ਕਿਸਾਨ ਦੀ ਕਾਢ: ਪੂਰਾ ਸਾਲ ਫਲ ਦੇਣ ਵਾਲੀ ਫਸਲ ਵਿਕਸਤ!
ਉਹ ਇਨ੍ਹਾਂ ਦਰਖਤਾਂ ਉੱਤੇ ਖ਼ਾਸ ਧਿਆਨ ਦੇਣਾ ਸ਼ੁਰੂ ਕੀਤਾ ਤੇ ਸੁਰੱਖਿਅਤ ਕਰਕੇ ਨਵੀਂ ਕਿਸਮ ਵਿਕਸਿਤ ਕੀਤੀ। ਫ਼ਿਲਹਾਲ ਕਿਸ਼ਨ ਇਨ੍ਹਾਂ ਪੌਦਿਆਂ ਦੇ ਪੇਟੈਂਟ ਦੀ ਪ੍ਰਕ੍ਰਿਆ ਉੱਤੇ ਕੰਮ ਕਰ ਰਹੇ ਹਨ ਤਾਂ ਕਿ ਇਸ ਕਿਸਮ ਦੀ ਸੁਰੱਖਿਆ ਕੀਤੀ ਜਾ ਸਕੇ।
ਨਵੀਂ ਦਿੱਲੀ: ਮਹਾਤਮਾ ਗਾਂਧੀ ਅਕਸਰ ਖੇਤੀ ਪ੍ਰਧਾਨ ਦੇਸ਼ ਦਾ ਸੁਫ਼ਨਾ ਦੇਖਿਆ ਕਰਦੇ ਸਨ। ਇਸੇ ਸੁਫ਼ਨੇ ਨੂੰ ਭਾਰਤ ਦਾ ਭਵਿੱਖ ਵੀ ਕਹਿੰਦੇ ਸਨ। ਗਾਂਧੀ ਦੇ ਅਜਿਹੇ ਹੀ ਸੁਫ਼ਨੇ ਨੂੰ ਰਾਜਸਥਾਨ ਦੇ ਕੋਟਾ ਦਾ ਕਿਸਾਨ ਪੂਰਾ ਕਰਨ ਲੱਗਿਆ ਹੋਇਆ ਹੈ। ਜੀ ਹਾਂ ਇਸ ਕਿਸਾਨ ਨੇ ਇੱਕ ਅਜਿਹੀ ਫ਼ਸਲ ਵਿਕਸਤ ਕੀਤੀ ਹੈ ਜਿਹੜੀ ਸਾਲ ਭਰ ਫਲ ਦੇਣ ਦੇ ਸਮਰੱਥ ਹੋਵੇਗੀ।
ਕਿਸ਼ਨ ਖ਼ੁਦ ਇਸ ਕਿਸਮ ਦੇ 22 ਮਦਰ ਪਲਾਂਟ ਲਾ ਕੇ 300 ਦੂਸਰੇ ਪੌਦੇ ਪੈਦਾ ਕਰ ਚੁੱਕੇ ਹਨ। ਉਨ੍ਹਾਂ ਦੇ ਇਹ ਪੌਦੇ ਰਾਸ਼ਟਰਪਤੀ ਭਵਨ ਦੀ ਸ਼ੋਭਾ ਵੀ ਵਧਾ ਰਹੇ ਹਨ। ਕਿਸ਼ਨ ਮੁਤਾਬਕ 17 ਸਾਲ ਪਹਿਲਾਂ ਉਨ੍ਹਾਂ ਦੇ ਅੰਬ ਦੇ ਬਗੀਚੇ ਵਿੱਚ ਇੱਕ-ਦੋ ਦਰਖ਼ਤ ਹੀ ਅਜਿਹੇ ਸਨ ਜਿਹੜੇ ਸਾਲ ਭਰ ਫਲ ਦੇ ਰਹੇ ਸਨ।
ਨਵੀਂ ਦੁਨੀਆ ਦੀ ਰਿਪੋਰਟ ਮੁਤਾਬਕ ਕੋਟਾ ਦੇ ਰਹਿਣ ਵਾਲੇ ਕਿਸ਼ਨ ਸੁਮਨ 4 ਵਿੱਘਾ ਖੇਤ ਵਿੱਚ ਅੰਬ ਦੀ ਖੇਤੀ ਕਰਦੇ ਹਨ। ਉਨ੍ਹਾਂ ਵੱਲੋਂ ਲਾਏ ਗਏ ਦਰਖ਼ਤ ਸਾਲ ਭਰ ਅੰਬ ਦਿੰਦੇ ਹਨ। ਇਸ ਕਰਕੇ ਦਰਖ਼ਤ ਦੇ ਚਾਰ ਪੌਦੇ ਰਾਸ਼ਟਰੀ ਭਵਨ ਵਿੱਚ ਲਾਏ ਗਏ ਹਨ। ਇਸ ਕਿਸਮ ਦਾ ਨਾਮ ਕਿਸ਼ਨ ਨੇ ਸਦਾਬਹਾਰ ਰੱਖਿਆ ਹੈ। ਹੋਰ ਤਾਂ ਹੋਰ ਇਨ੍ਹਾਂ ਦਰਖਤਾਂ ਵਿੱਚ ਰੋਗ ਨਾਲ ਲੜਨ ਦੀ ਸਮਰੱਥਾ ਵੀ ਹੈ। ਇਸ ਕਰਕੇ ਫ਼ਸਲ ਬਰਬਾਦ ਹੋਣ ਦਾ ਡਰ ਨਹੀਂ ਰਹਿੰਦਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਅੰਬ ਦੇ ਦਰਖ਼ਤ ਤੋਂ ਗਮਲਿਆਂ ਵਿੱਚ ਉਗਾ ਕੇ ਫਲ ਲਿਆ ਜਾ ਸਕਦੇ ਹਨ।