ਬੈਂਗਲੁਰੂ: ਰਿਸਰਚ ਐਂਡ ਇੰਡੀਅਨ ਇੰਸਟੀਟਿਊਟ ਆਫ਼ ਸਾਇੰਸ (IISC) ਬੈਂਗਲੁਰੂ ਨੇ ਅਧਿਆਨ ਕੀਤਾ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਚੀਨ ਤੋਂ ਨਹੀਂ ਸਗੋਂ ਯੂਰਪ, ਪੱਛਮੀ ਏਸ਼ੀਆ ਤੇ ਦੱਖਣੀ ਏਸ਼ੀਆ ਦੇ ਇਲਾਕਿਆਂ ਤੋਂ ਭਾਰਤ ਆਇਆ ਹੈ। ਇਨ੍ਹਾਂ ਇਲਾਕਿਆਂ 'ਚੋਂ ਸਭ ਤੋਂ ਜ਼ਿਆਦਾ ਭਾਰਤੀ ਹਵਾਈ ਯਾਤਰਾ ਤਹਿਤ ਆਏ ਸਨ। ਭਾਰਤ 'ਚ ਕੋਵਿਡ-19 ਦੇ 137 'ਚੋਂ 129 ਨਮੂਨਿਆਂ ਦੀ ਜਾਂਚ ਤੋਂ ਪਤਾ ਲੱਗਾ ਕਿ ਇਹ ਖ਼ਾਸ ਦੇਸ਼ਾਂ ਦੇ ਵਾਇਰਸ ਨਾਲ ਮਿਲਦੇ-ਜੁਲਦੇ ਹਨ।


ਕਲੱਸਟਰ ਏ 'ਚ ਭਾਰਤੀ ਕਰੋਨਾ ਵਾਇਰਸ ਦੇ ਨਮੂਨੇ ਓਸ਼ੀਨਿਆ, ਕੁਵੈਤ ਤੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਨਮੂਨਿਆਂ ਨਾਲ ਮੇਲ ਖਾਂਦੇ ਹਨ। ਕਲੱਸਟਰ ਬੀ 'ਚ ਭਾਰਤ ਦੇ ਕੋਰੋਨਾ ਵਾਇਰਸ ਦੇ ਨਮੂਨੇ ਯੂਰਪੀ ਦੇਸ਼ਾਂ ਦੇ ਨਮੂਨਿਆਂ ਨਾਲ ਜ਼ਿਆਦਾ ਮੇਲ ਖਾਂਦੇ ਹਨ।


ਅਧਿਐਨ 'ਚ ਖੁਲਾਸਾ ਹੋਇਆ ਕਿ 137 'ਚੋਂ ਸਿਰਫ਼ 8 ਨਮੂਨੇ ਹੀ ਚੀਨ ਤੇ ਪੂਰਬੀ ਏਸ਼ੀਆ ਦੇ ਨਮੂਨਿਆਂ ਨਾਲ ਮੇਲ ਖਾਂਦੇ ਹਨ। ਇਸ ਖੋਜ 'ਚ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਰੈਪਿਡ ਵਾਇਰਸ ਜੀਨੋਮ ਸੀਕੁਐਂਸ ਦਾ ਪਾਵਰ ਤੇ ਪਬਲਿਕ ਡਾਟਾ ਸ਼ੇਅਰਿੰਗ ਨਾਲ ਕੋਰੋਨਾ ਵਾਇਰਸ ਦੀ ਪਛਾਣ ਤੇ ਪ੍ਰਬੰਧਨ ਦੋਵੇਂ ਸੰਭਵ ਹਨ।


ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਝਟਕੇ ਮਗਰੋਂ ਕੈਪਟਨ ਦੇ ਬਦਲੇ ਤੇਵਰ, ਹੁਣ ਖੁਦ ਹੀ ਸੰਭਾਲੀ ਕਮਾਨ, ਸਿੱਧੂ ਬਾਰੇ ਚਰਚਾ


ਸੋਨੂੰ ਸੂਦ ਸਿਆਸਤ 'ਚ ਰੱਖਣਗੇ ਕਦਮ! ਬੀਜੇਪੀ ਨਾਲ ਜੋੜੇ ਜਾ ਰਹੇ ਸਬੰਧ


(IISC) ਦੀ ਅਧਿਐਨ ਟੀਮ 'ਚ ਮਾਇਕ੍ਰੋਬਾਇਲੌਜੀ ਤੇ ਸੈਲ ਬਾਇਓਲੌਜੀ ਦੇ ਪ੍ਰਫੈਸਰ ਸ਼ਾਮਲ ਸਨ। ਇਹ ਖੋਜ ਜੀਨੋਮਿਕਸ ਸਟੱਡੀ ਦੇ ਆਧਾਰ 'ਤੇ ਕੀਤੀ ਹੈ। ਇਹ ਖੋਜ ਕਰੰਟ ਸਾਇੰਸ 'ਚ ਪ੍ਰਕਾਸ਼ਿਤ ਹੋਈ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ