ਕਰਮਵੀਰ ਦਾ ਸਵਾ 9 ਕਰੋੜੀ ਝੋਟਾ, ਸਾਲ 'ਚ ਕਮਾਉਂਦਾ 50 ਲੱਖ ਰੁਪਏ
Download ABP Live App and Watch All Latest Videos
View In Appਇਲਾਹਾਬਾਦ: ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਇੱਕ ਝੋਟੇ ਦੀ ਕੀਮਤ ਸਵਾ ਨੌਂ ਕਰੋੜ ਰੁਪਏ ਹੈ। ਇਸ ਝੋਟੇ ਦਾ ਨਾਮ ਯੁਵਰਾਜ ਹੈ ਜਿਹੜਾ ਅੱਜਕੱਲ੍ਹ ਤ੍ਰਿਕੂਟ ਵਿੱਚ ਚੱਲ ਰਹੇ ਪੇਂਡੂ ਮੇਲੇ ਵਿੱਚ ਸਭ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਉੱਤਰ ਭਾਰਤ ਦੇ ਇਲਾਹਾਬਾਦ ਵਿੱਚ ਕੇਂਦਰ ਸਰਕਾਰ ਵੱਲੋਂ ਕਰਵਾਏ ਮੇਲੇ ਵਿੱਚ ਆਏ 15 ਕੁਇੰਟਲ ਵਜ਼ਨੀ 9 ਸਾਲ ਦੇ ਝੋਟੇ ਦੀ ਕੀਮਤ 9.25 ਕਰੋੜ ਰੁਪਏ ਹੈ। ਦੁਨੀਆ ਭਰ ਵਿੱਚ ਪਛਾਣ ਬਣਾ ਚੁੱਕੇ ਇਸ ਲਾਜਵਾਬ ਝੋਟੇ ਦੀ ਕੀਮਤ ਸਾਲ ਭਰ ਪਹਿਲਾਂ ਹੀ 9 ਕਰੋੜ ਰੁਪਏ ਲੱਗ ਚੁੱਕੀ ਹੈ।
ਯੁਵਰਾਜ ਦੇ ਮਾਲਕ ਕਰਮਵੀਰ ਸਿੰਘ ਦਾ ਕਹਿਣਾ ਹੈ ਯੁਵਰਾਜ ਦੇ ਸੀਮਨ ਦੀ ਵੱਡੀ ਮੰਗ ਹੈ। ਯੁਵਰਾਜ ਦੇਸ਼ ਦੇ ਕਈ ਪਸ਼ੂ ਮੇਲਿਆਂ ਵਿੱਚ ਸ਼ਿਰਕਤ ਕਰ ਚੁੱਕੇ ਯੁਵਰਾਜ ਦੀ ਕੌਮਾਂਤਰੀ ਮਾਰਕੀਟ ਬਣ ਚੁੱਕੀ ਹੈ। ਸਰਕਾਰੀ ਰੋਕ ਕਾਰਨ ਉਹ ਸੀਮਨ ਸਿੱਧਾ ਵਿਦੇਸ਼ ਨਹੀਂ ਭੇਜ ਸਕਦਾ। ਉਨ੍ਹਾਂ ਕਿਹਾ ਕਿ ਬ੍ਰਾਜ਼ੀਲ, ਤੁਰਕੀ, ਕੈਨੇਡਾ ਤੇ ਵੈਂਜ਼ੂਏਲਾ ਸਮੇਤ 22 ਦੇਸ਼ਾਂ ਵਿੱਚੋਂ ਪਸ਼ੂ ਮੇਲਿਆਂ ਵਿੱਚ ਸ਼ਿਰਕਤ ਕਰਨ ਦੇ ਸੱਦੇ ਆ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਯੁਵਰਾਜ ਹਰ ਸਾਲ ਉਸ ਨੂੰ 50 ਲੱਖ ਰੁਪਏ ਕਮਾ ਕੇ ਦਿੰਦਾ ਹੈ। ਯੁਵਰਾਜ ਦੇ ਸੀਮਨ ਤੋਂ ਸਾਲਾਨਾ ਕਰੀਬ 50 ਲੱਖ ਦੀ ਕਮਾਈ ਹੁੰਦੀ ਹੈ। ਚੰਗੀ ਨਸਲ ਦਾ ਹੋਣ ਕਾਰਨ ਇਸ ਦੇ ਉੱਚ ਕੋਟੀ ਦੇ ਸੀਮਨ ਦਾ ਬਾਜ਼ਾਰੀ ਮੁੱਲ ਬਹੁਤ ਹੈ। ਉਹ ਇਸ ਦਾ ਸੀਮਨ ਵੇਚ ਕੇ ਹੀ ਸਾਲਾਨਾ ਕਰੀਬ ਪੰਜਾਹ ਲੱਖ ਰੁਪਏ ਕਮਾਉਂਦਾ ਹੈ। ਮਾਲਕ ਉਸ ਦੇ ਸੀਮਨ ਦੀਆਂ ਕਰੀਬ ਪੰਜ ਹਜ਼ਾਰ ਬੂੰਦਾਂ ਹਰ ਮਹੀਨੇ ਵੇਚਦਾ ਹੈ। ਇੱਕ ਬੂੰਦ ਦੀ ਕੀਮਤ 300 ਤੋਂ 500 ਰੁਪਏ ਹੁੰਦੀ ਹੈ। ਇਸ ਤਰ੍ਹਾਂ ਹਰ ਸਾਲ ਕਰੀਬ ਇਸ ਦੇ ਸੀਮਨ ਤੋਂ ਕਰੀਬ 50 ਲੱਖ ਦੀ ਕਮਾਈ ਹੁੰਦੀ ਹੈ।
ਮੁਹਰਾ ਨਸਲ ਦਾ ਇਹ ਝੋਟਾ ਕੁਰੂਕਸ਼ੇਤਰ ਦੇ ਕਰਮਵੀਰ ਲਈ ਕਰਮਾਂ ਵਾਲਾ ਹੈ। ਇਸੇ ਲਈ ਸਵਾ ਨੌਂ ਕਰੋੜ ਦੀ ਕੀਮਤ ਲੱਗਣ ਤੋਂ ਬਾਅਦ ਵੀ ਉਹ ਯੁਵਰਾਜ ਦਾ ਸੰਗਲ਼ ਕਿਸੇ ਹੋਰ ਹੱਥ ਫੜਾਉਣ ਨੂੰ ਤਿਆਰ ਨਹੀਂ। ਯੁਵਰਾਜ ਦੇ ਨਾਂ ਇੰਨੇ ਰਿਕਾਰਡ ਨੇ ਜਿੰਨੀ ਉਸ ਦੀ ਉਮਰ ਨਹੀਂ। ਮਾਂ ਗੰਗਾ ਦੇ ਥਣਾਂ ‘ਚੋਂ ਵੀ ਦੁੱਧ ਦੀ ਗੰਗਾ ਨਿਕਲਦੀ ਹੈ। ਯੁਵਰਾਜ ਦੀ ਮਾਂ ਰੋਜ਼ 26 ਲੀਟਰ ਦੁੱਧ ਦਿੰਦੀ ਹੈ।
ਇਸ ਠਾਠ-ਬਾਠ ‘ਤੇ ਹਰ ਮਹੀਨੇ 25 ਹਜ਼ਾਰ ਦਾ ਖ਼ਰਚ। ਯੁਵਰਾਜ ਸਾਰਿਆਂ ਦੀਆਂ ਅੱਖਾਂ ਦਾ ਤਾਰਾ ਹੈ। ਉਸ ਦੀ ਮਸਤਾਨੀ ਚਾਲ ਵੇਖਣ ਲਈ ਲੋਕ ਰਾਹਾਂ ‘ਚ ਖੜ੍ਹ ਜਾਂਦੇ ਹਨ। ਦੇਖਣ ਦਾ ਕੋਈ ਮੁੱਲ ਨਹੀਂ ਫਿਰ ਵੀ ਸਾਲ ਦੀ ਕਮਾਈ ਪੂਰੇ 50 ਲੱਖ। ਗੰਗਾ ਦੇ ਇਸ ਪੁੱਤ ਵਰਗਾ ਪੂਰੇ ਪੰਜਾਬ ਕੋਈ ਹੋਰ ਨਹੀਂ। ਸ਼ਾਇਦ ਇਹੀ ਵਜ੍ਹਾ ਹੈ ਕਿ ਜਾਨਵਰ ਹੋ ਕੇ ਵੀ ਯੁਵਰਾਜ ਦੀ ਇਨਸਾਨ ਤੋਂ ਵੱਧ ਕਦਰ ਹੈ।
ਝੋਟੇ ਦੇ ਮਾਲਕ ਕਰਮਵੀਰ ਸਿੰਘ ਨੇ ਮੰਨਿਆ ਹੈ ਕਿ ਯੁਵਰਾਜ ਦਾ ਸੀਮਨ ਵੇਚ ਕੇ ਹਰ ਮਹੀਨੇ 7 ਲੱਖ ਤੱਕ ਦੀ ਕਮਾਈ ਕਰਦੇ ਹਨ। ਇਸ ਝੋਟੇ ਦੇ ਸੀਮਨ ਦੀ ਮੰਗ ਹਰਿਆਣਾ ਤੋਂ ਇਲਾਵਾ ਪੰਜਾਬ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਣੇ ਕਈ ਸੂਬਿਆਂ ਵਿੱਚ ਹੈ। ਉਮਰ 16 ਸਾਲ, ਕੱਦ ਪੰਜ ਫੁੱਟ 9 ਇੰਚ, ਰੰਗ ਕਾਲਾ ਤੇ ਵਜ਼ਨ 14 ਕੁਇੰਟਲ। ਖ਼ੁਰਾਕ 20 ਲੀਟਰ ਦੁੱਧ, ਪੰਜ ਕਿੱਲੋ ਸੇਬ ਤੇ 15 ਕਿੱਲੋ ਹੋਰ ਮਾਲ-ਮਤਾ। ਇੰਨਾ ਛਕਣ ਤੋਂ ਬਾਅਦ ਰੋਜ਼ ਚਾਰ ਕਿਲੋਮੀਟਰ ਦੀ ਸੈਰ।
- - - - - - - - - Advertisement - - - - - - - - -