ਨਵੀਂ ਦਿੱਲੀ : ਦੇਸ਼ '31 ਮਾਰਚ ਵਿੱਤੀ ਸਾਲ ਦਾ ਆਖਰੀ ਦਿਨ ਹੈ। ਆਮਦਨ ਟੈਕਸ ਸਮੇਤ ਕਈ ਤਰ੍ਹਾਂ ਦੀ ਟੈਕਸ ਬਚਤ ਪ੍ਰਕਿਰਿਆ ਪੂਰੀ ਕਰਨ ਦਾ ਵੀ ਇਹ ਅੰਤਮ ਦਿਨ ਹੁੰਦਾ ਹੈ। ਇਸ ਸਾਲ ਇਸ 'ਚ ਐਲਟੀਸੀ ਯੋਜਨਾ ਤਹਿਤ ਖਰੀਦਦਾਰੀ ਤੇ ਉਸ ਦਾ ਬਿੱਲ ਜਮਾਂ ਕਰਨ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਜਾਣੀ ਹੈ।


ਤੁਹਾਨੂੰ ਇਸ ਵਾਰ ਪੈਨ-ਅਧਾਰ, ਐਲਟੀਸੀ ਸਕੀਮ ਤਹਿਤ ਖਰੀਦਦਾਰੀ, ਸੋਧੀਆਂ ਹੋਈਆਂ ਇਨਕਮ ਟੈਕਸ ਰਿਟਰਨਾਂ, ਟੈਕਸ ਬਚਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ, ਵਿਵਾਦ ਤੋਂ ਵਿਸ਼ਵਾਸ, ਫੈਸਟੀਵਲ ਐਡਵਾਂਸ ਸਕੀਮ ਦਾ ਲਾਭ ਲੈਣਾ ਜਿਹੇ ਕੰਮ 31 ਮਾਰਚ ਜਾਂ ਇਸ ਤੋਂ ਪਹਿਲਾਂ ਪੂਰੇ ਕਰਨੇ ਪੈਣਗੇ।


1. ਪੈਨ-ਅਧਾਰ ਲਿੰਕ ਛੇਤੀ ਕਰਵਾਓ


ਪੈਨ ਨੂੰ ਆਧਾਰ ਕਾਰਡ ਨਾਲ ਜੋੜਨ ਲਈ ਸਰਕਾਰ ਨੇ 31 ਮਾਰਚ 2021 ਤਕ ਦਾ ਸਮਾਂ ਦਿੱਤਾ ਹੈ। ਪਹਿਲਾਂ ਇਸ ਦੀ ਆਖਰੀ ਤਰੀਕ 30 ਜੂਨ 2020 ਸੀ। ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਨਾ ਕਰਵਾਉਣ 'ਤੇ ਪੈਨ ਕਾਰਡ ਗੈਰ-ਮਾਨਤਾ ਪ੍ਰਾਪਤ ਹੋ ਜਾਵੇਗਾ।


2. ਐਲਟੀਸੀ ਬਿੱਲ 'ਤੇ ਛੋਟ ਲੈਣ ਦਾ ਮੌਕਾ


ਪਿਛਲੇ ਸਾਲ ਸਰਕਾਰ ਨੇ ਲੀਵ ਟਰੈਵਲ ਕੰਸੈਸ਼ਨ (ਐਲਟੀਸੀ) ਬਿੱਲ 'ਤੇ ਟੈਕਸ ਦੀ ਛੋਟ ਦੀ ਪੇਸ਼ਕਸ਼ ਕੀਤੀ ਸੀ। ਇਸ ਤਹਿਤ ਕਰਮਚਾਰੀਆਂ ਨੂੰ 12 ਫ਼ੀਸਦੀ ਜਾਂ ਉਸ ਦੋਂ ਵੱਧ ਵਸਤੂ ਤੇ ਸੇਵਾ ਟੈਕਸ (ਜੀਐਸਟੀ) ਵਾਲੀ ਸੇਵਾ-ਖਰੀਦਦਾਰੀ 'ਤੇ ਛੋਟ ਰਾਸ਼ੀ ਦਾ ਤਿੰਨ ਗੁਣਾ ਖਰਚ ਕਰਨਾ ਹੈ। ਇਸ ਦੇ ਲਈ ਐਲਟੀਸੀ ਦਾ ਬਿੱਲ ਦਿੱਤੇ ਗਏ ਫਾਰਮੈਟ 'ਚ ਜਮਾਂ ਕਰਾਉਣਾ ਪਵੇਗਾ, ਜਿਸ ਦੀ ਅੰਤਮ ਤਰੀਕ 31 ਮਾਰਚ ਹੈ।


3. ਆਈਟੀਆਰ ਭਰਨਾ ਨਾ ਭੁੱਲੋ


ਵਿੱਤੀ ਸਾਲ 2019-20 ਲਈ ਰਿਵਾਈਜ਼ਡ ਆਈਟੀਆਰ ਜਾਂ ਦੇਰੀ ਨਾਲ ਆਈਟੀਆਰ (ਇਨਕਮ ਟੈਕਸ ਰਿਟਰਨ) ਭਰਨ ਦਾ ਅੰਤਮ ਮੌਕਾ 31 ਮਾਰਚ ਹੈ। ਅਜਿਹਾ ਨਾ ਕਰਨ 'ਤੇ 10,000 ਰੁਪਏ ਤਕ ਦਾ ਜੁਰਮਾਨਾ ਹੋ ਸਕਦਾ ਹੈ।


4. ਨਿਵੇਸ਼ ਪ੍ਰਕਿਰਿਆ ਨੂੰ ਪੂਰਾ ਕਰੋ


ਬੀਮਾ ਨੀਤੀ, ਈਐਲਐਸਐਸ, ਹਾਊਸਿੰਗ, ਐਜੂਕੇਸ਼ਨ ਲੋਨ ਤੇ ਪੀਪੀਐਫ ਟੈਕਸ ਛੋਟਾਂ ਸਮੇਤ ਹੋਰ ਵਿਕਲਪਾਂ 'ਚ ਨਿਵੇਸ਼ ਦੀ ਪ੍ਰਕਿਰਿਆ ਮਾਰਚ ਖ਼ਤਮ ਹੋਣ ਤੋਂ ਪਹਿਲਾਂ ਪੂਰੀ ਕਰਨੀ ਹੋਵੇਗੀ। ਇਸ ਤੋਂ ਬਾਅਦ ਮੌਜੂਦਾ ਵਿੱਤੀ ਵਰ੍ਹੇ ਲਈ ਅਜਿਹਾ ਨਹੀਂ ਕੀਤਾ ਜਾ ਸਕੇਗਾ।


5. ਬਗੈਰ ਵਿਆਜ਼ ਪੇਸ਼ਗੀ ਪ੍ਰਾਪਤ ਕਰਨ ਦਾ ਮੌਕਾ


ਕੇਂਦਰ ਸਰਕਾਰ ਨੇ ਪਿਛਲੇ ਸਾਲ ਸਰਕਾਰੀ ਕਰਮਚਾਰੀਆਂ ਨੂੰ ਵਿਸ਼ੇਸ਼ ਤਿਉਹਾਰ ਪੇਸ਼ਗੀ ਦੀ ਆਪਸ਼ਨ ਦਿੱਤੀ ਸੀ। ਇਸ ਦੇ ਤਹਿਤ ਸਰਕਾਰੀ ਕਰਮਚਾਰੀ ਬਿਨਾਂ ਵਿਆਜ 10 ਹਜ਼ਾਰ ਰੁਪਏ ਤਕ ਐਡਵਾਂਸ ਲੈ ਸਕਦੇ ਹਨ। ਇਸ ਨੂੰ 10 ਬਰਾਬਰ ਕਿਸ਼ਤਾਂ 'ਚ ਅਦਾ ਕਰਨਾ ਹੈ। ਜੇ ਤੁਸੀਂ ਅਰਜ਼ੀ ਨਹੀਂ ਦਿੱਤੀ ਹੈ ਤਾਂ ਤੁਸੀਂ ਇਸ ਦਾ ਲਾਭ 31 ਮਾਰਚ ਤੋਂ ਪਹਿਲਾਂ ਅਰਜ਼ੀ ਦੇ ਕੇ ਲੈ ਸਕਦੇ ਹੋ।


6. ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ


ਪਹਿਲਾ ਘਰ ਖਰੀਦਣ ਜਾਂ ਬਣਵਾਉਣ ਲਈ ਕਰਜ਼ਾ ਲੈਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 2.67 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਕੋਈ ਵੀ ਇਸ ਸਹੂਲਤ ਦਾ ਲਾਭ ਪ੍ਰਾਪਤ ਕਰਨ ਲਈ ਇਸ ਮਹੀਨੇ ਦੇ ਅੰਤ ਤਕ ਅਰਜ਼ੀ ਦੇ ਸਕਦਾ ਹੈ।


7. ਦੋਹਰਾ ਟੈਕਸ ਲਗਾਉਣ ਤੋਂ ਬਚਾਅ


ਕੋਰੋਨਾ ਕਾਰਨ ਬੀਤੇ ਸਾਲ ਮਾਰਚ ਤੋਂ ਮਈ ਤਕ ਭਾਰਤ 'ਚ ਕੌਮਾਂਤਰੀ ਉਡਾਣਾਂ ਬੰਦ ਰਹੀਆਂ। ਅਜਿਹੀ ਸਥਿਤੀ 'ਚ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਭਾਰਤ 'ਚ ਫਸ ਗਏ ਸਨ। ਨਿਯਮਾਂ ਅਨੁਸਾਰ ਇਸ ਸਥਿਤੀ 'ਚ ਭਾਰਤ ਦੇ ਨਾਲ ਉਨ੍ਹਾਂ ਨੂੰ ਆਪਣੇ ਮੂਲ ਦੇਸ਼ 'ਚ ਵੀ ਟੈਕਸ ਦੇਣਾ ਪਵੇਗਾ। ਹਾਲਾਂਕਿ ਭਾਰਤ ਸਰਕਾਰ ਨੇ ਦੋਹਰਾ ਟੈਕਸ ਲਗਾਉਣ ਤੋਂ ਬਚਣ ਲਈ ਸਵੈ-ਘੋਸ਼ਣਾ ਪੱਤਰ ਦੇਣ ਸਹੂਲਤ ਦਿੱਤੀ ਹੈ। 31 ਮਾਰਚ ਤੋਂ ਪਹਿਲਾਂ ਅਜਿਹਾ ਕਰਕੇ ਦੋਹਰੇ ਟੈਕਸ ਤੋਂ ਬਚਿਆ ਜਾ ਸਕਦਾ ਹੈ।


8. ਐਮਰਜੈਂਸੀ ਲੋਨ ਸਕੀਮ


ਸਰਕਾਰ ਨੇ ਕਾਰੋਬਾਰੀਆਂ ਲਈ ਆਤਮਨਿਰਭਰ ਭਾਰਤ ਪੈਕੇਜ਼ ਤਹਿਤ ਪਿਛਲੇ ਸਾਲ ਗਾਰੰਟੀਸ਼ੁਦਾ ਕਰਜ਼ਾ ਸਹੂਲਤ ਦੀ ਸ਼ੁਰੂਆਤ ਕੀਤੀ ਸੀ। ਇਹ ਯੋਜਨਾ 31 ਮਾਰਚ 2021 ਨੂੰ ਖ਼ਤਮ ਹੋਵੇਗੀ। ਤੁਸੀਂ ਇਸ ਮਿਤੀ ਤੋਂ ਪਹਿਲਾਂ ਅਰਜ਼ੀ ਦੇ ਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ।


9. ਵਿਵਾਦ ਤੋਂ ਵਿਸ਼ਵਾਸ ਸਕੀਮ


ਸਰਕਾਰ ਨੇ ਟੈਕਸ ਅਦਾ ਕਰਨ ਵਾਲਿਆਂ ਦੇ ਟੈਕਸ ਵਿਵਾਦ ਨੂੰ ਸੁਲਝਾਉਣ ਲਈ 'ਵਿਵਾਦ ਤੋਂ ਵਿਸ਼ਵਾਸ' ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਤੁਸੀਂ ਇਸ ਯੋਜਨਾ ਤਹਿਤ 31 ਮਾਰਚ ਤਕ ਅਰਜ਼ੀ ਦੇ ਸਕਦੇ ਹੋ। ਇਸ ਦੇ ਤਹਿਤ ਆਵੇਦਨ ਕਰਨ 'ਚ ਸਖ਼ਤ ਨਿਯਮਾਂ ਦੀ ਬਜਾਏ ਨਰਮਾਈ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ।


ਇਹ ਵੀ ਪੜ੍ਹੋ: NFC Payment: ਜਿੱਥੇ ਸਮਾਰਟਫ਼ੋਨ ਹੀ ਬਣ ਜਾਂਦਾ ਬੈਂਕ ਕਾਰਡ, ਕਿਵੇਂ ਕਰਦਾ ਕੰਮ? ਜਾਣੋ ਪੂਰੀ ਡਿਲੇਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904