ਮਿਲੀ 2400 ਸਾਲ ਪੁਰਾਣੀ ਕਬਰ
ਬੋਸਟਨ ਯੂਨੀਵਰਸਿਟੀ ਦੇ ਮਾਈਕਲ ਦੰਤੀ ਦੀ ਅਗਵਾਈ 'ਚ ਕੀਤੀ ਇਸ ਕਬਰ ਦੀ ਖੁਦਾਈ 'ਚੋਂ ਕਾਂਸੇ ਦੇ ਕੁੰਡਲਾਂ ਦਾ ਇਕ ਜੋੜਾ ਅਤੇ 48 ਮਿੱਟੀ ਦੇ ਬਰਤਨ ਮਿਲੇ ਹਨ। ਇਨ੍ਹਾਂ 'ਚ ਜ਼ਿਆਦਾਤਰ ਬਰਤਨਾਂ ਦੀ ਹਾਲਤ ਖ਼ਰਾਬ ਹੈ ਅਤੇ 5 ਬਰਤਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਖੋਜਕਾਰਾਂ ਨੇ ਕਿਹਾ ਕਿ ਪ੍ਰਾਪਤ ਹੋਏ ਕੰਕਾਲਾਂ ਦੀ ਹਾਲਤ ਕਾਫੀ ਖ਼ਰਾਬ ਤੇ ਖਿੰਡਰੀ-ਪੁੰਡਰੀ ਹੈ ਜਿਸ ਕਰਕੇ ਇਨ੍ਹਾਂ ਦੀ ਗਿਣਤੀ ਦਾ ਠੀਕ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਲੋਕਾਂ ਨੂੰ ਕਬਰ 'ਚ ਦੱਬਿਆ ਹੋਵੇਗਾ।
ਖੋਜਕਾਰਾਂ ਅਨੁਸਾਰ ਇਸ ਕਬਰ ਦਾ ਨਿਰਮਾਣ ਹਖਾਮਨੀ ਸਾਮਰਾਜ (ਈਸਾ ਪੂਰਵ 550 ਤੋਂ ਈਸਾ ਪੂਰਵ 330) ਦੇ ਅੰਤ 'ਚ ਕੀਤਾ ਗਿਆ ਸੀ। ਇਸ ਸਾਮਰਾਜ ਨੂੰ ਸਿਕੰਦਰ ਮਹਾਨ ਨੇ ਵੀ ਕਈ ਵਾਰ ਹਮਲਾ ਕਰ ਕੇ ਜਿੱਤਿਆ ਸੀ।
ਬੋਸਟਨ : ਇਰਾਕ 'ਚ 2400 ਸਾਲ ਪੁਰਾਣੀ ਇਕ ਕਬਰ ਦਾ ਪਤਾ ਲੱਗਾ ਹੈ। ਇਸ ਕਬਰ 'ਚੋਂ ਕੰਨਾ ਦੇ ਕੁੰਡਲ ਅਤੇ ਬਰਤਨਾਂ ਸਮੇਤ ਕਈ ਹੋਰ ਚੀਜ਼ਾਂ ਦੇ ਕੰਕਾਲ ਵੀ ਮਿਲੇ ਹਨ। ਇਸ ਦੇ ਇਲਾਵਾ ਇਕ ਹੱਥ ਕੰਗਨ ਵੀ ਮਿਲਿਆ ਹੈ ਜਿਸ 'ਤੇ ਦੋ ਸੱਪਾਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਹਨ। ਇਹ ਸੱਪ ਇਕ ਦੂਜੇ ਵੱਲ ਦੇਖ ਰਹੇ ਹਨ।