ਇਹ ਹੈ ਆਪ੍ਰੇਸ਼ਨ ਬਲੂ ਸਟਾਰ ਦੀ ਪੂਰੀ ਕਹਾਣੀ
ਇਸ ਆਪ੍ਰੇਸ਼ਨ ਵਿੱਚ ਸਰਾਕਰੀ ਅੰਕੜਿਆਂ ਮੁਤਾਬਕ ਕੁੱਲ 492 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਖਾੜਕੂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ 83 ਫ਼ੌਜੀਆਂ ਦੀ ਜਾਨ ਵੀ ਗਈ ਤੇ 248 ਜ਼ਖ਼ਮੀ ਵੀ ਹੋਏ। ਸੱਤ ਜੂਨ 1984 ਨੂੰ ਆਪ੍ਰੇਸ਼ਨ ਬਲੂ ਸਟਾਰ ਬੇਸ਼ੱਕ ਖ਼ਤਮ ਹੋ ਗਿਆ, ਪਰ ਸਿੱਖਾਂ ਦੇ ਮਨਾਂ 'ਤੇ ਇਸ ਸਾਕੇ ਨੇ ਡਾਹਢੀ ਸੱਟ ਮਾਰੀ। ਇਸ ਦੇ ਸਿੱਟੇ ਵਜੋਂ ਪਹਿਲੀ ਨਵੰਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਬਾਡੀਗਾਰਡਾਂ ਨੇ ਗੋਲ਼ੀਆਂ ਮਾਰ ਦਿੱਤੀਆਂ ਸਨ। ਇਸ ਤੋਂ ਬਾਅਦ ਸਿੱਖਾਂ ਨੂੰ ਵੱਡੇ ਪੱਧਰ 'ਤੇ ਕਤਲ ਕਰਨ ਦੀ ਐਸੀ ਹਨੇਰੀ ਚੱਲੀ ਕਿ ਸਿੱਖ ਅੱਜ ਤਕ ਤਿੰਨ ਹਜ਼ਾਰ ਬੇਕਸੂਰਾਂ ਦੀ ਮੌਤ ਲਈ ਇਨਸਾਫ਼ ਮੰਗ ਰਹੇ ਹਨ।
Download ABP Live App and Watch All Latest Videos
View In Appਪੰਜ ਜੂਨ 1984 ਨੂੰ ਸ਼ਾਮ ਨੂੰ ਸੱਤ ਵਜੇ ਫ਼ੌਜ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਪੂਰੀ ਰਾਤ ਫਾਇਰਿੰਗ ਹੋਈ। ਦੋਵੇਂ ਪਾਸਿਉਂ ਕਾਫੀ ਗੋਲ਼ੀਬਾਰੀ ਹੋਈ। ਛੇ ਜੂਨ ਨੂੰ ਸਵੇਰੇ ਪੰਜ ਵੱਜ ਕੇ ਵੀਹ ਮਿੰਟ 'ਤੇ ਫ਼ੌਜ ਨੇ ਅਕਾਲ ਤਖ਼ਤ ਸਾਹਿਬ ਉੱਪਰ ਟੈਂਕ ਨਾਲ ਹਮਲਾ ਕਰਨ ਦਾ ਫੈਸਲਾ ਲਿਆ ਤਾਂ ਜੋ ਅੰਦਰੋਂ ਆ ਰਹੀ ਜ਼ਬਰਦਸਤ ਫਾਇਰਿੰਗ ਨੂੰ ਕਾਬੂ ਕੀਤਾ ਜਾ ਸਕੇ। ਆਪ੍ਰੇਸ਼ਨ ਦੌਰਾਨ ਬੇਹੱਦ ਕੀਮਤੀ ਕਿਤਾਬਾਂ ਦੀ ਲਾਈਬ੍ਰੇਰੀ ਨੂੰ ਅੱਗ ਲੱਗ ਗਈ। ਗੋਲ਼ੀਬਾਰੀ ਨਾਲ ਅਕਾਲ ਤਖ਼ਤ ਨੂੰ ਵੀ ਕਾਫੀ ਨੁਕਸਾਨ ਹੋਇਆ ਤੇ ਦਰਬਾਰ ਸਾਹਿਬ ਵੱਲ ਵੀ ਫਾਇਰਿੰਗ ਹੋਈ। ਛੇ ਜੂਨ 1984 ਨੂੰ ਸ਼ਾਮ ਤਕ ਗੋਲ਼ੀਬਾਰੀ ਹੁੰਦੀ ਰਹੀ। ਫ਼ੌਜ ਨੇ ਦੇਰ ਰਾਤ ਭਿੰਡਰਾਂਵਾਲੇ ਨੂੰ ਮ੍ਰਿਤ ਹਾਲਤ ਵਿੱਚ ਬਰਾਮਦ ਕੀਤਾ।
ਆਖ਼ਰ ਇੰਦਰਾ ਗਾਂਧੀ ਨੇ ਪਹਿਲੀ ਜੂਨ 1984 ਨੂੰ ਪੰਜਾਬ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਫ਼ੌਜ ਨੂੰ ਸੌਂਪ ਦਿੱਤੀ। ਕੋਡਵਰਡ ਰੱਖਿਆ ਗਿਆ 'ਆਪ੍ਰੇਸ਼ਨ ਬਲੂ ਸਟਾਰ', ਜਿਸ ਦੀ ਅਗਵਾਈ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਸੌਂਪੀ ਗਈ। ਫ਼ੌਜ ਦੀ ਨੌਵੀਂ ਡਵੀਜ਼ਨ ਦਰਬਾਰ ਸਾਹਿਬ ਵੱਲ ਵਧ ਰਹੀ ਸੀ। ਇੰਦਰਾ ਸਰਕਾਰ ਨੇ ਤਿੰਨ ਜੂਨ ਨੂੰ ਸਾਰੇ ਪੱਤਰਕਾਰਾਂ ਨੂੰ ਅੰਮ੍ਰਿਤਸਰ ਵਿੱਚੋਂ ਬਾਹਰ ਜਾਣ ਲਈ ਕਹਿ ਦਿੱਤਾ। ਫ਼ੌਜ ਨੇ ਦਰਬਾਰ ਸਾਹਿਬ ਨੂੰ ਚਾਰੇ ਪਾਸਿਉਂ ਘੇਰਾ ਪਾ ਲਿਆ ਸੀ ਤੇ ਅੰਦਰ ਲੋਕਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ।
15 ਦਸੰਬਰ, 1983 ਨੂੰ ਭਿੰਡਰਾਂਵਾਲੇ ਆਪਣੇ ਕੁਝ ਸਾਥੀਆਂ ਨਾਲ ਅਕਾਲ ਤਖਤ ਅੰਦਰ ਚਲੇ ਗਏ। ਸਿੱਖਾਂ ਲਈ ਵੱਖਰੇ ਦੇਸ਼ ਮੰਗ ਕੇਂਦਰ ਸਰਕਾਰ ਨੂੰ ਸਤਾਉਣ ਲੱਗੀ ਤੇ ਭਿੰਡਰਾਂਵਾਲੇ ਨੂੰ ਕਾਬੂ ਕਰਨ ਲਈ ਇੰਦਰਾ ਸਰਕਾਰ ਕਿਸੇ ਵੀ ਅੰਤਮ ਫੈਸਲੇ 'ਤੇ ਪਹੁੰਚਣ ਲਈ ਕਾਹਲੀ ਸੀ।
ਇਨ੍ਹਾਂ ਹਾਲਾਤ ਵਿੱਚ 5 ਅਕਤੂਬਰ 1983 ਨੂੰ ਕੁਝ ਹਥਿਆਰਬੰਦ ਲੋਕਾਂ ਨੇ ਕਪੂਰਥਲਾ ਤੋਂ ਜਲੰਧਰ ਜਾ ਰਹੀ ਬੱਸ ਨੂੰ ਰਸਤੇ ਵਿੱਚ ਰੋਕ ਲਿਆ ਤੇ ਕੁਝ ਸਵਾਰੀਆਂ ਨੂੰ ਮਾਰ ਦਿੱਤਾ। ਮ੍ਰਿਤਕਾਂ ਵਿੱਚ ਹਿੰਦੂ ਸਨ। ਦਰਅਸਲ, ਭਿੰਡਰਾਵਾਲੇ ਦੇ ਨਾਲ-ਨਾਲ ਪੂਰੇ ਪੰਜਾਬ ਵਿੱਚ ਵੱਖਰੇ ਦੇਸ਼ ਦੀ ਮੰਗ ਤਹਿਤ ਅਜਿਹੀਆਂ ਛੋਟੀਆਂ-ਛੋਟੀਆਂ ਜਥੇਬੰਦੀਆਂ ਬਣ ਗਈਆਂ ਸਨ, ਜਿਨ੍ਹਾਂ ਕਰਕੇ ਮਾਹੌਲ ਹਿੰਸਾਤਮਕ ਹੋ ਗਿਆ ਸੀ। ਕਈ ਇਤਿਹਾਸਕਾਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਿੰਡਰਾਂਵਾਲੇ ਨੇ ਇਨ੍ਹਾਂ ਜਥੇਬੰਦੀਆਂ ਨੂੰ ਹਿੰਸਾ ਫੈਲਾਉਣ ਤੋਂ ਵਰਜਿਆ ਵੀ ਸੀ। ਭਿੰਡਰਾਂਵਾਲੇ ਨੇ ਇਸ ਬੱਸ ਕਾਂਡ ਦੀ ਸਖ਼ਤ ਨਿੰਦਾ ਵੀ ਕੀਤੀ ਸੀ, ਜਿਸ ਦੀ ਵੀਡੀਓ ਯੂ-ਟਿਊਬ 'ਤੇ ਵੀ ਦੇਖੀ ਜਾ ਸਕਦੀ ਹੈ। ਬੱਸ ਕਾਂਡ ਤੋਂ ਅਗਲੇ ਹੀ ਦਿਨ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਦੀ ਸਰਕਾਰ ਨੂੰ ਹਟਾ ਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ। ਸਰਕਾਰ ਹਟਾਉਣ ਦੇ ਬਾਵਜੂਦ ਪੰਜਾਬ ਵਿੱਚ ਹਿੰਸਾ ਹੁੰਦੀ ਰਹੀ।
ਇਸ ਘਟਨਾ ਤੋਂ ਬਾਅਦ ਇੰਦਰਾ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਤੋਂ ਦਰਬਾਰ ਸਾਹਿਬ ਅੰਦਰ ਪੁਲਿਸ ਭੇਜਣ ਲਈ ਸਲਾਹ ਮੰਗੀ, ਤਾਂ ਉਨ੍ਹਾਂ ਮਨ੍ਹਾ ਕਰ ਦਿੱਤਾ। ਇੱਧਰ ਪੰਜਾਬ ਦਾ ਮਾਹੌਲ ਹੋਰ ਭਖ਼ ਰਿਹਾ ਸੀ ਕਿ ਆਨੰਦਪੁਰ ਸਾਹਿਬ ਮਤਾ ਲਾਗੂ ਕਰੋ ਤੇ ਦੋ ਮਹੀਨਿਆਂ ਵਿੱਚ ਤੀਹ ਹਜ਼ਾਰ ਗ੍ਰਿਫ਼ਤਾਰੀਆਂ ਵੀ ਦਿੱਤੀਆਂ।
ਹੁਣ ਗ਼ਰਮਖ਼ਿਆਲੀ ਸਿੱਖਾਂ ਦਾ ਪਾਰਾ ਵਧ ਗਿਆ ਤੇ ਨਰਮਪੰਥੀਆਂ ਦੀ ਆਵਾਜ਼ ਮੱਧਮ ਹੁੰਦੀ ਗਈ। ਭਿੰਡਰਾਂਵਾਲੇ ਦੇ ਵਧਦੇ ਪ੍ਰਭਾਵ ਨੇ ਅਕਾਲੀਆਂ ਨੂੰ ਜ਼ਬਰਦਸਤ ਸੱਟ ਮਾਰੀ। ਇਸੇ ਦਰਮਿਆਨ ਪੰਜਾਬ ਦੀ ਡੀਆਈਡ ਏ.ਐਸ. ਅਟਵਾਲ ਨੂੰ ਦਰਬਾਰ ਸਾਹਿਬ ਨੇੜੇ ਕਤਲ ਕਰ ਦਿੱਤਾ ਗਿਆ। ਉਸ ਸਮੇਂ ਦਹਿਸ਼ਤ ਇੰਨੀ ਸੀ ਕਿ ਅਟਵਾਲ ਦੀ ਲਾਸ਼ ਕਈ ਘੰਟਿਆਂ ਤਕ ਪਈ ਰਹੀ ਤੇ ਅੰਤ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਤਰਲਾ ਕਰ ਡੀਆਈਜੀ ਦੀ ਲਾਸ਼ ਨੂੰ ਚੁਕਵਾਇਆ ਸੀ।
ਭਿੰਡਰਾਂਵਾਲੇ 'ਤੇ ਸਿਆਸਤ ਜਾਰੀ ਰਹੀ ਤੇ ਉੱਤੋਂ ਪੰਜਾਬ ਨੂੰ ਵੱਖਰਾ ਦੇਸ਼ ਬਣਾਉਣ ਦੀ ਮੰਗ ਨੇ ਜ਼ੋਰ ਫੜ ਲਿਆ। ਰਿਹਾਈ ਤੋਂ ਬਾਅਦ ਭਿੰਡਰਾਂਵਾਲੇ ਵੀ ਥੋੜ੍ਹਾ ਤਲਖ਼ੀ ਵਿੱਚ ਸਨ। ਇਸੇ ਦਰਮਿਆਨ ਨਵੰਬਰ-ਦਸੰਬਰ 1982 ਵਿੱਚ ਏਸ਼ਿਆਡ ਖੇਡਾਂ ਹੋਣੀਆਂ ਸਨ। ਇਸ ਦੇ ਵਿਰੋਧ ਦੇ ਐਲਾਨ ਵਿੱਚ ਸੁਰੱਖਿਆ ਕਾਰਨਾਂ ਕਰਕੇ ਤਕਰੀਬਨ ਡੇਢ ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸੇ ਦੌਰਾਨ 9 ਸਤੰਬਰ, 1981 ਨੂੰ ਹਥਿਆਰਬੰਦ ਲੋਕਾਂ ਨੇ ਲਾਲਾ ਜਗਤ ਨਾਰਾਇਣ ਨੂੰ ਗੋਲ਼ੀ ਮਾਰ ਦਿੱਤੀ, ਜਿਸ ਦਾ ਇਲਜ਼ਾਮ ਭਿੰਡਰਾਂਵਾਲੇ 'ਤੇ ਵੀ ਆਇਆ। ਸੰਪਾਦਕ ਦੇ ਕਤਲ ਦੇ ਇਲਜ਼ਾਮ ਹੇਠ ਅਗਲੀ 15 ਸਤੰਬਰ ਨੂੰ ਭਿੰਡਰਾਂਵਾਲੇ ਨੂੰ ਅੰਮ੍ਰਿਤਸਰ ਦੇ ਗੁਰਦੁਆਰਾ ਗੁਰੂਦਰਸ਼ਨ ਤੋਂ ਗ੍ਰਿਫ਼ਤਾਰ ਵੀ ਕਰ ਲਿਆ ਗਿਆ, ਪਰ ਸਬੂਤਾਂ ਦੀ ਘਾਟ ਕਾਰਨ ਛੱਡਣਾ ਪਿਆ।
ਪੰਜਾਬ ਵਿੱਚ ਹਾਰ ਤੋਂ ਬਾਅਦ ਅਕਾਲੀ ਦਲ 1973 ਦੇ ਆਨੰਦਪੁਰ ਸਾਹਿਬ ਦੇ ਮਤੇ ਵਾਲੇ ਮੁੱਦੇ 'ਤੇ ਚਲਿਆ ਗਿਆ। ਚੰਡੀਗੜ੍ਹ ਤੇ ਦਰਿਆਵਾਂ ਦੇ ਪਾਣੀ ਦੀ ਵੰਡ ਬਾਰੇ ਅਕਾਲੀਆਂ ਤੇ ਕਾਂਗਰਸੀਆਂ ਵਿੱਚ ਪਹਿਲਾਂ ਤੋਂ ਜਾਰੀ ਸ਼ਬਦੀ ਜੰਗ ਹੋਰ ਤੇਜ਼ ਹੋ ਗਈ। ਸੰਘਰਸ਼ ਤੇਜ਼ ਹੁੰਦਾ ਗਿਆ ਤੇ ਪੰਜਾਬ ਦੀ ਸਿਆਸਤ ਵਿੱਚ ਭਾਸ਼ਾ ਤੇ ਧਰਮ ਦਾ ਦਖ਼ਲ ਵਧ ਗਿਆ। ਉੱਪਰੋਂ ਮਰਦਮੁਸ਼ਮਾਰੀ ਸਮੇਂ ਅਖ਼ਬਾਰ ਪੰਜਾਬ ਕੇਸਰੀ ਸਮੂਹ ਦੇ ਸੰਪਾਦਕ ਲਾਲਾ ਜਗਤ ਨਾਰਾਇਣ ਨੇ ਪੰਜਾਬ ਦੀ ਹਿੰਦੂ ਵਸੋਂ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਦਰਜ ਕਰਵਾਉਣ ਲਈ ਪ੍ਰੇਰਿਤ ਕਰਨ ਵਜੋਂ ਵਿਸ਼ੇਸ਼ ਮੁਹਿੰਮ ਚਲਾ ਦਿੱਤੀ। ਇਸ 'ਤੇ ਭਿੰਡਰਾਂਵਾਲੇ ਕਾਫੀ ਨਾਰਾਜ਼ ਹੋਏ।
1980 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਦਰਾ ਗਾਂਧੀ ਨੂੰ 529 ਵਿੱਚੋਂ 351 ਸੀਟਾਂ ਮਿਲੀਆਂ, ਤਾਂ ਇੰਦਰਾ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰੀ ਬਣਾ ਦਿੱਤਾ। ਪੰਜਾਬ ਵਿਧਾਨ ਸਭਾ ਵਿੱਚ ਵੀ ਕਾਂਗਰਸ ਨੇ ਅਕਾਲੀ ਦਲ ਨੂੰ ਪਛਾੜਿਆ। ਪੰਜਾਬ ਵਿੱਚ ਦਰਬਾਰਾ ਸਿੰਘ ਨੂੰ ਮੁੱਖ ਮੰਤਰੀ ਬਣਾ ਦਿੱਤਾ।
ਅੰਮ੍ਰਿਤਸਰ ਵਿੱਚ ਸਾਲ 1978 ਦੀ ਅਕਾਲੀ ਤੇ ਨਿਰੰਕਾਰੀਆਂ ਦਰਮਿਆਨ ਹੋਈ ਝੜਪ ਵਿੱਚ 13 ਅਕਾਲੀ ਮਾਰੇ ਗਏ ਸਨ ਤੇ ਫਿਰ 24 ਅਪ੍ਰੈਲ, 1980 ਵਿੱਚ ਨਿਰੰਗਕਾਰੀਆਂ ਦੇ ਮੁਖੀ ਗੁਰਬਚਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕੇਸ ਵਿੱਚ ਵੀ ਭਿੰਡਰਾਂਵਾਲੇ ਦੇ ਨਜ਼ਦੀਕੀਆਂ ਦਾ ਨਾਂ ਆਇਆ ਸੀ।
ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਦੀ ਕਿਤਾਬ 'ਬਿਉਂਡ ਦ ਲਾਈਨ ਐਨ ਆਟੋਬਾਇਓਗ੍ਰਾਫੀ' ਵਿੱਚ ਲਿਖਿਆ ਕਿ ਸੰਜੇ ਗਾਂਧੀ ਨੇ ਭਿੰਡਰਾਂਵਾਲੇ ਨੂੰ ਪੈਸੇ ਦੇਣ ਦੀ ਗੱਲ ਕਹੀ ਹੈ। ਹਾਲਾਂਕਿ, ਗਾਂਧੀ ਨੂੰ ਪਤਾ ਨਹੀਂ ਸੀ ਕਿ ਅਜਿਹਾ ਕਰਨਾ ਅੱਗੇ ਜਾ ਕੇ ਖਾੜਕੂਵਾਦ ਦੇ ਰਾਹ ਖੋਲ੍ਹ ਦੇਵੇਗਾ।
1977 ਵਿੱਚ ਟਕਸਾਲ ਦੇ ਮੁਖੀ ਬਣਨ ਤੋਂ ਬਾਅਦ ਭਿੰਡਰਾਂਵਾਲੇ ਪੰਜਾਬ ਵਿੱਚ ਵੱਡਾ ਚਿਹਰਾ ਬਣ ਚੱਲੇ ਸਨ। ਸਿਆਸੀ ਮਾਹਰਾਂ ਮੁਤਾਬਕ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਨੇ ਰਲ਼ ਕੇ ਭਿੰਡਰਾਂਵਾਲੇ ਦੀ ਮਦਦ ਨਾਲ ਪੰਜਾਬ 'ਤੇ ਕਾਬੂ ਕਰਨਾ ਦੀ ਤਰਕੀਬ ਘੜੀ।
80ਵੇਂ ਦਹਾਕੇ ਦੇ ਪੰਜਾਬ ਦੇ ਸਿਆਸੀ ਸਮੀਕਰਨਾਂ 'ਤੇ ਝਾਤ ਮਾਰੀਏ ਤਾਂ ਇੱਕ ਪਾਸੇ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੀ ਪੰਜਾਬ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਹਾਰ ਹੋਈ ਸੀ ਤੇ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਸਰਕਾਰ ਸੱਤਾ ਵਿੱਚ ਆਈ। ਉੱਧਰ ਸਿੱਖਾਂ ਦੀ ਧਾਰਮਿਕ ਸੰਸਥਾ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਬਣ ਗਏ। ਅੰਦਰਖਾਤੇ ਭਿੰਡਰਾਂਵਾਲੇ ਨੂੰ ਤਤਕਾਲੀ ਕੇਂਦਰ ਸਰਕਾਰ ਨੇ ਵਰਤਣ ਦੀ ਕੋਸ਼ਿਸ਼ ਕੀਤੀ।
ਆਪ੍ਰੇਸ਼ਨ ਬਲੂ ਸਟਾਰ ਸਿੱਖਾਂ ਦੇ ਨਾਲ-ਨਾਲ ਪੂਰੇ ਪੰਜਾਬ ਲਈ ਕਿਸੇ ਦੁਖਾਂਤ ਨਾਲੋਂ ਘੱਟ ਨਹੀਂ। ਅੱਜ ਵੀ ਜਦ ਕਿਧਰੇ ਇਸ ਦੁਖਦਾਈ ਸਾਕੇ ਦੀ ਗੱਲ ਹੁੰਦੀ ਹੈ ਤਾਂ ਉਸ ਵੇਲੇ ਦੇ ਜ਼ਖ਼ਮ ਹਰੇ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਉਸ ਵੇਲੇ ਦੇ ਸਿਆਸੀ ਤੇ ਧਾਰਮਿਕ ਹਾਲਾਤ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਆਪ੍ਰੇਸ਼ਨ ਬਲੂ ਸਟਾਰ ਕਿਵੇਂ ਵਾਪਰਿਆ।
- - - - - - - - - Advertisement - - - - - - - - -