ਨਵੀਂ ਦਿੱਲੀ: ਦਿੱਲੀ ਸਰਕਾਰ (Delhi Government) ਨੇ ਹਾਲ ਹੀ 'ਚ ਸੂਬੇ 'ਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ (legal age of drinking) ਨੂੰ 25 ਸਾਲ ਤੋਂ ਘਟਾ ਕੇ 21 ਸਾਲ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਲਈ 21 ਸਾਲ ਉਮਰ ਕਾਫ਼ੀ ਹੈ। ਸਰਕਾਰ ਦੇ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਰਕਾਰ ਸ਼ਰਾਬ ਦੀ ਨਵੀਂ ਦੁਕਾਨ ਖੁਦ ਨਹੀਂ ਖੋਲ੍ਹੇਗੀ ਤੇ ਨਾ ਹੀ ਇਨ੍ਹਾਂ ਦੁਕਾਨਾਂ ਦਾ ਸੰਚਾਲਨ ਕਰੇਗੀ। ਸਿਸੋਦੀਆ ਨੇ ਕਿਹਾ ਕਿ ਸਰਕਾਰ ਦਾ ਕੰਮ ਸ਼ਰਾਬ ਵੇਚਣਾ (sale of liquor) ਨਹੀਂ ਹੈ। ਹਾਲਾਂਕਿ ਮੌਜੂਦਾ ਸਮੇਂ 60 ਫ਼ੀਸਦੀ ਸ਼ਰਾਬ ਦੀਆਂ ਦੁਕਾਨਾਂ (liquor shops) ਖੁਦ ਦਿੱਲੀ ਸਰਕਾਰ ਚਲਾ ਰਹੀ ਹੈ।


ਯੂਪੀ 'ਚ ਸ਼ਰਾਬ ਦੀ ਖਪਤ ਸਿਰਫ਼ 5 ਫ਼ੀਸਦੀ


ਉਮਰ ਘਟਾਉਣ ਦੀ ਕਵਾਇਦ ਨਾਲ ਦਿੱਲੀ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਸੂਬੇ ਦੇ ਮਾਲੀਏ '20 ਫ਼ੀਸਦੀ ਦਾ ਵਾਧਾ ਹੋਵੇਗਾ। ਸਰਕਾਰ ਸ਼ਰਾਬ ਦੀ ਐਕਸਾਈਜ਼ ਡਿਊਟੀ (excise duty) ਤੋਂ ਸਾਲਾਨਾ 6000 ਕਰੋੜ ਰੁਪਏ ਕਮਾਉਂਦੀ ਹੈ। ਹਾਲਾਂਕਿ ਸ਼ਰਾਬ ਦੀ ਖਪਤ ਨੂੰ ਵਧਾਉਣ ਲਈ ਘੱਟੋ-ਘੱਟ ਉਮਰ ਘਟਾਉਣ ਨਾਲ ਐਕਸਾਈਜ਼ ਡਿਊਟੀ ਵਧੇਗੀ, ਇਸ ਦੀ ਪੂਰੀ ਗਰੰਟੀ ਨਹੀਂ ਹੈ।


ਇਸ ਸਮੇਂ ਦਿੱਲੀ ਸਰਕਾਰ ਨੂੰ ਐਕਸਾਈਜ਼ ਡਿਊਟੀ ਤੋਂ ਕੁੱਲ ਆਮਦਨ ਦਾ 12 ਫ਼ੀਸਦੀ ਪ੍ਰਾਪਤ ਹੁੰਦਾ ਹੈ। ਕਈ ਹੋਰ ਸੂਬਿਆਂ ਦੇ ਅੰਕੜਿਆਂ ਤੋਂ ਇਹ ਸਪੱਸ਼ਟ ਹੈ ਕਿ ਸ਼ਰਾਬ ਪੀਣ ਦੀ ਉਮਰ ਘਟਣ ਕਰਨ ਨਾਲ ਸੂਬਿਆਂ ਦਾ ਮਾਲੀਆ ਨਹੀਂ ਵਧਿਆ ਹੈ। ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ 'ਚ ਘੱਟੋ-ਘੱਟ ਸ਼ਰਾਬ ਪੀਣ ਦੀ ਉਮਰ 21 ਸਾਲ ਹੈ।


ਤਾਮਿਲਨਾਡੂ ਨੂੰ ਇਸ ਤੋਂ 15 ਫ਼ੀਸਦੀ ਮਾਲੀਆ ਪ੍ਰਾਪਤ ਹੁੰਦਾ ਹੈ, ਜਦਕਿ ਯੂਪੀ ਨੂੰ 7% ਮਾਲੀਆ ਪ੍ਰਾਪਤ ਹੁੰਦਾ ਹੈ। ਹਾਲਾਂਕਿ ਯੂਪੀ ਤੇ ਤਾਮਿਲਨਾਡੂ 'ਚ ਸ਼ਰਾਬ ਪੀਣ ਦੀ ਉਮਰ ਇਕ ਹੀ ਹੈ, ਮਤਲਬ 21 ਸਾਲ। ਤਾਮਿਲਨਾਡੂ 'ਚ ਸ਼ਰਾਬ ਦੀ ਖਪਤ ਦੇਸ਼ ਦੀ ਕੁਲ ਖਪਤ ਦਾ 13 ਫ਼ੀਸਦੀ ਹੈ, ਜਦਕਿ ਸਭ ਤੋਂ ਵੱਡਾ ਸੂਬਾ ਹੋਣ ਦੇ ਬਾਵਜੂਦ ਯੂਪੀ 'ਚ ਸ਼ਰਾਬ ਦੀ ਖਪਤ ਸਿਰਫ਼ 5 ਫ਼ੀਸਦੀ ਹੈ।


ਕੇਰਲ ਤੇ ਰਾਜਸਥਾਨ 'ਚ ਵੱਖਰੀ ਕਹਾਣੀ


ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਨੂੰ ਘਟਾਉਣ ਨਾਲ ਸ਼ਰਾਬ ਦੀ ਖਪਤ ਅਤੇ ਆਮਦਨੀ ਵਧੇਗੀ। ਰਾਜਸਥਾਨ 'ਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਸਿਰਫ਼ 18 ਸਾਲ ਹੈ, ਪਰ ਇੱਥੇ ਦੇਸ਼ ਦੀ ਕੁਲ 2 ਫ਼ੀਸਦੀ ਸ਼ਰਾਬ ਦੀ ਖਪਤ ਹੁੰਦੀ ਹੈ, ਜਦਕਿ ਸੂਬਾ ਸਰਕਾਰ ਨੂੰ ਸ਼ਰਾਬ ਤੋਂ ਹੋਣ ਵਾਲੀ ਕੁੱਲ ਆਮਦਨ ਦਾ ਸਿਰਫ਼ 4 ਫ਼ੀਸਦੀ ਮਿਲਦਾ ਹੈ। ਦੂਜੇ ਪਾਸੇ ਕੇਰਲ 'ਚ ਕਾਨੂੰਨੀ ਤੌਰ 'ਤੇ ਸ਼ਰਾਬ ਪੀਣ ਦੀ ਉਮਰ 23 ਸਾਲ ਹੈ, ਪਰ ਸੂਬਾ ਸਰਕਾਰ ਸ਼ਰਾਬ ਤੋਂ 15 ਫ਼ੀਸਦੀ ਮਾਲੀਆ ਪ੍ਰਾਪਤ ਕਰਦੀ ਹੈ।


ਕਿਹੜੇ ਸੂਬੇ 'ਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਕਿੰਨੀ ਹੈ?


ਰਾਜਸਥਾਨ 18 ਸਾਲ


ਹਿਮਾਚਲ ਪ੍ਰਦੇਸ਼ 18 ਸਾਲ


ਅੰਡੇਮਾਨ ਨਿਕੋਬਾਰ 18 ਸਾਲ


ਪੁੱਡੂਚੇਰੀ 18 ਸਾਲ


ਸਿੱਕਮ 18 ਸਾਲ


ਮਿਜ਼ੋਰਮ 18 ਸਾਲ


ਕੇਰਲ 23 ਸਾਲ


ਪੰਜਾਬ 25 ਸਾਲ


ਹਰਿਆਣਾ 25 ਸਾਲ


ਚੰਡੀਗੜ੍ਹ 25 ਸਾਲ


ਮਹਾਰਾਸ਼ਟਰ 25 ਸਾਲ


ਯੂਪੀ 21 ਸਾਲ


ਤਾਮਿਲਨਾਡੂ 21 ਸਾਲ


ਕਿਹੜੇ ਸੂਬੇ 'ਚ ਸ਼ਰਾਬ ਦੀ ਮਨਾਹੀ ਹੈ


ਬਿਹਾਰ


ਗੁਜਰਾਤ


ਮਨੀਪੁਰ


ਨਾਗਾਲੈਂਡ


ਲਕਸ਼ਦੀਪ


ਇਹ ਵੀ ਪੜ੍ਹੋ: ਇਸ ਸ਼ਰਾਬ ਫੈਕਟਰੀ 'ਚ ਕਰੋਗੇ ਨੌਕਰੀ! ਮਹੀਨੇ ਦੀ 7 ਲੱਖ ਰੁਪਏ ਤਨਖ਼ਾਹ, ਰਹਿਣਾ ਤੇ ਖਾਣਾ ਫਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904