ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਫਿਲੀਪੀਂਸ 'ਚ ਕੌਮਾਂਤਰੀ ਚੌਲ ਖੋਜ ਕੇਂਦਰ
ਇਸ ਮੌਕੇ ਉਨ੍ਹਾਂ ਨੇ ਚੌਲ ਦੇ ਬੀਜ ਬੀਜਣ ਲਈ ਸੰਕੇਤਿਕ ਤੌਰ 'ਤੇ ਜ਼ਮੀਨ ਦੀ ਖੁਦਾਈ ਵੀ ਕੀਤੀ। ਭਾਰਤ ਸਰਕਾਰ ਜ਼ਿਆਦਾ ਪੈਦਾਵਾਰ ਵਾਲੀ ਚੌਲ ਦੀਆਂ ਕਿਸਮਾਂ ਨੂੰ ਵਿਕਸਿਤ ਕਰਨ ਲਈ ਪ੍ਰਧਾਨ ਮੰਤਰੀ ਦੇ ਚੋਣ ਖੇਤਰ ਵਾਰਾਣਸੀ 'ਚ ਆਈਆਰਆਰਆਈ ਦੇ ਦਫਤਰ ਹਨ। ਉਸ 'ਚ ਭਾਰਤ 'ਚ ਸੋਕੇ ਤੇ ਹੜ੍ਹ ਝੱਲ੍ਹਣ ਵਾਲੀ ਚੌਲ ਦੀ ਕਿਸਮ ਪੇਸ਼ ਕਰਨ 'ਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਾਲ ਸਹਿਯੋਗ ਕੀਤਾ ਹੈ।
ਵਿਗਿਆਨੀਆਂ ਨੇ ਉਨ੍ਹਾਂ ਨੂੰ ਹੜ੍ਹ ਝੱਲਣ ਵਾਲੀ ਚੌਲ ਦੀਆਂ ਕਿਸਮਾਂ ਦੇ ਬਾਰੇ ਜਾਣਕਾਰੀ ਦਿੱਤੀ। ਪ੫ਧਾਨ ਮੰਤਰੀ ਨੇ ਇਥੇ ਆਪਣੇ ਨਾਂ 'ਤੇ ਬਣਾਈ ਗਈ ਚੌਲ ਖੇਤੀ ਦੀ ਪ੫ਯੋਗਸ਼ਾਲਾ ਦਾ ਵੀ ਉਦਘਾਟਨ ਕੀਤਾ।
ਚੌਲ ਦੀਆਂ ਇਹ ਕਿਸਮਾਂ 14-18 ਦਿਨਾਂ ਤਕ ਪਾਣੀ 'ਚ ਡੁੱਬ ਰਹਿ ਸਕਦੀਆਂ ਹਨ ਅਤੇ ਹੜ੍ਹ ਵਾਲੇ ਖੇਤਰ 'ਚ ਇਨ੍ਹਾਂ ਦੀ ਪ੍ਰਤੀ ਹੈਕਟੇਅਰ ਇਕ ਤੋਂ ਤਿੰਨ ਟਨ ਜ਼ਿਆਦਾ ਪੈਦਾਵਾਰ ਹੋ ਸਕਦੀ ਹੈ।
ਇਸ ਦੌਰਾਨ ਉਨ੍ਹਾਂ ਨੇ ਵੱਡੀ ਗਿਣਤੀ 'ਚ ਉਥੇ ਕੰਮ ਕਰ ਰਹੇ ਭਾਰਤੀ ਵਿਗਿਆਨਿਕਾਂ ਨਾਲ ਵੀ ਗੱਲਬਾਤ ਕੀਤੀ। ਲਾਸ ਬੇਨੋਸ ਦੇ ਆਈਆਰਆਰਆਈ 'ਚ ਵੱਡੀ ਗਿਣਤੀ ਵਿਚ ਭਾਰਤੀ ਵਿਗਿਆਨੀ ਕੰਮ ਕਰਦੇ ਹਨ।
ਲਾਸ ਬੇਨੋਸ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਫਿਲੀਪੀਂਸ 'ਚ ਕੌਮਾਂਤਰੀ ਚੌਲ ਖੋਜ ਕੇਂਦਰ ਦੀ ਇਕ ਪ੫ਯੋਗਸ਼ਾਲਾ ਦਾ ਨਾਂ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਮਨੀਲਾ ਤੋਂ 65 ਕਿਲੋਮੀਟਰ ਦੂਰ ਲਾਸ ਬੇਨੋਸ ਦੇ ਕੌਮਾਂਤਰੀ ਚੌਲ ਖੋਜ ਇੰਸਟੀਚਿਊਟ (ਆਈਆਰਆਰਆਈ) ਦਾ ਦੌਰਾ ਕੀਤਾ।