ਜਲੰਧਰ: ਅੱਜ ਜਲੰਧਰ ਨਕੋਦਰ ਰੋਡ 'ਤੇ ਭਿਆਨਕ ਹਾਦਸਾ ਵਾਪਰਿਆ ਹੈ। ਨਕੋਦਰ ਰੋਡ 'ਤੇ ਪ੍ਰਤਾਪਰੇ ਪਿੰਡ ਨਜ਼ਦੀਕ ਗੈਸ ਨਾਲ ਭਰਿਆ ਇੱਕ ਟੈਂਕਰ ਕਾਰ 'ਤੇ ਪਲਟ ਗਿਆ। ਹਾਦਸੀ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਜਿਸ ਵਿੱਚ ਇੱਕ ਮਹਿਲਾ ਤੇ ਇੱਕ ਪੁਰਸ਼ ਸ਼ਾਮਲ ਹਨ, ਜਦਕਿ ਇੱਕ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।
ਮਹਿਲਾ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਹਾਲਾਂਕਿ ਜਿਵੇਂ ਇਹ ਟਰੱਕ ਗੈਸ ਨਾਲ ਭਰਿਆ ਹੋਇਆ ਸੀ ਤਾਂ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ, ਜਿਸ ਨਾਲ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਇਸ ਹਾਦਸੇ ਦੀ ਸੂਚਨਾ ਫੌਰਨ ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੂੰ ਦਿੱਤੀ ਗਈ।
ਹੁਣ ਸਰਕਾਰ ਦੇਵੇਗੀ ਵਿਦਿਆਰਥੀਆਂ ਨੂੰ ਵੱਡੀ ਰਾਹਤ, ਘਟੇਗਾ ਸਿਲੇਬਸ ਤੇ ਪੜ੍ਹਾਈ ਦੇ ਘੰਟੇ!
ਪੁਲਿਸ ਨੇ ਦੱਸਿਆ ਕਿ ਇਹ ਟੈਂਕਰ ਬਠਿੰਡਾ ਤੋਂ ਜਲੰਧਰ ਵੱਲ ਆ ਰਿਹਾ ਸੀ ਤੇ ਜਲੰਧਰ ਤੋਂ ਕਾਰ ਵਿੱਚ ਸਵਾਰ ਅਧਿਆਪਕ ਆਪਣੀ ਡਿਊਟੀ 'ਤੇ ਨਕੋਦਰ ਵੱਲ ਜਾ ਰਹੇ ਸੀ। ਇਸ ਦੌਰਾਨ ਰਸਤੇ ਵਿੱਚ ਹੀ ਇਹ ਹਾਦਸਾ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਮਹਿਲਾ ਖਤਰੇ ਤੋਂ ਬਾਹਰ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਟੈਂਕਰ ਦੇ ਡਰਾਈਵਰ ਕੋਲੋਂ ਪੁੱਛ ਕੀਤੀ ਜਾਰੀ ਹੈ ।
ਚੀਨ ਤੋਂ ਨਹੀਂ ਸਗੋਂ ਇਨ੍ਹਾਂ ਦੇਸ਼ਾਂ 'ਚੋਂ ਆਇਆ ਕੋਰੋਨਾ ਵਾਇਰਸ, ਖੋਜ 'ਚ ਵੱਡਾ ਖੁਲਾਸਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਜਲੰਧਰ 'ਚ ਭਿਆਨਕ ਹਾਦਸਾ, ਕਾਰ 'ਤੇ ਪਲਟਿਆ ਗੈਸ ਨਾਲ ਭਰਿਆ ਟੈਂਕਰ
ਏਬੀਪੀ ਸਾਂਝਾ
Updated at:
10 Jun 2020 11:53 AM (IST)
ਅੱਜ ਜਲੰਧਰ ਨਕੋਦਰ ਰੋਡ 'ਤੇ ਭਿਆਨਕ ਹਾਦਸਾ ਵਾਪਰਿਆ ਹੈ। ਨਕੋਦਰ ਰੋਡ 'ਤੇ ਪ੍ਰਤਾਪਰੇ ਪਿੰਡ ਨਜ਼ਦੀਕ ਗੈਸ ਨਾਲ ਭਰਿਆ ਇੱਕ ਟੈਂਕਰ ਕਾਰ 'ਤੇ ਪਲਟ ਗਿਆ। ਹਾਦਸੀ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਜਿਸ ਵਿੱਚ ਇੱਕ ਮਹਿਲਾ ਤੇ ਇੱਕ ਪੁਰਸ਼ ਸ਼ਾਮਲ ਹਨ, ਜਦਕਿ ਇੱਕ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।
- - - - - - - - - Advertisement - - - - - - - - -