ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਰਾਤ ਨੂੰ ਸੁੱਤੇ ਤੇ ਜਦੋਂ ਸਵੇਰੇ ਜਾਗੇ ਤਾਂ ਤੁਹਾਨੂੰ ਪਤਾ ਲੱਗੇ ਕਿ ਤੁਸੀਂ 1.2 ਮਿਲੀਅਨ ਡਾਲਰ ਦੇ ਮਾਲਕ ਬਣ ਗਏ ਹੋ, ਤਾਂ ਤੁਸੀਂ ਕੀ ਕਰੋਗੇ? ਦਰਅਸਲ, ਅਜਿਹੀ ਘਟਨਾ 31 ਸਾਲਾ ਨਿਕ ਸਲੇਟਨ ਨਾਲ ਵਾਪਰੀ ਹੈ, ਜੋ ਖੁਦ ਨੂੰ ਸਾਲ 2021 ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ ਮੰਨ ਰਿਹਾ ਹੈ।


ਅਜਿਹਾ, ਇਸ ਲਈ ਕਿਉਂਕਿ ਉਹ ਬੀਤੀ 10 ਮਾਰਚ ਦੀ ਰਾਤ ਨੂੰ ਸੌਣ ਲਈ ਗਿਆ ਤਾਂ ਉਸ ਤੋਂ ਪਹਿਲਾਂ ਉਹ ਇਕ ਆਮ ਆਦਮੀ ਸੀ, ਜਦ ਅਗਲੀ ਸਵੇਰ ਉੱਠਿਆ ਤਾਂ ਉਹ ਕਰੋੜਪਤੀ ਬਣ ਚੁੱਕਾ ਸੀ। ਪਰ ਸਲੇਟਨ ਦੀ ਇਹ ਖੁਸ਼ੀ ਜ਼ਿਆਦਾ ਦੇਰ ਟਿਕ ਨਾ ਸਕੀ ਅਤੇ ਉਹ ਲਾਟਰੀ ਦੀ ਟਿਕਟ ਗੁਆ ਬੈਠਾ।


ਕਿਹਾ ਜਾਂਦਾ ਹੈ 'ਦਾਣੇ-ਦਾਣੇ 'ਤੇ ਲਿਖਿਆ ਹੈ ਖਾਣ ਵਾਲੇ ਦਾ ਨਾਂ'। ਕੁਝ ਅਜਿਹਾ ਹੀ ਇੱਥੇ ਹੋਇਆ। ਲਗਭਗ ਇਕ ਘੰਟਾ ਲੱਭਣ ਤੋਂ ਬਾਅਦ ਉਸ ਨੂੰ ਟਿਕਟ ਮਿਲ ਗਈ ਤਾਂ ਅਤੇ ਸਲੇਟਨ ਨੇ ਸੁੱਖ ਦਾ ਸਾਹ ਲਿਆ।


ਕੀ ਹੈ ਜੈਕਪਾਟ ਦੀ ਕਹਾਣੀ?


ਸਲੇਟਨ ਦੀ ਜੈਕਪਾਟ ਦੀ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਉਸ ਨੇ ਆਪਣੇ ਬੌਸ ਨਾਲ ਲਾਟਰੀ ਦੀ ਟਿਕਟ ਖਰੀਦੀ ਸੀ। ਫਿਰ ਜਦੋਂ ਲਾਟਰੀ ਨਿਕਲੀ ਤਾਂ ਸਲੇਟਨ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਉਹ ਜਿੱਤ ਗਿਆ ਹੈ। ਸਲੇਟਨ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਜਿੱਤ ਗਿਆ ਹੈ ਤਾਂ ਉਹ ਦੌੜ ਕੇ ਆਪਣੀ ਪਤਨੀ ਕੋਲ ਗਿਆ, ਜੋ ਇਕ ਹੋਟਲ 'ਚ ਕੰਮ ਕਰਦੀ ਸੀ। ਫਿਰ ਪਤਨੀ ਟਿਕਟ ਵੇਖ ਕੇ ਖ਼ੁਸ਼ੀ ਨਾਲ ਰੋ ਪਈ। ਸਲੇਟਨ ਨੇ ਕਿਹਾ ਕਿ ਉਸ ਦੀ ਪਤਨੀ ਨੇ ਕਿਸੇ ਨੂੰ ਵੀ ਟਿਕਟ ਨਾ ਵਿਖਾਉਣ ਦਾ ਵਾਅਦਾ ਲਿਆ ਸੀ, ਪਰ ਉਸ ਨੇ ਇਹ ਵਾਅਦਾ ਤੋੜ ਦਿੱਤਾ ਸੀ।


ਕਿਵੇਂ ਗੁਆਚੀ ਲਾਟਰੀ ਟਿਕਟ?


ਸਲੇਟਨ ਨੇ ਕਿਹਾ ਕਿ ਖੁਸ਼ੀ 'ਚ ਉਸ ਨੇ ਆਪਣੀ ਟਿਕਟ ਆਪਣੇ ਭਰਾ ਨੂੰ ਵਿਖਾਈ ਸੀ, ਜੋ ਉਸ ਨੂੰ 7 ਸਾਲ ਬਾਅਦ ਮਿਲਿਆ ਸੀ। ਫਿਰ ਜਦੋਂ ਉਹ ਆਪਣੇ ਭਰਾ ਨੂੰ ਮਿਲ ਕੇ ਵਾਪਸ ਜਾਣ ਲੱਗਿਆ ਤਾਂ ਉਸ ਨੂੰ ਟਿਕਟ ਉਸ ਦੇ ਕੋਲ ਨਾ ਹੋਣ ਦਾ ਅਹਿਸਾਸ ਨਹੀਂ ਸੀ। ਸਲੇਟਨ ਦੇ ਅਨੁਸਾਰ ਉਹ ਉਸ ਸਮੇਂ ਬਹੁਤ ਡਰ ਗਿਆ ਸੀ ਅਤੇ ਲਗਭਗ 1 ਘੰਟਾ ਟਿਕਟ ਦੀ ਭਾਲ ਕਰਦਾ ਰਿਹਾ। ਫਿਰ ਉਸ ਨੂੰ ਟਿਕਟ ਜ਼ਮੀਨ 'ਤੇ ਪਈ ਮਿਲੀ।


ਇਹ ਵੀ ਪੜ੍ਹੋ: Gold Silver Price 23rd March: ਸੋਨਾ-ਚਾਂਦੀ ਹੋਏ ਹੋਰ ਸਸਤੇ, ਜਾਣੋ ਅੱਜ ਕੀਮਤਾਂ ਕਿੱਥੇ ਪਹੁੰਚੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904