ਪੈਟਰੋਲ-ਡੀਜ਼ਲ ਕਾਰਾਂ ਦਾ ਦੌਰ ਖਤਮ! ਹੁਣ ਬੈਟਰੀ ਨਾਲ 16 ਸਾਲ ਤੱਕ 20 ਲੱਖ ਕਿਲੋਮੀਟਰ ਚੱਲਣਗੀਆਂ ਕਾਰ

ਏਬੀਪੀ ਸਾਂਝਾ Updated at: 01 Jan 1970 05:30 AM (IST)

ਟੈਕਨੋਲੋਜੀ ਦੇ ਖੇਤਰ ਵਿੱਚ ਅੱਗੇ ਕਦਮ ਵਧਾਉਂਦੇ ਹੋਏ ਚੀਨੀ ਕੰਪਨੀ ਨੇ 20 ਲੱਖ ਕਿਲੋਮੀਟਰ ਤੱਕ ਚੱਲਣ ਵਾਲੀ ਬੈਟਰੀ ਬਣਾਉਣ ਦਾ ਦਾਅਵਾ ਕੀਤਾ ਹੈ।

NEXT PREV
ਨਵੀਂ ਦਿੱਲੀ: ਟੈਕਨੋਲੋਜੀ ਦੇ ਖੇਤਰ ਵਿੱਚ ਅੱਗੇ ਕਦਮ ਵਧਾਉਂਦੇ ਹੋਏ ਚੀਨੀ ਕੰਪਨੀ ਨੇ 20 ਲੱਖ ਕਿਲੋਮੀਟਰ ਤੱਕ ਚੱਲਣ ਵਾਲੀ ਬੈਟਰੀ ਬਣਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ

ਇਸ ਬੈਟਰੀ ਦੀ ਉਮਰ 16 ਸਾਲ ਹੋਵੇਗੀ। ਜਦਕਿ ਹੁਣ ਤੱਕ, ਕਾਰ ਨਿਰਮਾਤਾ 60 ਹਜ਼ਾਰ ਤੋਂ 1.5 ਲੱਖ ਕਿਲੋਮੀਟਰ ਦੀ ਗਰੰਟੀ ਦਿੰਦੇ ਹਨ, ਜਿਸ ਦੀ ਮਿਆਦ ਸਿਰਫ ਤਿੰਨ ਤੋਂ ਅੱਠ ਸਾਲਾਂ ਲਈ ਹੈ।-


ਇਲੈਕਟ੍ਰਾਨਿਕ ਕਾਰ ਦਾ ਰਾਹ ਹੋਵੇਗਾ ਅਸਾਨ:

ਇਲੈਕਟ੍ਰਾਨਿਕ ਵਾਹਨਾਂ ਲਈ ਬੈਟਰੀ ਤਿਆਰ ਕਰਨ ਵਾਲੀ ਕੰਪਨੀ ਕੰਟੈਂਪਰੇਰੀ ਏਮਪੈਕਸ ਟੈਕਨੋਲੋਜੀ (ਕਾਟਲ) ਨੇ ਹਾਲੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਹ ਕਿਹੜੀ ਕਾਰ ਨਿਰਮਾਤਾ ਕੰਪਨੀ ਨੂੰ ਆਪਣਾ ਨੁਸਖਾ ਦੇਵੇਗੀ।

ਹਾਲਾਂਕਿ, ਇਹ ਖਬਰ ਹੈ ਕਿ ਚੀਨੀ ਕੰਪਨੀ ਕਾਟਲ ਅਮਰੀਕੀ ਕੰਪਨੀ ਟੇਸਲਾ ਨਾਲ ਮਿਲ ਕੇ ਕੰਮ ਕਰੇਗੀ। ਚੀਨੀ ਕੰਪਨੀ ਕਾਟਲ ਦੇ ਚੇਅਰਮੈਨ ਜ਼ੰਗ ਯੂਕਨ ਨੇ ਕਿਹਾ ਕਿ

ਜੇਕਰ ਕੋਈ ਕਾਰ ਨਿਰਮਾਤਾ ਇਹ ਆਦੇਸ਼ ਦਿੰਦਾ ਹੈ ਤਾਂ ਅਸੀਂ ਇਹ ਬੈਟਰੀਆਂ ਬਣਾਉਣ ਲਈ ਤਿਆਰ ਹਾਂ।-


ਸਰਕਾਰ ਵੱਲੋਂ ਵਾਹਨਾਂ ਦੇ ਮਾਲਕਾਂ ਨੂੰ ਵੱਡੀ ਰਾਹਤ! ਕਾਰ, ਮੋਟਰਸਾਈਲ ਤੇ ਹੋਰ ਵਾਹਨਾਂ ਲਈ ਨਵਾਂ ਐਲਾਨ

ਆਪਣੇ ਕਾਰੋਬਾਰ ਬਾਰੇ ਗੱਲ ਕਰਦਿਆਂ ਕਾਟਲ ਦੇ ਚੇਅਰਮੈਨ ਨੇ ਕਿਹਾ ਕਿ ਉਹ ਪਹਿਲਾਂ ਦਿੱਤੀਆਂ ਜਾਂਦੀਆਂ ਬੈਟਰੀਆਂ 'ਤੇ ਪ੍ਰੀਮੀਅਮ 10 ਪ੍ਰਤੀਸ਼ਤ ਵਧਾਉਣ ਲਈ ਤਿਆਰ ਹਨ। ਇਸ ਕੰਪਨੀ ਨੇ ਇਸ ਸਾਲ ਫਰਵਰੀ ਵਿੱਚ ਅਮਰੀਕੀ ਕੰਪਨੀ ਟੇਸਲਾ ਨਾਲ ਦੋ ਸਾਲਾ ਸਮਝੌਤਾ ਕੀਤਾ ਹੈ। ਟੇਸਲਾ ਤੋਂ ਇਲਾਵਾ, ਕਟਲ ਦਾ ਕਾਰੋਬਾਰ BMW, ਡੈਮਲਰ, ਹੌਂਡਾ, ਟੋਯੋਟੋ, ਵੋਲਿਕਸ ਵੈਗਨ ਤੇ ਵੋਲੋ ਨਾਲ ਹੈ।

ਜਲੰਧਰ 'ਚ ਭਿਆਨਕ ਹਾਦਸਾ, ਕਾਰ 'ਤੇ ਪਲਟਿਆ ਗੈਸ ਨਾਲ ਭਰਿਆ ਟੈਂਕਰ

ਦੂਜੇ ਪਾਸੇ, ਜੇ ਅਸੀਂ ਮਾਰਕੀਟ ਦੀ ਗੱਲ ਕਰੀਏ ਤਾਂ ਕੋਰੋਨਾ ਦੇ ਕਾਰਨ ਕਾਰ ਬਾਜ਼ਾਰ ‘ਚ 26 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਮਾਹਰ ਮੰਨਦੇ ਹਨ ਕਿ ਜੇ ਇਹ ਟੈਕਨੋਲੋਜੀ  ਸਫਲ ਹੁੰਦੀ ਹੈ, ਤਾਂ ਇਹ ਕਾਰ ਮਾਰਕੀਟ ਤੇ ਇਸ ਦੀ ਕੀਮਤ ਨੂੰ ਪ੍ਰਭਾਵਤ ਕਰੇਗੀ ਤੇ ਕਾਰ ਮਾਲਕਾਂ ਲਈ ਆਪਣੀ ਕਾਰ ਨੂੰ ਇਲੈਕਟ੍ਰਾਨਿਕ ਕਾਰ ‘ਚ ਬਦਲਣਾ ਸੌਖਾ ਹੋ ਜਾਵੇਗਾ।

Car loan Information:

Calculate Car Loan EMI

- - - - - - - - - Advertisement - - - - - - - - -

© Copyright@2024.ABP Network Private Limited. All rights reserved.