ਇੱਕ ਪਾਸੇ ਦੁਨੀਆ ਭਰ ਦੇ ਸਾਰੇ ਹਿੱਸਿਆਂ ਵਿੱਚ ਗ਼ਰੀਬੀ ਵਧਦੀ ਜਾ ਰਹੀ ਹੈ, ਉੱਥੇ ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਦੁਨੀਆ ਦਾ ਜ਼ਿਆਦਾਤਰ ਪੈਸਾ ਸਿਰਫ਼ 15 ਸ਼ਹਿਰਾਂ ਕੋਲ ਹੈ। ਦੂਜੇ ਸ਼ਬਦਾਂ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ 15 ਸ਼ਹਿਰ ਵਪਾਰ ਦੇ ਕੇਂਦਰ ਹਨ ਤੇ ਇਨ੍ਹਾਂ ਵਿੱਚ ਹੀ ਦੁਨੀਆ ਭਰ ਦੀ ਦੌਲਤ ਇਕੱਠੀ ਹੋ ਚੁੱਕੀ ਹੈ। ਇਨ੍ਹਾਂ 15 ਵਿੱਚ ਅਮਰੀਕਾ ਦਾ ਨਿਊਯਾਰਕ ਸ਼ਹਿਰ ਸਿਖਰ 'ਤੇ ਹੈ।
- ਨਿਊਯਾਰਕ ਵਿੱਚ 194,191,500,000,000 ਰੁਪਏ ਦੀ ਜਾਇਦਾਦ ਹੈ ਤੇ ਇਸੇ ਸਦਕਾ ਹੀ ਇਹ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰ ਹੈ।
- ਬ੍ਰਿਟੇਨ ਦਾ ਲੰਦਨ 174,772,350,000,000 ਰੁਪਏ ਨਾਲ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਸ਼ਹਿਰ ਹੈ।
- ਇਸੇ ਲੜੀ ਵਿੱਚ ਜਾਪਾਨ ਦਾ ਟੋਕਿਓ 161,826,250,000,000 ਰੁਪਏ ਦੀ ਜਾਇਦਾਦ ਨਾਲ ਤੀਜੇ ਥਾਂ 'ਤੇ ਹੈ।
- ਚੌਥੇ ਸਥਾਨ 'ਤੇ ਅਮਰੀਕਾ ਦਾ ਹੀ ਸਭ ਤੋਂ ਅਮੀਰ ਸ਼ਹਿਰ ਹੈ ਸੈਨ ਫ੍ਰਾਂਸਿਸਕੋ। ਇੱਥੇ ਕੁੱਲ 148,982,500,000,000 ਰੁਪਏ ਦੀ ਜਾਇਦਾਦ ਹੈ।
- ਤੇਜ਼ੀ ਨਾਲ ਸੰਸਾਰ ਤਾਕਤ ਬਣਨ ਵੱਲ ਵਧ ਰਹੇ ਚੀਨ ਦੀ ਰਾਜਧਾਨੀ ਬੀਜਿੰਗ 142,505,000,000,000 ਰੁਪਏ ਦੀ ਜਾਇਦਾਦ ਨਾਲ ਪੰਜਵੇਂ ਸਥਾਨ 'ਤੇ ਹੈ।
- ਚੀਨ ਦਾ ਹੀ ਇੱਕ ਹੋਰ ਸ਼ਹਿਰ ਸ਼ੰਘਾਈ 129,660,000,000,000 ਰੁਪਏ ਦੀ ਜਾਇਦਾਦ ਨਾਲ ਛੇਵਾਂ ਸਭ ਤੋਂ ਅਮੀਰ ਸ਼ਹਿਰ ਹੈ। ਇੱਥੇ ਕਈ ਸਟਾਕ ਐਕਸਚੇਂਜ ਹਨ ਤੇ ਅਲੀਬਾਬਾ ਵਰਗੇ ਵੱਡੇ ਈ-ਕਾਮਰਸ ਵਪਾਰੀ ਬ੍ਰਾਂਡ ਇੱਥੇ ਹੀ ਹਨ।
- ਅਮਰੀਕਾ ਦਾ ਇੱਕ ਹੋਰ ਸ਼ਹਿਰ ਲਾਸ ਏਂਜਲਸ ਤਕਰੀਬਨ 90,683,600,000,000 ਰੁਪਏ ਦੀ ਜਾਇਦਾਦ ਨਾਲ ਸੱਤਵੇਂ ਪਾਇਦਾਨ 'ਤੇ ਹੈ।
- ਚੀਨ ਦਾ ਹਾਂਗ-ਕਾਂਗ 84,201,000,000,000 ਰੁਪਏ ਦੀ ਜਾਇਦਾਦ ਨਾਲ ਦੁਨੀਆ ਦਾ ਨੌਵਾਂ ਸਭ ਤੋਂ ਅਮੀਰ ਸ਼ਹਿਰ ਹੈ। ਇਸ ਸ਼ਹਿਰ ਦੀ ਖਾਸ ਗੱਲ ਇਹ ਹੈ ਕਿ ਇਹ ਏਸ਼ੀਆ ਤੇ ਪੱਛਮੀ ਦੇਸ਼ਾਂ ਨੂੰ ਜੋੜਨ ਦਾ ਕੰਮ ਕਰਦਾ ਹੈ।
- ਆਸਟ੍ਰੇਲੀਆ ਦਾ ਸਿਡਨੀ 64,769,999,999,999 ਰੁਪਏ ਦੀ ਜਾਇਦਾਦ ਨਾਲ ਦੁਨੀਆ ਦਾ ਨੌਵਾਂ ਸਭ ਤੋਂ ਅਮੀਰ ਸ਼ਹਿਰ ਹੈ।
- ਇਸ ਸੂਚੀ ਵਿੱਚ ਸਿੰਗਾਪੁਰ ਦੀ ਰਾਜਧਾਨੀ ਸਿੰਗਾਪੁਰ 64,769,999,999,999 ਰੁਪਏ ਦੀ ਜਾਇਦਾਦ ਨਾਲ 10ਵੇਂ ਨੰਬਰ 'ਤੇ ਮੌਜੂਦ ਹੈ।
- ਅਮਰੀਕਾ ਦਾ ਸ਼ਿਕਾਗੋ 63,992,759,999,999 ਰੁਪਏ ਦੀ ਜਾਇਦਾਦ ਨਾਲ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਸ਼ਹਿਰ ਹੈ।
- ਭਾਰਤ ਦੀ ਆਰਥਕ ਰਾਜਧਾਨੀ ਮੁੰਬਈ ਦੁਨੀਆ ਦੇ ਸਭ ਤੋਂ ਅਮੀਰ ਸ਼ਹਿਰਾਂ ਦੀ ਸੂਚੀ ਵਿੱਚ 12ਵੇਂ ਪਾਇਦਾਨ 'ਤੇ ਮੌਜੂਦ ਹੈ। ਇਸ ਸ਼ਹਿਰ ਦੀ ਕੁੱਲ ਜਾਇਦਾਦ ਤਕਰੀਬਨ 61,535,300,000,000 ਰੁਪਏ ਹੈ।
- ਇਸ ਤੋਂ ਬਾਅਦ ਕੈਨੇਡਾ ਦੀ ਆਰਥਕ ਰਾਜਧਾਨੀ ਟੋਰੰਟੋ 61,142,880,000,000 ਰੁਪਏ ਦੀ ਜਾਇਦਾਦ ਨਾਲ ਤੇਰ੍ਹਵੇਂ ਸਥਾਨ 'ਤੇ ਹੈ।
- ਜਰਮਨੀ ਦਾ ਫ੍ਰੈਂਕਫਰਟ 59,073,888,000,000 ਰੁਪਏ ਦੀ ਜਾਇਦਾਦ ਨਾਲ ਇਸ ਸੂਚੀ ਵਿੱਚ ਚੌਦਵੇਂ ਨੰਬਰ 'ਤੇ ਹੈ। ਇਸ ਸ਼ਹਿਰ ਨੂੰ ਪੂਰੇ ਯੂਰਪ ਦੀ ਆਰਥਕ ਰਾਜਧਾਨੀ ਕਿਹਾ ਜਾਂਦਾ ਹੈ।
- ਇਸ ਤੋਂ ਬਾਅਦ ਫਰਾਂਸ ਦੀ ਰਾਜਧਾਨੀ ਪੈਰਿਸ 55,702,200,000,000 ਰੁਪਏ ਦੀ ਜਾਇਦਾਦ ਨਾਲ ਪੰਦਰਵੇਂ ਸਥਾਨ 'ਤੇ ਹੈ। ਇਹ ਸ਼ਹਿਰ ਆਧੁਨਿਕਤਾ ਨਾਲ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਸ਼ਹਿਰ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin