National Film Awards 2021: ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਛਿਛੋਰੇ ਨੂੰ 67ਵੇਂ ਰਾਸ਼ਟਰੀ ਫਿਲਮ ਐਵਾਰਡਸ ਵਿੱਚ ਸਰਬੋਤਮ ਹਿੰਦੀ ਫਿਲਮ ਨਾਲ ਨਿਵਾਜਿਆ ਗਿਆ ਹੈ। 


 


ਅਭਿਨੇਤਰੀ ਕੰਗਨਾ ਰਣੌਤ ਨੂੰ ਮਣੀਕਰਣਿਕਾ ਅਤੇ ਪੰਗਾ ਲਈ ਸਰਬੋਤਮ ਅਭਿਨੇਤਰੀ ਦਾ ਪੁਰਸਕਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਿੰਦੀ ਫਿਲਮ ਭੌਂਸਲੇ ਲਈ ਮਨੋਜ ਵਾਜਪਾਈ ਅਤੇ ਅਸੁਰਨ (ਤਾਮਿਲ) ਲਈ ਧਨੁਸ਼ ਨੂੰ ਸਾਂਝੇ ਤੌਰ 'ਤੇ ਸਰਬੋਤਮ ਅਭਿਨੇਤਾ ਲਈ ਸਨਮਾਨਿਤ ਕੀਤਾ ਗਿਆ ਹੈ। 


 


ਉਧਰ ਪੰਜਾਬੀ ਸਿੰਗਰ ਬੀ ਪ੍ਰੈਕ ਨੂੰ ਫਿਲਮ ਕੇਸਰੀ ਲਈ ਬੈਸਟ ਪਲੇਬੈਕ ਸਿੰਗਰ ਦਾ ਐਵਾਰਡ ਮਿਲਿਆ ਹੈ। 'ਰੱਬ ਦਾ ਰੇਡੀਓ 2' ਨੂੰ ਬੈਸਟ ਪੰਜਾਬੀ ਫਿਲਮ ਦਾ ਐਵਾਰਡ ਦਿੱਤਾ ਗਿਆ ਹੈ। 


 


ਫੀਚਰ ਫਿਲਮ ਕੈਟੇਗਰੀ ਐਵਾਰਡਸ:


ਬੈਸਟ ਫੀਚਰ ਫਿਲਮ - 'ਮਾਰੱਕਰ ਅਰਬਿਕਾਦਾਲਿੰਤੇ ਸਿੰਮ' (ਮਲਿਆਲਮ)


ਬੈਸਟ ਅਭਿਨੇਤਰੀ - ਮਣੀਕਰਣਿਕਾ ਅਤੇ ਪੰਗਾ ਲਈ ਕੰਗਨਾ ਰਨੌਤ


ਬੈਸਟ ਹਿੰਦੀ ਫਿਲਮ - ਛਿਛੋਰੇ (ਸੁਸ਼ਾਂਤ ਸਿੰਘ ਰਾਜਪੂਤ ਅਭਿਨੀਤ ਛਿਛੋਰੇ ਲਈ ਸਰਬੋਤਮ ਹਿੰਦੀ ਫਿਲਮ ਪੁਰਸਕਾਰ)


ਬੈਸਟ ਅਭਿਨੇਤਾ - ਹਿੰਦੀ ਫਿਲਮ ਭੌਂਸਲੇ ਲਈ ਮਨੋਜ ਬਾਜਪਾਈ ਅਤੇ ਅਸੁਰਨ (ਤਾਮਿਲ) ਲਈ ਧਨੁਸ਼ ਸਾਂਝੇ ਤੌਰ 'ਤੇ


ਬੈਸਟ ਮੇਲ ਪਲੇਅਬੈਕ ਸਿੰਗਰ - ਕੇਸਰੀ - ਤੇਰੀ ਮਿੱਟੀ - B Praak


ਬੈਸਟ ਸਪੋਰਟਿੰਗ ਅਦਾਕਾਰਾ - ਪੱਲਵੀ ਜੋਸ਼ੀ (ਤਾਸ਼ਕੰਦ ਫਾਈਲਸ)


ਬੈਸਟ ਨਿਰਦੇਸ਼ਕ - ਸੰਜੇ ਪੂਰਨ ਸਿੰਘ ਚੌਹਾਨ ਨੂੰ ਬਹੱਤਰ ਹੂਰੇਂ  ਲਈ


ਸਪੈਸ਼ਲ ਮੈਂਸ਼ਨ - ਬਿਰਿਆਨੀ, ਜੋਨਾਕੀ ਪੋਰੂਆ, ਲਤਾ ਭਗਵਾਨ ਕਾਰੇ, ਪਿਕਸੋ


ਬੈਸਟ ਸਕ੍ਰੀਨ ਪਲੇ (ਡਾਇਲੋਗ ਰਾਈਟਰ) - ਵਿਵੇਕ ਰੰਜਨ ਅਗਨੀਹੋਤਰੀ, ਤਾਸ਼ਕੰਦ ਫਾਈਲ ਫਿਲਮ ਲਈ


ਬੈਸਟ ਚਿਲਡਰਨ ਫਿਲਮ - ਹਿੰਦੀ ਫਿਲਮ ਕਸਤੂਰੀ।


 



 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904