ਨਵੀਂ ਦਿੱਲੀ: ਦੁਨੀਆ ਵਿੱਚ ਅਜਿਹੀਆਂ ਕੰਪਨੀਆਂ ਹਨ, ਜਿੱਥੇ ਕੰਮ ਕਰਨਾ ਲੋਕਾਂ ਦਾ ਸੁਪਨਾ ਹੁੰਦਾ ਹੈ ਕਿਉਂਕਿ, ਇੱਥੇ ਬਹੁਤ ਸਾਰੀਆਂ ਲਗਜ਼ਰੀ ਸਹੂਲਤਾਂ ਕਰਮਚਾਰੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਹਾਲਾਂਕਿ, ਸਹੂਲਤਾਂ ਬਦਲੇ ਕੰਪਨੀਆਂ ਕਰਮਚਾਰੀਆਂ ਤੋਂ ਆਪਣੇ ਮੁਤਾਬਕ ਕੰਮ ਕਰਵਾਉਂਦੀਆਂ ਹਨ ਪਰ, ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕੰਪਨੀ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸ਼ਾਨਦਾਰ ਤਨਖ਼ਾਹ ਦੇ ਨਾਲ ਕਈ ਹੋਰ ਸ਼ਾਨਦਾਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।


ਆਓ ਜਾਣਦੇ ਹਾਂ ਇਸ ਕੰਪਨੀ ਬਾਰੇ ਕੁਝ ਦਿਲਚਸਪ ਗੱਲਾਂ…


ਜਿਸ ਕੰਪਨੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਇੱਕ ਸ਼ਰਾਬ ਦੀ ਕੰਪਨੀ ਹੈ। ਇਸ ਕੰਪਨੀ ਦਾ ਨਾਂ Murphy Goode Winery ਹੈ। ਇਸ ਕੰਪਨੀ ਨੇ ਹਾਲ ਹੀ ਵਿੱਚ ਆਪਣੇ ਇੱਥੇ ਕੰਮ ਕਰਨ ਵਾਲਿਆਂ ਲਈ ਵੈਕੇਂਸੀ ਕੱਢੀ ਹੈ। ਇਸ ਤਹਿਤ ਕਰਮਚਾਰੀਆਂ ਨੂੰ ਸੱਤ ਲੱਖ 24 ਹਜ਼ਾਰ ਰੁਪਏ ਤਨਖ਼ਾਹ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਮੁਫਤ ਰਿਹਾਇਸ਼ ਤੇ ਖਾਣਾ ਵੀ ਦਿੱਤਾ ਜਾਵੇਗਾ। ਹਾਲਾਂਕਿ, ਇਹ ਨੌਕਰੀ ਸਿਰਫ ਇੱਕ ਸਾਲ ਲਈ ਹੈ।


ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕੈਲੀਫੋਰਨੀਆ ਦੇ ਸੋਨੋਮਾ ਸਥਿਤ ਇਸ ਕੰਪਨੀ ਵਿਚ ਜਿਹੜਾ ਵੀ ਵਿਅਕਤੀ ਨੌਕਰੀ ਲਵੇਗਾ, ਉਸ ਨੂੰ ਆਪਣੀ ਪਸੰਦ ਦੀ ਵਾਈਨਰੀ ਵਿੱਚ ਕੰਮ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ।


ਇਹ ਗਜ਼ਬ ਦੇ ਆਫ਼ਰਸ!


ਮੀਡੀਆ ਰਿਪੋਰਟਾਂ ਮੁਤਾਬਕ, ਇਸ ਕੰਪਨੀ ਵਿੱਚ ਨੌਕਰੀ ਹਾਸਲ ਕਰਨ ਵਾਲੇ ਵਿਅਕਤੀ ਨੂੰ ਆਪਣੇ ਜਨੂੰਨ ਨੂੰ ਪੂਰੀ ਤਰ੍ਹਾਂ ਸੁਧਾਰੀ ਕਰਨ ਦਾ ਮੌਕਾ ਮਿਲੇਗਾ। ਹਾਲਾਂਕਿ, ਪਹਿਲੇ ਕੁਝ ਮਹੀਨਿਆਂ ਲਈ ਕਰਮਚਾਰੀ ਨੂੰ ਵਾਈਨਰੀ ਦੇ ਅੰਦਰ ਹਰ ਕਿਸਮ ਦੇ ਕੰਮ ਕਰਨੇ ਪੈਣਗੇ ਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਏਗੀ। ਜਦੋਂ ਕਰਮਚਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਪੈਸ਼ਨ ਮੁਤਾਬਕ ਕੰਮ ਕਰਨ ਦਾ ਮੌਕਾ ਮਿਲੇਗਾ।


ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰਮਚਾਰੀਆਂ ਨੂੰ ਈ-ਕਾਮਰਸ ਬਾਰੇ ਵੀ ਸਿੱਖਣਾ ਪਏਗਾ। ਇਸ ਦੇ ਨਾਲ ਉਨ੍ਹਾਂ ਨੂੰ ਵੱਖ-ਵੱਖ ਟੀਮਾਂ ਨਾਲ ਵੀ ਗੱਲਬਾਤ ਕਰਨੀ ਪਵੇਗੀ। ਦੱਸ ਦਈਏ ਕਿ ਉਹ ਸਾਰੇ ਜੋ ਇਸ ਨੌਕਰੀ ਲਈ ਅਰਜ਼ੀ ਦਿੰਦੇ ਹਨ ਉਨ੍ਹਾਂ ਦੀ ਉਮਰ ਘੱਟੋ-ਘੱਟ 21 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਨਾਲ ਹੀ, ਉਮੀਦਵਾਰ ਨੂੰ ਅਮਰੀਕਾ ਵਿਚ ਕੰਮ ਕਰਨ ਲਈ ਮਨਜ਼ੂਰੀ ਦੀ ਜ਼ਰੂਰਤ ਹੈ।


ਉਮੀਦਵਾਰ ਨੂੰ ਆਪਣੇ ਬਾਰੇ ਸਾਰੀ ਜਾਣਕਾਰੀ ਵੀਡੀਓ ਰੈਜ਼ੀਓਮੇ ਰਾਹੀਂ ਭੇਜਣੀ ਪਵੇਗੀ। ਸਾਰੀ ਜਾਂਚ ਤੋਂ ਬਾਅਦ ਹੀ ਇਸ ਨੌਕਰੀ ਲਈ ਉਮੀਦਵਾਰ ਦੀ ਚੋਣ ਕੀਤੀ ਜਾਏਗੀ। ਜੇ ਤੁਸੀਂ ਵੀ ਇੱਥੇ ਕੰਮ ਕਰਨਾ ਚਾਹੁੰਦੇ ਹੋ, ਤਾਂ 30 ਜੂਨ ਤੋਂ ਪਹਿਲਾਂ ਅਰਜ਼ੀ ਦਿਓ। ਤੁਸੀਂ ਕੰਪਨੀ ਦੀ ਵੈਬਸਾਈਟ ਤੋਂ ਵੀ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।


ਇਹ ਵੀ ਪੜ੍ਹੋ: Deadline 31st March: 31 ਮਾਰਚ ਤੋਂ ਪਹਿਲਾਂ ਨਿਬੇੜ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦਾ ਨੁਕਸਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904