ਦੇਸ਼ 'ਚ ਹਰ ਸਾਲ ਫਿਲਮ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਨੂੰ ਨੈਸ਼ਨਲ ਐਵਾਰਡਸ ਨਾਲ ਸਨਮਾਨਿਆ ਜਾਂਦਾ ਹੈ। ਪਰ ਸਾਲ 2020 'ਚ ਕੋਰੋਨਾ ਤੇ ਲੌਕਡਾਊਨ ਕਾਰਨ ਸਾਲ 2020 ਦੇ ਨੈਸ਼ਨਲ ਐਵਾਰਡਸ ਪੋਸੀਬਲ ਨਹੀਂ ਸੀ। 2020 ਦੇ ਐਵਾਰਡਸ ਨੂੰ ਕੰਟੀਨਿਊ ਕਰਦੇ ਹੋਏ ਅੱਜ 67ਵੇਂ ਨੈਸ਼ਨਲ ਫਿਲਮ ਐਵਾਰਡਸ ਦੀ ਅਨਾਊਸਮੈਂਟ ਕੀਤੀ ਗਈ ਹੈ।
ਇਸ 67ਵੇਂ ਨੈਸ਼ਨਲ ਫਿਲਮ ਐਵਾਰਡਸ ਪੰਜਾਬੀ ਇਕ ਵਾਰ ਫਿਰ ਛਾਏ ਹਨ। ਪੰਜਾਬ ਦਾ ਉਹ ਕਲਾਕਾਰ ਜਿਸ ਦੀ ਇਸ ਵੇਲੇ ਪੂਰੇ ਬੌਲੀਵੁੱਡ 'ਚ ਚਰਚਾ ਹੈ, ਉਸ ਸ਼ਖਸ ਦਾ ਨਾਮ ਹੈ ਬੀ ਪ੍ਰੈਕ। ਗਾਇਕ ਤੇ ਸੰਗੀਤਕਾਰ ਬੀ ਪ੍ਰੈਕ ਨੂੰ ਬੌਲੀਵੁੱਡ ਫਿਲਮ 'ਕੇਸਰੀ' ਲਈ ਗਾਏ ਗੀਤ 'ਤੇਰੀ ਮਿੱਟੀ' ਲਈ ਬੈਸਟ ਪਲੇਅ ਬੈਕ ਸਿੰਗਰ ਦਾ ਐਵਾਰਡ ਮਿਲਿਆ ਹੈ।
ਇਸ ਐਵਾਰਡ ਦੀ ਅਨਾਊਸਮੈਂਟ ਤੋਂ ਬਾਅਦ ਬੀ ਪ੍ਰੈਕ ਨੇ ਖੁਦ ਇਕ ਪੋਸਟ ਸ਼ੇਅਰ ਕਰ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਇਕ ਪੋਸਟ 'ਚ ਬੀ ਪ੍ਰੈਕ ਨੇ ਲਿਖਿਆ "ਮੇਰੇ ਕੋਲ ਸ਼ਬਦ ਨਹੀਂ ਆਖਿਰ ਕੀ ਬੋਲਾ, ਬਸ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਇਹ ਸਭ ਆਪ ਸਭ ਦੇ ਪਿਆਰ ਤੇ ਦੁਵਾਵਾਂ ਦੇ ਕਰਕੇ ਪੋਸੀਬਲ ਹੋਇਆ ਹੈ ਕਿ ਮੈਨੂੰ ਨੈਸ਼ਨਲ ਫਿਲਮ ਐਵਾਰਡਸ 'ਚ ਬੈਸਟ ਪਲੇਅ ਬੈਕ ਸਿੰਗਰ ਦਾ ਐਵਾਰਡ ਮਿਲਿਆ ਹੈ। ਆਪਣੀ ਇਸ ਪੋਸਟ 'ਚ ਬੀ ਪ੍ਰੈਕ ਨੇ ਗਾਣੇ ਦੀ ਸਾਰੀ ਟੀਮ ਨੂੰ ਟੈਗ ਕੀਤਾ ਹੈ।
ਫਿਲਮ 'ਕੇਸਰੀ' 'ਚ ਅਕਸ਼ੇ ਕੁਮਾਰ ਲੀਡ ਕਿਰਦਾਰ 'ਚ ਨਜ਼ਰ ਆਏ ਸੀ। ਜੇਕਰ ਗੀਤ 'ਤੇਰੀ ਮਿੱਟੀ' ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਮਨੋਜ ਮੁਨਾਤਸ਼ੀਰ ਨੇ ਲਿਖਿਆ ਹੈ ਤੇ ਗਾਣੇ ਦਾ ਸੰਗੀਤ 'ਅਰਕੋ' ਨੇ ਤਿਆਰ ਕੀਤਾ ਹੈ। ਇਸ ਗੀਤ ਦੇ ਯੂਟਿਊਬ ਦੇ ਉਪਰ 330 ਮਿਲੀਅਨ ਤੋਂ ਵੱਧ ਦੇ ਵਿਊਜ਼ ਹਨ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/