SHOCKING PICS: ਬਗੈਰ ਆਕਸੀਜਨ ਤੇ ਬੈਰੀਅਰ ਸ਼ਾਰਕ ਨਾਲ ਫੋਟੋਸ਼ੂਟ
20 ਸਾਲਾਂ ਤੋਂ ਪ੍ਰੋਫੈਸ਼ਨਲ ਡਾਈਵਿੰਗ ਕਰ ਰਹੇ ਕਰੀਨਾ ਨੇ ਇਸ ਦੌਰਾਨ ਡਿਜ਼ਾਈਨਰ ਡ੍ਰੈਸਿਸ ਵੀ ਪਾਈਆਂ।
ਇਸ ਦੌਰਾਨ ਉਨ੍ਹਾਂ ਨਾ ਕਿਸੇ ਬੈਰੀਅਰ ਦਾ ਸਹਾਰਾ ਲਿਆ ਤੇ ਨਾ ਹੀ ਕਿਸੇ ਸਾਹ ਵਾਲੇ ਯੰਤਰ ਦਾ ਇਸਤੇਮਾਲ ਕੀਤਾ।
ਹਾਲਾਂਕਿ, ਇਹ ਸ਼ਾਰਕ ਬਿਨ੍ਹਾ ਕਿਸੇ ਖਤਰੇ ਤੋਂ ਅਟੈਕ ਨਹੀਂ ਕਰਦੀਆਂ। ਜ਼ਿਕਰਯੋਗ ਹੈ ਕਿ ਕਰੀਨਾ ਨੇ ਬਹਾਮਾਜ਼ ‘ਚ ਸ਼ਾਰਕ ਸੈਂਚੁਰੀ ‘ਚ ਇਸ ਫੋਟੋਸ਼ੂਟ ਨੂੰ ਕਰਾਇਆ।
ਦਰਅਸਲ ਲੋਕ ਬੇਵਜ੍ਹਾ ਹੀ ਸ਼ਾਰਕਾਂ ਨੂੰ ਮਾਰ ਰਹੇ ਹਨ। ਇਸੇ ਲਈ ਇਨ੍ਹਾਂ ਦੀ ਗਿਣਤੀ ਘੱਟ ਰਹੀ ਹੈ।
ਇਨ੍ਹਾਂ ਨੂੰ ਬੇਦਰਦੀ ਨਾਲ ਨਾ ਮਾਰਿਆ ਜਾਏ, ਇਸ ਲਈ ਹਾਲ ਹੀ ‘ਚ ਬ੍ਰਾਜ਼ੀਲ ਦੀ ਇੱਕ ਟੀ.ਵੀ. ਐਕਟਰੈੱਸ ਨੇ ਸ਼ਾਰਕ ਦੇ ਨਾਲ ਫੋਟੋਸ਼ੂਟ ਕਰਾਇਆ ਹੈ। ਬ੍ਰਾਜ਼ੀਲ ਦੀ 33 ਸਾਲਾ ਅਦਾਕਾਰਾ ਕਰੀਨਾ ਓਲੀਆਨੀ ਨੇ ਦੱਸਿਆ ਕਿ ਸਾਡੇ ਇਸ ਫੋਟੋਸ਼ੂਟ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਸੀ।
ਸ਼ਾਰਕ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਜੀਵ ਮੰਨਿਆ ਜਾਂਦਾ ਹੈ। ਪਾਣੀ ਅੰਦਰ ਤਾਂ ਇਹ ਵੱਡੇ ਤੋਂ ਵੱਡੇ ਜਾਨਵਰ ਨੂੰ ਵੀ ਘੜੀ ‘ਚ ਹੀ ਸ਼ਿਕਾਰ ਬਣਾ ਲੈਂਦੀ ਹੈ। ਲੋਕ ਇਨ੍ਹਾਂ ਸ਼ਾਰਕਾਂ ਤੋਂ ਕਾਫੀ ਡਰਦੇ ਹਨ ਤੇ ਇਨ੍ਹਾਂ ਨੂੰ ਮਾਰਨ ਤੋਂ ਵੀ ਨਹੀਂ ਟਲਦੇ।