67ਵੇਂ ਨੈਸ਼ਨਲ ਫਿਲਮ ਐਵਾਰਡਸ ਦੀ ਅਨਾਊਸਮੈਂਟ ਹੋ ਚੁੱਕੀ ਹੈ। ਇਕ ਵਾਰ ਫਿਰ ਅਦਾਕਾਰਾ ਕੰਗਨਾ ਰਣੌਤ ਨੂੰ ਬੈਸਟ ਅਦਾਕਾਰ ਦਾ ਐਵਾਰਡ ਮਿਲਿਆ ਹੈ। ਫਿਲਮ ਪੰਗਾ ਅਤੇ ਮਣੀਕਰਣਿਕਾ ਲਈ ਕੰਗਨਾ ਰਣੌਤ ਨੂੰ ਬੈਸਟ ਐਕਟਰੈਸ ਦਾ ਐਵਾਰਡ ਦਿੱਤਾ ਗਿਆ ਹੈ। 


 


ਕੰਗਨਾ  ਰਣੌਤ ਇਹ ਐਵਾਰਡ ਹਾਸਿਲ ਕਰਕੇ ਨਾ ਸਿਰਫ਼ ਖੁਸ਼ ਬਲਕਿ ਕੰਗਨਾ ਰਣੌਤ ਨੇ ਨੈਸ਼ਨਲ ਫਿਲਮਸ ਐਵਾਰਡਸ 'ਚ ਆਪਣਾ ਨਾਮ ਸ਼ਾਮਿਲ ਹੋਣ ਤੋਂ ਬਾਅਦ ਇਕ ਵੀਡੀਓ ਸ਼ੇਅਰ ਕਰਕੇ ਆਪਣੀ ਖੁਸ਼ ਜ਼ਾਹਿਰ ਕੀਤੀ ਅਤੇ ਫੈਨਜ਼ ਨਾਲ ਆਪਣੀ ਐਕਸਾਇਟਮੈਂਟ ਜ਼ਾਹਿਰ ਕੀਤੀ।



ਕੰਗਨਾ ਰਣੌਤ ਨੇ ਮਣੀਕਰਣਿਕਾ ਨੂੰ ਲੈ ਕੇ ਇਸ ਵੀਡੀਓ 'ਚ ਕਿਹਾ ਕਿ ਉਸ ਨੇ ਇਸ ਫਿਲਮ 'ਚ ਇਕ ਕਲਾਕਾਰ ਅਤੇ ਡਾਇਰੈਕਟਰ ਦੀ ਭੂਮਿਕਾ ਨਿਭਾਈ ਹੈ। ਦੂਜੇ ਪਾਸੇ ਫਿਲਮ 'ਪੰਗਾ' ਦੇ ਵਿੱਚ ਇੱਕ ਸਿਰਫ਼ ਇਕ ਅਦਾਕਾਰਾ ਵਜੋਂ ਕੰਮ ਕੀਤਾ ਸੀ। ਕੰਗਨਾ ਨੇ ਆਪਣੀ ਪੂਰੀ ਟੀਮ ਦਾ ਧੰਨਵਾਦ ਕੀਤਾ, ਤੇ ਕਿਹਾ ਕਿ ਇਨ੍ਹਾਂ ਤੋਂ ਬਿਨਾਂ ਇਹ ਦੋਵੇਂ ਫਿਲਮਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ ਸੀ।


 


ਕੰਗਨਾ ਰਣੌਤ ਨੂੰ ਇਸ ਤੋਂ ਪਹਿਲਾਂ ਫਿਲਮ 'ਫੈਸ਼ਨ' 'ਤਨੁ ਵੈਡਸ ਮਨੂ ਰਿਟਰਨਜ਼' ਤੇ 'ਕਵੀਨ' ਲਈ ਨੈਸ਼ਨਲ ਐਵਾਰਡ ਮਿਲ ਚੁੱਕਿਆ ਹੈ। ਇਹ ਚੌਥੀ ਵਾਰ ਹੈ ਜਦੋਂ ਕੰਗਨਾ ਨੇ ਬੈਸਟ ਐਕਟਰੈਸ ਲਈ ਨੈਸ਼ਨਲ ਐਵਾਰਡ ਜਿੱਤਿਆ ਹੈ। 


 


ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਛਿਛੋਰੇ ਨੂੰ 67ਵੇਂ ਰਾਸ਼ਟਰੀ ਫਿਲਮ ਐਵਾਰਡਸ ਵਿੱਚ ਸਰਬੋਤਮ ਹਿੰਦੀ ਫਿਲਮ ਨਾਲ ਨਿਵਾਜਿਆ ਗਿਆ ਹੈ। ਅਭਿਨੇਤਰੀ ਕੰਗਨਾ ਰਣੌਤ ਨੂੰ ਮਣੀਕਰਣਿਕਾ ਅਤੇ ਪੰਗਾ ਲਈ ਸਰਬੋਤਮ ਅਭਿਨੇਤਰੀ ਦਾ ਪੁਰਸਕਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਿੰਦੀ ਫਿਲਮ ਭੌਂਸਲੇ ਲਈ ਮਨੋਜ ਵਾਜਪਾਈ ਅਤੇ ਅਸੁਰਨ (ਤਾਮਿਲ) ਲਈ ਧਨੁਸ਼ ਨੂੰ ਸਾਂਝੇ ਤੌਰ 'ਤੇ ਸਰਬੋਤਮ ਅਭਿਨੇਤਾ ਲਈ ਸਨਮਾਨਿਤ ਕੀਤਾ ਗਿਆ ਹੈ। 


 


ਉਧਰ ਪੰਜਾਬੀ ਸਿੰਗਰ ਬੀ ਪ੍ਰੈਕ ਨੂੰ ਫਿਲਮ ਕੇਸਰੀ ਲਈ ਬੈਸਟ ਪਲੇਬੈਕ ਸਿੰਗਰ ਦਾ ਐਵਾਰਡ ਮਿਲਿਆ ਹੈ। 'ਰੱਬ ਦਾ ਰੇਡੀਓ 2' ਨੂੰ ਬੈਸਟ ਪੰਜਾਬੀ ਫਿਲਮ ਦਾ ਐਵਾਰਡ ਦਿੱਤਾ ਗਿਆ ਹੈ। 


 



 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904