ਜੀਹਦੇ ਪੈਰੀਂ ਪਏ ਸੀ PM ਮੋਦੀ ਉਹ 106 ਸਾਲਾ ਬੇਬੇ ਸਵਰਗ ਸਿਧਾਰੀ
ਕੁੰਵਰਬਾਈ ਸ਼ੁੱਕਰਵਾਰ ਨੂੰ ਆਪਣੇ ਘਰ ਹੀ ਬਲੱਡ ਪ੍ਰੈਸ਼ਰ ਵੱਧਣ ਕਾਰਨ ਬੇਹੋਸ਼ ਹੋ ਗਈ ਸੀ। ਇਸ ਤੋਂ ਬਾਅਦ ਉਨਾਂ ਦੇ ਪਰਿਵਾਰ ਨੇ 19 ਫਰਵਰੀ ਨੂੰ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ।
ਪਿੰਡ ਵਿੱਚ ਜਿਨ੍ਹਾਂ ਦੇ ਕੋਲ ਪੈਸਿਆਂ ਦੀ ਘਾਟ ਸੀ, ਕੁੰਵਰਬਾਈ ਨੇ ਟੌਇਲਟ ਬਨਵਾਉਣ ਵਿੱਚ ਉਸ ਦੀ ਮਦਦ ਵੀ ਕੀਤੀ। ਅੱਜ ਕੋਟਭਰੀ ਪਿੰਡ ਦੇ ਹਰ ਘਰ ਵਿੱਚ ਟੌਇਲਟ ਹੈ। ਉਨਾਂ ਦੀ ਇਸ ਮੁਹਿੰਮ ਦੇ ਬਾਰੇ ਲੋਕਾਂ ਵਿੱਚ ਕਾਫੀ ਚਰਚਾ ਰਹੀ।
ਕੁੰਵਰਬਾਈ ਯਾਦਵ ਨੇ ਪਹਿਲਾਂ ਆਪਣੇ ਘਰ ਟੌਇਲਟ ਬਣਾਇਆ ਫਿਰ ਪੂਰੇ ਪਿੰਡ ਵਿੱਚ ਬਣਵਾਇਆ। ਉਹ 104 ਸਾਲ ਦੀ ਉਮਰ ਤੱਕ ਘੁੰਮ-ਘੁੰਮ ਕੇ ਲੋਕਾਂ ਨੂੰ ਟੌਇਲਟ ਬਨਾਉਣ ਦੀ ਗੱਲ ਕਹਿੰਦੀ ਰਹੀ।
ਕੁੰਵਰਬਾਈ ਨੇ ਆਪਣੇ ਘਰ ਵਿੱਚ ਟੌਇਲਟ ਬਨਾਉਣ ਦੇ ਲਈ 30 ਬੱਕਰੀਆਂ ਵੇਚ ਦਿੱਤੀਆਂ ਸਨ। ਸਾਲ 2016 ਵਿੱਚ ਛੱਤੀਸਗੜ੍ਹ ਦੇ ਰਾਜਨਾਂਦ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗਏ ਸਨ। ਉੱਥੇ ਮੋਦੀ ਨੇ ਕੁੰਵਰਬਾਈ ਨੂੰ ਸਨਮਾਨਤ ਕਰ ਕੇ ਪੈਰੀ ਹੱਥ ਲਾਏ ਸਨ।
ਨਵੀਂ ਦਿੱਲੀ: ਛੱਤੀਸਗੜ੍ਹ ਦੇ ਧਮਤਰੀ ਜਿਲੇ ਦੀ 106 ਸਾਲ ਦੀ ਕੁੰਵਰਬਾਈ ਦੀ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਕੁੰਵਰਬਾਈ ਬਕਰੀ ਵੇਚ ਕੇ ਟੌਇਲਟ ਬਣਾਉਣ ਕਰ ਕੇ ਸੁਰਖੀਆਂ ਵਿੱਚ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਛੱਤੀਸਗੜ੍ਹ ਸਰਕਾਰ ਨੇ ਸਵੱਛ ਭਾਰਤ ਅਭਿਆਨ ਤਹਿਤ ਸਵੱਛਤਾ ਦੂਤ ਵੀ ਬਣਾਇਆ ਸੀ।