ਨਵੀਂ ਦਿੱਲੀ: ਪਿਛਲੇ ਸਾਲ ਭਾਰਤ 'PUBG Mobile India 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਸ ਤੋਂ ਬਾਅਦ ਕਈ ਵਾਰ ਇਸ ਗੇਮ ਦੀ ਭਾਰਤ 'ਚ ਵਾਪਸੀ ਦੀਆਂ ਖ਼ਬਰਾਂ ਆਈਆਂ ਸਨ। ਇਹ ਗੇਮ ਭਾਰਤ 'ਚ ਕਦੋਂ ਲਾਂਚ ਹੋਵੇਗੀ, ਇਸ ਬਾਰੇ ਕੰਪਨੀ ਨੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਹੈ, ਪਰ ਹੁਣ ਵੀ PUBG ਦੇ ਪ੍ਰੇਮੀਆਂ ਨੂੰ ਇਸ ਗੇਮ ਦੀ ਵਾਪਸੀ ਦੀ ਉਮੀਦ ਹੈ। ਤਾਜ਼ਾ ਖ਼ਬਰ ਇਹ ਹੈ ਕਿ PUBG Corporation ਨੂੰ ਆਪਣੇ ਬੰਗਲੁਰੂ ਦਫ਼ਤਰ ਲਈ ਇਕ ਨਿਵੇਸ਼ ਅਤੇ ਰਣਨੀਤੀ ਵਿਸ਼ਲੇਸ਼ਕ ਦੀ ਲੋੜ ਹੈ। ਇਸ ਦੇ ਲਈ ਕੰਪਨੀ ਨੇ linkedIn 'ਤੇ ਨੌਕਰੀ ਲਈ ਅਰਜ਼ੀਆਂ ਮੰਗੀਆਂ ਹਨ।


ਇਹ ਯੋਗਤਾ ਹੋਣੀ ਚਾਹੀਦੀ ਹੈ


PUBG Corporation ਇੱਕ ਅਜਿਹੇ ਕਰਮਚਾਰੀ ਦੀ ਤਲਾਸ਼ ਕਰ ਰਹੀ ਹੈ ਜੋ ਮਰਜ਼ਰ ਐਂਡ ਐਕਵਿਜੀਸ਼ਨ, ਇਨਵੈਸਟਮੈਂਟ ਨਾਲ ਸਬੰਧਤ ਟੀਮ ਲਈ ਕੰਮ ਕਰ ਸਕੇ। ਹਾਲਾਂਕਿ ਇਸ ਨਾਲ ਇਹ ਸਾਬਤ ਨਹੀਂ ਹੁੰਦਾ ਹੈ ਕਿ ਇਹ ਗੇਮ ਭਾਰਤ 'ਚ ਛੇਤੀ ਲਾਂਚ ਹੋਵੇਗੀ, ਪਰ ਇਸ ਨਾਲ ਇਹ ਜ਼ਰੂਰ ਹੈ ਕਿ ਕੰਪਨੀ ਨੇ ਭਾਰਤ 'ਚ ਆਪਣਾ ਕੰਮਕਾਜ ਬੰਦ ਨਹੀਂ ਕੀਤਾ ਹੈ ਅਤੇ ਅਜੇ ਵੀ PUBG ਦੀ ਭਾਰਤ 'ਚ ਵਾਪਸੀ ਦੀ ਉਮੀਦ ਹੈ।


ਪਹਿਲਾਂ ਵੀ ਮੰਗੀਆਂ ਸਨ ਨੌਕਰੀ ਲਈ ਅਰਜ਼ੀਆਂ


ਇਸ ਅਹੁਦੇ ਲਈ ਉਮੀਦਵਾਰ ਨੂੰ ਇੰਟਰਐਕਟਿਵ ਇੰਟਰਨੇਟਮੈਂਟ, ਗੇਮਿੰਗ ਅਤੇ ਆਈਟੀ 'ਚ ਘੱਟੋ-ਘੱਟ ਤਿੰਨ ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਨਾਲ ਹੀ, ਖੇਡਾਂ ਤੇ ਮਨੋਰੰਜਨ ਉਦਯੋਗ 'ਚ ਰੁਚੀ ਵੀ ਜ਼ਰੂਰੀ ਹੈ। ਦੱਸ ਦੇਈਏ ਕਿ ਦੂਜੀ ਵਾਰ PUBG Corporation ਨੇ ਭਾਰਤ 'ਚ ਨੌਕਰੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਪਿਛਲੇ ਸਾਲ ਅਕਤੂਬਰ ਮਹੀਨੇ 'PUBG Corporation ਨੂੰ ਮੁਲਾਜ਼ਮਾਂ ਦੀ ਲੋੜ ਸੀ। ਕੰਪਨੀ ਨੇ ਭਾਰਤ 'ਚ ਇਕ ਕਾਰਪੋਰੇਟ ਡਿਵੈਲਪਮੈਂਟ ਡਿਵੀਜ਼ਨ ਮੈਨੇਜਰ ਲਈ ਅਰਜ਼ੀਆਂ ਦੀ ਮੰਗ ਕੀਤੀ ਸੀ।


ਇਹ ਵੀ ਪੜ੍ਹੋ: ਕੀ ਸਰਕਾਰ ਪੀਣ ਦੀ ਕਾਨੂੰਨੀ ਉਮਰ ਘਟਾ ਕੇ ਸਰਕਾਰ ਦੀ ਕਮਾਈ ਵੱਧ ਹੋਵੇਗੀ? ਜਾਣੋ ਅੰਕੜੇ ਕੀ ਕਹਿੰਦੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904