ਪੰਜਾਬਣ 'ਚਾਹ ਵਾਲੀ' ਪੂਰੇ ਆਸਟ੍ਰੇਲੀਆ 'ਚ ਮਸ਼ਹੂਰ
ਸਿਡਨੀ 'ਚ ਸਮਾਗਮ ਦੌਰਾਨ ਵਿਰਦੀ ਨੂੰ ਬਿਜ਼ਨੈੱਸ ਵੂਮੈਨ 2016 ਦਾ ਖਿਤਾਬ ਦਿੱਤਾ ਗਿਆ। ਵਿਰਦੀ ਉਨ੍ਹਾਂ ਸਭ ਚਾਹ ਵਾਲਿਆਂ ਲਈ ਮਿਸਾਲ ਹੈ ਜੋ ਸੋਚਦੇ ਹਨ ਕਿ ਚਾਹ ਵੇਚਣ ਦਾ ਬਿਜ਼ਨੈੱਸ ਬਹੁਤ ਨੀਵੇਂ ਪੱਧਰ ਦਾ ਹੈ।
Download ABP Live App and Watch All Latest Videos
View In Appਇਸ 26 ਸਾਲਾ ਪੰਜਾਬੀ ਕੁੜੀ ਉਪਮਾ ਵਿਰਦੀ ਨੇ ਕਦੇ ਵੀ ਨਹੀਂ ਸੋਚਿਆ ਹੋਵੇਗਾ ਕਿ ਉਸ ਦਾ ਚਾਹ ਪ੍ਰਤੀ ਪਿਆਰ ਉਸ ਨੂੰ ਦੁਨੀਆ ਵਿੱਚ ਇੰਨਾ ਮਸ਼ਹੂਰ ਕਰ ਦੇਵੇਗਾ। ਉਪਮਾ ਵਿਰਦੀ ਜਿਹੜੀ ਜਲੰਧਰ ਤੋਂ ਮੈਲਬਰਨ ਆਈ ਤੇ ਅੱਜ ਉਹ 'ਬਿਜ਼ਨੈੱਸ ਵੂਮੈਨ ਆਫ਼ ਦ ਯੀਅਰ' ਬਣ ਗਈ।
ਪੇਸ਼ੇ ਤੋਂ ਵਕੀਲ ਉਪਮਾ ਨੇ ਆਪਣੀ ਨੌਕਰੀ ਦੇ ਨਾਲ ਹੀ ਚਾਹ ਦਾ ਬਿਜ਼ਨੈੱਸ ਸ਼ੁਰੂ ਕੀਤਾ ਜਿਸ ਕਰਕੇ ਅੱਜ ਉਸ ਨੂੰ ਪੂਰਾ ਆਸਟ੍ਰੇਲੀਆ ਜਾਣਦਾ ਹੈ।
ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਭਾਰਤੀ ਸੰਸਕ੍ਰਿਤੀ 'ਚ ਚਾਹ ਦੇ ਮਾਧਿਅਮ ਨਾਲ ਲੋਕ ਇਕੱਠੇ ਮਿਲ ਕੇ ਬੈਠਦੇ ਹਨ। ਫਿਰ ਚਾਹੇ ਖੁਸ਼ੀ ਦਾ ਮੌਕਾ ਹੋਵੇ ਜਾਂ ਫਿਰ ਦੁੱਖ ਦੀ ਘੜੀ, ਚਾਹ ਹਰ ਜਗ੍ਹਾ ਮਿਲੇਗੀ। ਹਾਲਾਂਕਿ ਉਪਮਾ ਨੇ ਆਪਣੇ ਵਕਾਲਤ ਦੇ ਪੇਸ਼ੇ ਨੂੰ ਵੀ ਬਰਕਰਾਰ ਰੱਖਿਆ ਹੋਇਆ ਹੈ।
ਉਪਮਾ ਦੱਸਦੀ ਹੈ ਕਿ ਇਸ ਵਪਾਰ ਪਿੱਛੇ ਉਸ ਦਾ ਵਿਚਾਰ ਚਾਹ ਦੀ ਭਾਰਤੀ ਸੰਸਕ੍ਰਿਤੀ ਨੂੰ ਲੋਕਾਂ ਨਾਲ ਸਾਂਝਾ ਕਰਨਾ ਹੈ।
ਉਸ ਦੇ ਹੱਥਾਂ ਦੀ ਚਾਹ ਲੋਕਾਂ ਨੂੰ ਇੰਨੀ ਪਸੰਦ ਆਈ ਕਿ ਵੇਖਦੇ ਹੀ ਵੇਖਦੇ ਚਾਹ ਵਾਲੀ ਦੇ ਨਾਂ ਨਾਲ ਬ੍ਰਾਂਡ ਹੀ ਤਿਆਰ ਹੋ ਗਿਆ। ਚਾਹ ਵਾਲੀ ਦੇ ਨਾਂ ਨਾਲ ਉਸ ਦੀ ਚਾਹ ਆਸਟ੍ਰੇਲੀਆ ਦੇ ਬਾਜ਼ਾਰ 'ਚ ਖੂਬ ਧੜੱਲੇ ਨਾਲ ਵਿਕ ਰਹੀ ਹੈ।
ਉਪਮਾ ਦੀ ਇਸ ਮਕਬੂਲੀਅਤ ਕਰਕੇ ਉਸ ਨੂੰ 'ਬਿਜ਼ਨੈੱਸ ਵੂਮੈਨ ਆਫ਼ ਦ ਯੀਅਰ' ਐਵਾਰਡ ਦਿੱਤਾ ਗਿਆ ਹੈ। ਉਪਮਾ ਨੂੰ ਚਾਹ ਬਣਾਉਣ ਦਾ ਇੰਨਾ ਚਾਅ ਸੀ ਕਿ ਉਸ ਨੇ ਆਸਟ੍ਰੇਲੀਆ 'ਚ ਚਾਹ ਦੀ ਦੁਕਾਨ ਖੋਲ੍ਹ ਲਈ।
ਚਾਹ ਪ੍ਰਤੀ ਉਪਮਾ ਦੀ ਇਸ ਦੀਵਾਨਗੀ ਦਾ ਹੀ ਫਲ ਹੈ ਕਿ ਉਸ ਨੂੰ ਇੰਡੀਅਨ ਆਸਟ੍ਰੇਲੀਅਨ ਬਿਜ਼ਨੈੱਸ ਐਂਡ ਕਮਿਊਨਿਟੀ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ।
ਚੰਡੀਗੜ੍ਹ: ਪਾਕਿਸਤਾਨ ਦੇ ਚਾਹ ਵਾਲੇ ਤੇ ਫਿਰ ਨਿਪਾਲ ਦੀ ਸਬਜ਼ੀ ਵਾਲੀ ਤੋਂ ਬਾਅਦ ਹੁਣ ਭਾਰਤ ਦੀ ਪੰਜਾਬਣ 'ਚਾਹ ਵਾਲੀ' ਨੇ ਆਸਟ੍ਰੇਲੀਆ 'ਚ ਧੂਮ ਮਚਾਈ ਹੋਈ ਹੈ।
- - - - - - - - - Advertisement - - - - - - - - -