ਨਵੀਂ ਦਿੱਲੀ: ਡਾਲਰ (Doller Cost) ਦੀਆਂ ਵਧਦੀਆਂ ਕੀਮਤਾਂ ਤੇ ਵਿਸ਼ਵ ਦੇ ਪ੍ਰਮੁੱਖ ਸਟਾਕ ਬਾਜ਼ਾਰਾਂ ਵਿੱਚ ਸ਼ੇਅਰਾਂ ਦੀ ਕੀਮਤ ਵਿਚ ਵਾਧੇ ਕਾਰਨ ਸੋਨੇ ਦੀਆਂ ਕੀਮਤਾਂ (gold silver price) ਵਿੱਚ ਗਿਰਾਵਟ ਆਈ ਹੈ। ਗਲੋਬਲ ਬਾਜ਼ਾਰ ਵਿਚ ਸਪਾਟ ਸੋਨਾ 0.3 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1733.69 ਡਾਲਰ 'ਤੇ ਆ ਗਿਆ। ਇਸ ਦੇ ਨਾਲ ਹੀ ਯੂਐਸ ਗੋਲਡ ਫਿਊਚਰ 0.1 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1736.20 ਡਾਲਰ ਪ੍ਰਤੀ ਔਂਸ 'ਤੇ ਆ ਗਿਆ।


ਐਮਸੀਐਕਸ ਵਿਚ ਸੋਨੇ ਦੇ ਦੂਜੇ ਦਿਨ ਗਿਰਾਵਟ ਆਈ


ਇਸ ਦੌਰਾਨ ਘਰੇਲੂ ਬਾਜ਼ਾਰ ਵਿਚ ਐਮਸੀਐਕਸ ਵਿਚ ਸੋਨੇ ਦੀ ਲਗਾਤਾਰ ਦੂਜੇ ਦਿਨ ਗਿਰਾਵਟ ਆਈ। ਮੰਗਲਵਾਰ (23 ਮਾਰਚ, 2021) ਨੂੰ ਸੋਨਾ 0.24% ਦੀ ਗਿਰਾਵਟ ਦੇ ਨਾਲ 44,795 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਚਾਂਦੀ 0.5% ਦੀ ਗਿਰਾਵਟ ਨਾਲ 66,013 ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਸੋਨਾ ਪਿਛਲੇ ਦੋ ਹਫ਼ਤਿਆਂ ਤੋਂ 44,500 ਤੋਂ 45,300 ਦੀ ਰੇਂਜ ਵਿੱਚ ਕਾਰੋਬਾਰ ਕਰ ਰਿਹਾ ਹੈ।


ਦਿੱਲੀ ਦੀ ਮਾਰਕੀਟ ਵਿਚ ਸੋਨਾ ਸਸਤਾ


ਐਮਸੀਐਕਸ 'ਚ ਸੋਨੇ ਨੂੰ 44,680 'ਤੇ ਸਮਰਥਨ ਅਤੇ 46,200 'ਤੇ ਰੇਜਿਸਟੇਂਸ ਮਿਲ ਰਿਹਾ ਹੈ। ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 302 ਰੁਪਏ ਦੀ ਗਿਰਾਵਟ ਨਾਲ 44,269 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਸ ਦੇ ਆਖਰੀ ਸੈਸ਼ਨ 'ਚ ਸੋਨਾ 44,571 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਮਾਮੂਲੀ ਤੇਜ਼ੀ ਨਾਲ 1.731 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।


ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ 1,533 ਰੁਪਏ ਦੀ ਗਿਰਾਵਟ ਦੇ ਨਾਲ 65,319 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ 66,852 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਚਾਂਦੀ ਕਮਜ਼ੋਰੀ ਦੇ ਨਾਲ 25.55 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਹੀ ਸੀ।


ਇਹ ਵੀ ਪੜ੍ਹੋ: Thalaivi Trailer: ਕੰਗਨਾ ਰਨੌਤ ਦੀ ਥਲਾਈਵੀ ਦਾ ਟ੍ਰੇਲਰ ਰਿਲੀਜ਼, Kangana ਦਾ ਦਮਦਾਰ ਅੰਦਾਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904