਨ ਵਿੱਚ ਸਭ ਤੋਂ ਸਸਤਾ ਹੈ । ਇਸ ਦਾ ਡਿਜ਼ਾਈਨ ਅਤੇ ਰੂਪ ਰੇਖਾ ਉਨ੍ਹਾਂ ਕਿਸਾਨਾਂ ਨੂੰ ਵੇਖ ਕੇ ਤਿਆਰ ਕੀਤੀ ਗਈ ਹੈ ਜੋ ਮਹਿੰਗਾ ਟਰੈਕਟਰ ਅਫੋਰਡ ਨਹੀਂ ਕਰ ਸਕਦੇ ਜਾਂ ਫਿਰ ਛੋਟੇ – ਮੋਟੇ ਕੰਮ ਲਈ ਉਨ੍ਹਾਂ ਨੂੰ ਵੱਡੇ ਟਰੈਕਟਰ ਦੇ ਨਾਲ ਇੱਕ ਛੋਟਾ ਟਰੈਕਟਰ ਵੀ ਚਾਹੀਦੀ ਹੈ ਸੀ ।
ਚੰਡੀਗੜ੍ਹ : ਮਹਿੰਦਰਾ ਐਂਡ ਮਹਿੰਦਰਾ ਨੇ ਕਿਸਾਨਾਂ ਨੂੰ ਇੱਕ ਅਜਿਹਾ ਤੋਹਫ਼ੇ ਦੇ ਦਿੱਤੇ ਹੈ ਜਿਸ ਨੂੰ ਉਹ ਜ਼ਿੰਦਗੀ ਭਰ ਨਹੀਂ ਭੁੱਲ ਪਾਉਣਗੇ ।ਮਹਿੰਦਰਾ ਨੇ ਸਿਰਫ਼ ਤਿੰਨ ਲੱਖ 90 ਹਜ਼ਾਰ ਰੁਪਏ ਵਿੱਚ ਆਪਣਾ ਜੀਵੋ ਟਰੈਕਟਰ ਲਾਂਚ ਕੀਤਾ ਹੈ ।