ਫਲੋਰੀਡਾ: ਇੱਕ 41 ਸਾਲਾ ਵਿਅਕਤੀ 'ਤੇ ਗੰਭੀਰ ਦੋਸ਼ ਲੱਗੇ ਹਨ। ਪੁਲਿਸ ਮੁਤਾਬਕ ਇਸ ਵਿਅਕਤੀ ਨੇ 12 ਸਾਲਾ ਲੜਕੀ ਨੂੰ 136 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਾਰ ਚਲਾਉਣ ਨੂੰ ਫੜ੍ਹਾ ਦਿੱਤੀ। ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਇੱਕ 'ਕੂਲ ਡੈਡੀ' ਬਣਨਾ ਚਾਹੁੰਦਾ ਸੀ, ਭਾਵੇਂ ਉਹ ਲੜਕੀ ਦਾ ਪਿਤਾ ਨਹੀਂ ਹੈ।
41 ਸਾਲਾ ਸ਼ੌਨ ਮਾਈਕਲਸਨ ਨੇ ਗ੍ਰਿਫਤਾਰ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਲੜਕੀ ਦੀ ਮਾਂ ਨਾਲ ਮਿੱਤਰਤਾ ਰੱਖਦਾ ਹੈ ਤੇ ਅਦਾਲਤ ਦੇ ਰਿਕਾਰਡ ਅਨੁਸਾਰ ਲੜਕੀ ਤੇ ਉਸ ਦਾ ਮਾਂ ਕੁਝ ਦਿਨ ਤੋਂ ਉਸ ਨਾਲ ਰਹਿ ਰਹੇ ਹਨ। ਉਸ ਨੇ ਕਿਹਾ ਕਿ ਲੜਕੀ ਨੇ ਮੈਂਨੂੰ ਪੁਛਿਆ ਕਿ ਕੀ ਮੈਂ ਤੁਹਾਡੀ ਜੀਪ ਚਲਾ ਸਕਦੀ ਹਾਂ, ਤਾਂ ਮੈਨੂੰ ਲੱਗਾ ਇਹ ਕੂਲ ਹੋਵੇਗਾ ਤੇ ਮੈਂ ਇੱਕ ਕੂਲ ਡੈਡੀ ਬਣ ਜਾਵਾਂਗਾ।
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਪੁਲਿਸ ਅਫਸਰ ਕਰੈਗ ਯੋਕੁਮ ਨੇ ਕਿਹਾ ਕਿ ਉਸ ਨੇ ਸੋਮਵਾਰ ਲਗਭਗ 12:10 ਵਜੇ ਤੇਜ਼ ਰਫਤਾਰ ਜੀਪ ਨਿਕਲੀ ਵੇਖੀ ਜਿਸ ਤੋਂ ਬਾਅਦ ਮੈਂ ਉਸ ਦਾ ਪਿੱਛਾ ਕੀਤਾ। ਜੀਪ ਨੇ ਇੱਕ ਗਲਤ ਯੂ-ਟਰਨ ਲਿਆ ਤੇ 70 ਕਿਲੋਮੀਟਰ ਪ੍ਰਤੀ ਘੰਟੇ ਵਾਲੇ ਰੋਡ ਤੇ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜੀ।
ਪੁਲਿਸ ਅਧਿਕਾਰੀ ਨੇ ਕਿਹਾ ਜਦੋਂ ਮੈਂ ਜੀਪ ਨੂੰ ਰੋਕਿਆ ਤੇ 12 ਸਾਲਾ ਲੜਕੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਮਾਈਕਲਸਨ ਨੇ ਤੇਜ਼ ਚਲਾਉਣ ਨੂੰ ਕਿਹਾ ਸੀ। ਮਾਈਕਲਸਨ 'ਤੇ ਬੱਚੇ ਨਾਲ ਅਣਗਹਿਲੀ, ਕਿਸੇ ਅਣਅਧਿਕਾਰਤ ਵਿਅਕਤੀ ਨੂੰ ਵਾਹਨ ਚਲਾਉਣ ਦੀ ਆਗਿਆ ਦੇਣਾ ਤੇ ਇੱਕ ਨਾਬਾਲਿਗ ਲੜਕੀ ਨੂੰ ਸਿਗਰਟ ਖਰੀਦਣ ਲਈ ਭੇਜਣ ਦੇ ਦੋਸ਼ਾਂ ਲੱਗੇ ਹਨ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਲਾਪ੍ਰਵਾਹੀ! 12 ਸਾਲਾ ਲੜਕੀ ਨੂੰ ਫੜਾਈ ਜੀਪ ਤਾਂ ਉਸ ਨੇ 135 ਦੀ ਸਪੀਡ 'ਤੇ ਦੌੜਾ ਦਿੱਤੀ
ਏਬੀਪੀ ਸਾਂਝਾ
Updated at:
10 Jun 2020 03:28 PM (IST)
ਇੱਕ 41 ਸਾਲਾ ਵਿਅਕਤੀ 'ਤੇ ਗੰਭੀਰ ਦੋਸ਼ ਲੱਗੇ ਹਨ। ਪੁਲਿਸ ਮੁਤਾਬਕ ਇਸ ਵਿਅਕਤੀ ਨੇ 12 ਸਾਲਾ ਲੜਕੀ ਨੂੰ 136 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਾਰ ਚਲਾਉਣ ਨੂੰ ਫੜ੍ਹਾ ਦਿੱਤੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -