ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਅਮੀਰ ਇਨਸਾਨਾਂ 'ਚ ਸ਼ਾਮਲ ਕਾਰੋਬਾਰੀ ਮੁਕੇਸ਼ ਅੰਬਾਨੀ ਕੋਲ ਕਈ ਮਹਿੰਗੀਆਂ ਕਾਰਾਂ ਹਨ। ਦੱਸਿਆ ਗਿਆ ਹੈ ਕਿ ਉਨ੍ਹਾਂ ਕੋਲ 500 ਤੋਂ ਵੱਧ ਕਾਰਾਂ ਹਨ। ਅੱਜਕਲ੍ਹ ਸੋਸ਼ਲ ਮੀਡੀਆ 'ਚ ਮੁਕੇਸ਼ ਅੰਬਾਨੀ ਦੇ ਡਰਾਈਵਰ ਦੇ ਚਰਚੇ ਹਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਕਿਵੇਂ ਮੁਕੇਸ਼ ਅੰਬਾਨੀ ਆਪਣੇ ਡਰਾਈਵਰ ਨੂੰ ਚੁਣਦੇ ਹਨ ਤੇ ਕਿੰਨੀ ਸੈਲਰੀ ਦਿੰਦੇ ਹਨ। ਮੁਕੇਸ਼ ਅੰਬਾਨੀ ਦਾ ਡਰਾਈਵਰ ਬਣਨ ਲਈ ਕਈ ਟੈਸਟਾਂ 'ਚੋਂ ਲੰਘਣਾ ਪੈਂਦਾ ਹੈ। ਇਸ ਲਈ ਕੰਪਨੀਆਂ ਨੂੰ ਠੇਕਾ ਦਿੱਤਾ ਜਾਂਦਾ ਹੈ। ਕੰਪਨੀਆਂ ਵੱਲੋਂ ਡਰਾਈਵਰ ਦੇ ਕਈ ਟੈਸਟ ਲਏ ਜਾਂਦੇ ਹਨ। ਫਿਰ ਉਨ੍ਹਾਂ ਨੂੰ ਨੌਕਰੀ 'ਤੇ ਰੱਖਿਆ ਜਾਂਦਾ ਹੈ। ਮੁਕੇਸ਼ ਅੰਬਾਨੀ ਆਪਣੇ ਡਰਾਈਵਰਾਂ ਨੂੰ ਕਾਫੀ ਮੋਟੀ ਸੈਲਰੀ ਦਿੰਦੇ ਹਨ। ਦੱਸ ਦਈਏ ਕਿ ਮੁਕੇਸ਼ ਅੰਬਾਨੀ ਦੇ ਇੱਕ ਡਰਾਈਵਰ ਦੀ ਮਹੀਨੇ ਦੀ ਤਨਖਾਹ 2 ਲੱਖ ਰੁਪਏ ਤੋਂ ਵੱਧ ਹੁੰਦੀ ਹੈ। ਇਸ ਮੁਤਾਬਕ ਅੰਬਾਨੀ ਦੇ ਡਰਾਈਵਰ ਦੀ ਤਨਖਾਹ ਸਾਲ 'ਚ 24 ਲੱਖ ਤੋਂ ਜ਼ਿਆਦਾ ਹੋ ਗਈ।