ਹੁਣ ਪਿਆਜ਼ ਨੇ ਕਿਸਾਨਾਂ ਨੂੰ ਰੁਆਇਆ
ਏਬੀਪੀ ਸਾਂਝਾ | 27 Feb 2017 04:48 PM (IST)
1
ਜਾਣਕਾਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਮਹੀਨਿਆਂ ਤੱਕ ਕੀਮਤਾਂ 'ਚ ਵਾਧੇ ਦੀ ਰਫ਼ਤਾਰ ਬਹੁਤ ਸੁਸਤ ਹੋਵੇਗੀ। ਸਾਲ ਦੇ ਆਖਰ ਤੱਕ ਵੀ ਭਾਅ ਆਸਮਾਨ ਛੂਹਣ ਵਰਗੇ ਹਾਲਾਤ ਨਜ਼ਰ ਨਹੀਂ ਆ ਰਹੇ।
2
ਸਟੋਰੇਜ਼ ਦੀ ਵਿਵਸਥਾ ਨਾ ਹੋਣ ਕਾਰਨ ਪਿਆਜ਼ ਪੈਦਾ ਕਰਨ ਵਾਲੇ ਕਿਸਾਨ ਵਪਾਰੀਆਂ ਦੀ ਦਯਾ 'ਤੇ ਨਿਰਭਰ ਹੋ ਗਏ ਹਨ। ਕਿਸਾਨਾਂ ਦੀ ਇਸ ਹਾਲਤ ਦਾ ਫਾਇਦਾ ਚੁੱਕ ਕੇ ਵਪਾਰੀ ਲਗਾਤਾਰ ਪਿਆਜ਼ ਦੀਆਂ ਘੱਟ ਕੀਮਤਾਂ ਲਾ ਰਹੇ ਹਨ।
3
ਪਿਆਜ਼ ਦੀ ਬੰਪਰ ਪੈਦਾਵਰ ਦੇ ਬਾਵਜੂਦ ਕਿਸਾਨ ਰੋਣ ਨੂੰ ਮਜ਼ਬੂਰ ਹੈ। ਜ਼ਿਆਦਾਤਰ ਕਿਸਾਨਾਂ ਦੀ ਪਿਆਜ਼ ਉਤਪਾਦਨ ਦੀ ਲਾਗਤ ਵੀ ਨਹੀਂ ਨਿਕਲ ਰਹੀ। ਪਿਛਲੇ 5 ਸਾਲਾ 'ਚ ਪਿਆਜ਼ ਦੀਆਂ ਕੀਮਤਾਂ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹਨ।
4
ਨਵੀਂ ਦਿੱਲੀ: ਏਸ਼ੀਆ 'ਚ ਪਿਆਜ਼ ਦੇ ਸਭ ਤੋਂ ਵੱਡੇ ਬਜ਼ਾਰ ਲਾਸਲ ਪਿੰਡ ਮੰਡੀ 'ਚ ਇਸ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਘੱਟ ਹੋ ਗਿਆ ਹੈ। ਇਹ ਕੀਮਤ ਉਤਪਾਦਨ ਦੀ ਅੰਦਾਜ਼ਨ ਲਾਗਤ ਪੰਜ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਬਹੁਤ ਘੱਟ ਹਨ।