Trending News: ਮਹਾਭਾਰਤ ਤੋਂ ਲੈ ਕੇ ਹੁਣ ਤੱਕ ਘਰ ਦੇ ਬਜ਼ੁਰਗ ਸਭ ਨੂੰ ਇੱਕੋ ਗੱਲ ਸਮਝਾਉਂਦੇ ਨਜ਼ਰ ਆਉਂਦੇ ਹਨ, ਉਹ ਇਹ ਹੈ ਕਿ ਜੂਏ ਦੀ ਲਤ ਬਹੁਤ ਮਾੜੀ ਹੈ। ਜੂਏ ਕਾਰਨ ਹੀ ਮਹਾਭਾਰਤ ਦਾ ਯੁੱਧ ਹੋਇਆ ਤੇ ਹੁਣ ਜੂਏ ਕਾਰਨ ਜਾਪਾਨ ਦਾ ਬੰਦਾ 'ਕੰਗਾਲ' ਹੋ ਗਿਆ।


ਇਹ ਵਿਅਕਤੀ ਜੂਏ ਵਿੱਚ 4.5 ਮਿਲੀਅਨ ਜਾਪਾਨੀ ਯੇਨ (ਕਰੀਬ 2 ਕਰੋੜ 80 ਲੱਖ ਰੁਪਏ) ਹਾਰ ਗਿਆ। ਜੂਏ ਵਿੱਚ ਸਾਰਾ ਪੈਸਾ ਹਾਰਨ ਤੋਂ ਬਾਅਦ, ਆਦਮੀ ਨੂੰ ਮਜਬੂਰੀ ਵਿੱਚ ਗਾਇਬ ਹੋਣਾ ਪਿਆ। ਇਹ ਮਾਮਲਾ ਜਾਪਾਨ ਦੇ ਯਾਮਾਗੁਚੀ ਸੂਬੇ ਦਾ ਹੈ।


ਦਰਅਸਲ, ਜਾਪਾਨ ਸਰਕਾਰ ਵਲੋਂ ਕੋਵਿਡ ਰਾਹਤ ਫੰਡ ਚੋਂ ਹਰੇਕ ਘਰ ਨੂੰ 1 ਲੱਖ ਜਾਪਾਨੀ ਯੇਨ (ਲਗਪਗ 60 ਹਜ਼ਾਰ ਰੁਪਏ) ਦੀ ਮਦਦ ਦਿੱਤੀ ਜਾ ਰਹੀ ਹੈ। ਇਹ ਸਹੂਲਤ ਜਾਪਾਨ ਦੇ ਹਰ ਘਰ ਲਈ ਹੈ। ਪਰ ਗਲਤੀ ਨਾਲ ਯਾਮਾਗੁਚੀ ਸੂਬੇ ਦੇ ਆਬੂ ਸ਼ਹਿਰ 'ਚ ਉਕਤ ਵਿਅਕਤੀ ਦੇ ਬੈਂਕ ਖਾਤੇ 'ਚ 2 ਕਰੋੜ 80 ਲੱਖ ਰੁਪਏ ਪਹੁੰਚ ਗਏ।


ਇਸ ਤੋਂ ਬਾਅਦ ਵਿਅਕਤੀ ਨੇ ਪਹਿਲਾਂ ਸਥਾਨਕ ਅਧਿਕਾਰੀਆਂ ਨੂੰ ਪੂਰੀ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ, ਪਰ ਉਸ ਤੋਂ ਬਾਅਦ ਉਹ ਗਾਇਬ ਹੋ ਗਿਆ। ਵਿਅਕਤੀ ਨੇ ਆਨਲਾਈਨ ਐਪ 'ਤੇ ਜੂਆ ਖੇਡ ਕੇ ਸਾਰਾ ਪੈਸਾ ਖ਼ਰਚ ਕਰ ਦਿੱਤਾ। ਇੱਕ ਮਹੀਨੇ ਵਿੱਚ ਉਸ ਨੇ ਸਾਰਾ ਪੈਸਾ ਖ਼ਰਚ ਕਰ ਦਿੱਤਾ। ਇਸ ਐਕਟ ਤੋਂ ਬਾਅਦ ਉੱਥੋਂ ਦੀ ਸਥਾਨਕ ਅਦਾਲਤ ਨੇ ਉਸ ਵਿਅਕਤੀ ਤੋਂ 5 ਕਰੋੜ ਜਾਪਾਨੀ ਯੇਨ (3 ਕਰੋੜ ਰੁਪਏ) ਵਸੂਲਣ ਦਾ ਹੁਕਮ ਵੀ ਦਿੱਤਾ ਹੈ।


ਅਬੂ ਨਗਰ ਦੇ ਮੇਅਰ ਨੋਰੀਹਿਕੋ ਹਾਨਾਡਾ ਨੇ ਵੀ ਮਿਊਂਸੀਪਲ ਸਰਕਾਰ ਤੋਂ ਗਲਤੀ ਲਈ ਮੁਆਫੀ ਮੰਗੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਨ੍ਹਾਂ ਪੈਸਿਆਂ ਦੀ ਵਾਪਸੀ ਨੂੰ ਹਰ ਕੀਮਤ 'ਤੇ ਯਕੀਨੀ ਬਣਾਉਣਗੇ।


ਅਦਾਲਤ ਦੀ ਕਾਰਵਾਈ ਦੌਰਾਨ ਉਕਤ ਵਿਅਕਤੀ ਦੇ ਵਕੀਲ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਿਆ। ਵਕੀਲ ਨੇ ਕਿਹਾ, 'ਉਸ ਕੋਲ ਇਸ ਸਮੇਂ ਪੈਸੇ ਨਹੀਂ ਹਨ ਅਤੇ ਨਾ ਹੀ ਉਸ ਕੋਲ ਇੰਨੀ ਕੀਮਤ ਦੀ ਕੋਈ ਜਾਇਦਾਦ ਹੈ। ਜਿਸ ਕਾਰਨ ਪੈਸੇ ਵਾਪਸ ਕਰਨੇ ਔਖੇ ਹਨ। ਧੋਖਾਧੜੀ ਤੋਂ ਬਾਅਦ 12 ਮਈ ਨੂੰ ਸਥਾਨਕ ਅਧਿਕਾਰੀਆਂ ਨੇ ਉਸ ਵਿਅਕਤੀ ਖਿਲਾਫ ਕੋਵਿਡ ਫੰਡ 'ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ।


ਇਹ ਵੀ ਪੜ੍ਹੋ: Edible Prices To Come Down: ਭਾਰਤ ਲਈ ਰਾਹਤ ਦੀ ਖ਼ਬਰ, ਇੰਡੋਨੇਸ਼ੀਆ ਨੇ ਪਾਮ ਤੇਲ ਦੇ ਨਿਰਯਾਤ 'ਤੇ ਪਾਬੰਦੀ ਹਟਾਈ