ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਣੌਤ ਦੀ ਫਿਲਮ ਥਲਾਈਵੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਮਰਹੂਮ ਰਾਜਨੇਤਾ ਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਜੀਵਨ 'ਤੇ ਬਣੀ ਹੈ। ਟ੍ਰੇਲਰ ਬਹੁਤ ਜ਼ਬਰਦਸਤ ਹੈ ਤੇ ਇਸ ਵਿੱਚ ਕੰਗਨਾ ਬਿਲਕੁਲ ਜੈਲਲਿਤਾ ਵਾਂਗ ਹੀ ਨਜ਼ਰ ਆ ਰਹੀ ਹੈ।


ਤਿੰਨ ਮਿੰਟ 22 ਸੈਕਿੰਡ ਦੇ ਇਸ ਟ੍ਰੇਲਰ ਵਿੱਚ ਜੈਲਲਿਤਾ ਦੇ ਐਕਟਰਸ ਬਣਨ ਤੋਂ ਲੈ ਕੇ ਰਾਜਨੀਤੀ 'ਚ ਰੱਖੇ ਕਦਮ ਤੱਕ ਦੀ ਝਲਕ ਦਿਖਾਈ ਗਈ ਹੈ। ਟ੍ਰੇਲਰ ਵਿੱਚ ਡਾਈਲੌਗ ਵੀ ਕਾਫ਼ੀ ਦਮਦਾਰ ਹਨ।


ਟ੍ਰੇਲਰ ਦੀ ਸ਼ੁਰੂਆਤ ਹੁੰਦੀ ਹੈ - ਉਹ ਫਿਲਮ ਵਾਲੀ ਸਾਨੂੰ ਦੱਸੇਗੀ ਕਿ ਰਾਜਨੀਤੀ ਕਿਵੇਂ ਕੀਤੀ ਜਾਂਦੀ ਹੈ? ਉਸ ਤੋਂ ਬਾਅਦ ਇੱਕ ਹੋਰ ਅਵਾਜ਼ ਆਈ- ਇਹ ਮਰਦਾਂ ਦੀ ਦੁਨੀਆ ਹੈ ਤੇ ਅਸੀਂ ਇੱਕ ਔਰਤ ਦੇ ਅੱਗੇ ਖੜ੍ਹੇ ਹਾਂ। ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਜੈਲਲਿਤਾ ਨੂੰ ਅਦਾਕਾਰੀ ਤੋਂ ਰਾਜਨੀਤੀ ਦੇ ਸਫ਼ਰ ਲਈ ਕਿਨ੍ਹਾਂ ਹਾਲਾਤ ਵਿੱਚੋਂ ਲੰਘਣਾ ਪਿਆ।


 ਟ੍ਰੇਲਰ ਵੇਖੋ


ਹਿੰਦੀ ਤੋਂ ਇਲਾਵਾ ਇਹ ਫਿਲਮ ਤਾਮਿਲ ਤੇ ਤੇਲਗੂ ਵਿੱਚ ਵੀ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਏਐਲ ਵਿਜੇ ਨੇ ਕੀਤਾ ਹੈ ਤੇ ਅਰਵਿੰਦ ਸਵਾਮੀ, ਪ੍ਰਕਾਸ਼ ਰਾਜ, ਮਧੂ ਤੇ ਭਾਗਿਆਸ਼੍ਰੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।


ਦੱਸ ਦਈਏ ਕਿ ਜੈਲਲਿਤਾ ਦੇ ਕਿਰਦਾਰ ਨੂੰ ਜੀਵਿਤ ਕਰਨ ਲਈ ਕੰਗਨਾ ਨੇ ਆਪਣਾ ਭਾਰ ਕਰੀਬ 20 ਕਿੱਲੋ ਵਧਾਇਆ ਹੈ। ਕੰਗਨਾ ਦਾ ਇਹ ਬਾਡੀ ਟਰਾਂਸਫਰਮੇਸ਼ਨ ਵੀ ਖ਼ਬਰਾਂ ਵਿੱਚ ਰਿਹਾ। ਇਸ ਦੇ ਨਾਲ ਹੀ ਕੰਗਨਾ ਦੀ ਇਹ ਫਿਲਮ 'ਥਲਾਈਵੀ' 23 ਅਪਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ 30% ਵਾਧਾ, ਸੂਬਾ ਸਰਕਾਰ ਸੇਵਾ ਮੁਕਤੀ ਦੀ ਉਮਰ ਵੀ 3 ਸਾਲ ਵਧਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904