5 ਸਾਲਾ ਬੱਚਾ ਕੱਢਦਾ ਟਰੈਕਟਰ ਦੇ ਵੱਟ, ਡਰਾਈਵਰੀ ਦੇਖ ਹੋ ਜਾਓਗੇ ਹੈਰਾਨ
ਸ਼ਬਦਾਰ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਪਹਿਲੀ ਵਾਰ ਉਸ ਨੂੰ ਟਰੈਕਟਰ ਚਲਾਉਂਦਿਆਂ ਵੇਖਿਆ ਤਾਂ ਉਹ ਹੈਰਾਨ ਹੋ ਗਏ। ਉਨ੍ਹਾਂ ਉਸ ਨੂੰ ਬਹੁਤ ਝਿੜਕਿਆ ਹਾਲਾਂਕਿ ਝਿੜਕਣਾ ਸਮੱਸਿਆ ਦਾ ਹੱਲ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਸ ਕੋਲੋਂ ਚਾਬੀਆਂ ਲੁਕਾ ਕੇ ਰੱਖਣੀਆਂ ਪੈਂਦੀਆਂ ਹਨ।
ਉਸ ਦੇ ਪਿਤਾ ਚਾਂਦ ਬਾਬੂ ਨੇ ਕਿਹਾ ਕਿ ਭਾਵੇਂ ਉਹ ਨਾਬਾਲਗ ਹੈ ਤੇ ਉਸ ਕੋਲ ਲਾਇਸੈਂਸ ਵੀ ਨਹੀਂ ਤੇ ਨਾ ਅਗਲੇ 13 ਸਾਲਾਂ ਤਕ ਹੋਏਗਾ। ਇਸ ਦੌਰਾਨ ਜੇ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਪਿਤਾ ਦਾ ਹੋਏਗੀ।
ਉਹ ਬਚਪਨ ਤੋਂ ਹੀ ਪਿਤਾ ਨਾਲ ਖੇਤ ਜਾਂਦਾ ਸੀ ਤੇ ਉਨ੍ਹਾਂ ਨੂੰ ਟਰੈਕਟਰ ਚਲਾਉਂਦਿਆਂ ਵੇਖਦਾ ਸੀ। ਇੰਜ ਦੇਖ-ਦੇਖ ਕੇ ਉਹ ਟਰੈਕਟਰ ਚਲਾਉਣਾ ਸਿੱਖ ਗਿਆ। ਪਿਤਾ ਨੂੰ ਇਸ ਦੀ ਕੋਈ ਭਣਕ ਨਹੀਂ ਲੱਗੀ।
ਸ਼ਬਦਾਰ ਦੀ ਉਮਰ ਕਰੀਬ 5 ਸਾਲ ਹੈ ਤੇ ਉਸ ਦੇ ਪਿਤਾ ਕਿਸਾਨ ਹਨ। ਪਿਤਾ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਡਰਾਈਵਿੰਗ ਨਹੀਂ ਸਿਖਾਈ। ਪਿਤਾ ਨੂੰ ਟਰੈਕਟਰ ਚਲਾਉਂਦਿਆਂ ਦੇਖ ਉਸ ਨੇ ਵੀ ਸਿੱਖ ਲਿਆ।
ਕਾਨਪੁਰ ਦੇਹਾਤ ਦਾ LKG ਵਿੱਚ ਪੜ੍ਹਦਾ ਬੱਚਾ ਅੱਜਕਲ੍ਹ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਛਾਇਆ ਹੈ। ਸ਼ਬਦਾਰ ਨਾਂ ਦਾ ਇਹ ਬੱਚਾ ਮਾਹਿਰ ਡਰਾਈਵਰ ਵਾਂਗ ਟਰੈਕਟਰ ਚਲਾ ਲੈਂਦਾ ਹੈ ਜਿਸ ਲਈ ਉਹ ਪੂਰੇ ਇਲਾਕੇ ਵਿੱਚ ਮਕਬੂਲ ਹੋ ਗਿਆ ਹੈ।