ਬਾਲੀਵੁੱਡ ਦੇ ਇਕਲੌਤੇ ਸਟਾਰ ਜੋ ਨਹੀਂ ਕਰਦੇ ਸ਼ਰਾਬ ਤੇ ਤੰਬਾਕੂ ਦਾ ਪ੍ਰਚਾਰ, ਜਾਣੋ ਕਿਉਂ
ਇਹ ਐਵਾਰਡ ਮਿਲਨ ਤੇ ਅਮਿਤਾਬ ਬੱਚਨ ਨੇ ਕਿਹਾ, ਮੈਨੂੰ ਨਹੀਂ ਪਤਾ ਕਿ ਮੈਂ ਇਸ ਦਾ ਹੱਕਦਾਰ ਹਾਂ ਜਾਂ ਨਹੀਂ, ਪਰ ਵਿਗਿਆਪਨ ਦੇ ਖੇਤਰ 'ਚ ਜੋ ਕੰਮ ਮੈਂ ਕੀਤਾ ਹੈ, ਉਸ 'ਚ ਪਛਾਣ ਮਿਲਣ ਤੇ ਮੈਂ ਬੇਹੱਦ ਮਾਣ ਮਹਿਸੂਸ ਕਰ ਰਿਹਾ ਹੈ।
ਮਸ਼ਹੂਰ ਟੀਵੀ ਸ਼ੋਅ ਕੇਬੀਸੀ ਦੇ ਜ਼ਿਆਦਾਤਰ ਸੀਜ਼ਨ ਹੋਸਟ ਕਰਨ ਵਾਲੇ ਅਮਿਤਾਬ ਬੱਚਨ ਨੂੰ ਬਾਲੀਵੁੱਡ ਦੇ ਕਈ ਨਾਮੀ ਐਵਾਰਡਜ਼ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।
ਦੱਸ ਦਈਏ ਕਿ ਅਮਿਤਾਬ ਨੂੰ ਸ਼ੁੱਕਰਵਾਰ ਨੂੰ ਕਰਵਾਏ 'ਕਿਊਰੀਅਸ ਕ੍ਰਿਏਟਿਵ ਐਵਾਰਡਜ਼' 'ਚ ਭਾਰਤ ਦੇ ਇਸ਼ਤਿਹਾਰ ਤੇ ਮਾਰਕੀਟਿੰਗ ਦੀ ਦੁਨੀਆ 'ਚ ਯੋਗਦਾਨ ਦੇਣ ਲਈ 'ਮਾਸਟਰ ਆਫ ਕ੍ਰਿਏਟੀਵਿਟੀ' ਐਵਾਰਡ ਨਾਲ ਨਿਵਾਜਿਆ ਗਿਆ।
ਇਹ ਪੁੱਛੇ ਜਾਣ 'ਤੇ ਕਿ ਕਿਸੇ ਖਾਸ ਬ੍ਰਾਂਡ ਦਾ ਪ੍ਰਚਾਰ ਉਹ ਕਿਸ ਆਧਾਰ 'ਤੇ ਕਰਦੇ ਹਨ ਤਾਂ ਉਨ੍ਹਾਂ ਕਿਹਾ ਉਤਪਾਦ ਨੂੰ ਪਸੰਦ ਕਰਨ ਤੇ ਜੇਕਰ ਮੈਂ ਉਸ ਦੀ ਵਰਤੋਂ ਕਰਦਾ ਹਾਂ ਤਾਂ ਮੈਂ ਉਸ ਦਾ ਪ੍ਰਚਾਰ ਕਰੂੰਗਾ। ਉਨ੍ਹਾਂ ਕਿਹਾ ਕਿ ਸ਼ਰਾਬ ਤੇ ਤੰਬਾਕੂ ਜਾਂ ਪਾਨ ਨਾਲ ਸਬੰਧਤ ਉਤਪਾਦਾਂ ਦਾ ਪ੍ਰਚਾਰ ਮੈਂ ਨਹੀਂ ਕਰਦਾ ਕਿਉਂਕਿ ਮੈਂ ਇਨ੍ਹਾਂ ਦਾ ਸੇਵਨ ਵੀ ਨਹੀਂ ਕਰਦਾ।
ਪਤਨੀ ਜਯਾ ਬੱਚਨ ਨਾਲ ਤਸਵੀਰ 'ਚ ਨਜ਼ਰ ਆ ਰਹੇ 75 ਸਾਲਾ ਅਮਿਤਾਬ ਸਕਿਨ ਕੇਅਰ, ਬੇਬੀ ਕੇਅਰ, ਹੇਅਰ ਕੇਅਰ ਤੇ ਕਈ ਹੋਰ ਪ੍ਰੋਡਕਟਸ ਦਾ ਪ੍ਰਚਾਰ ਕਰ ਚੁੱਕੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸ਼ਰਾਬ ਜਾਂ ਤੰਬਾਕੂਨੋਸ਼ੀ ਨਾਲ ਸਬੰਧਤ ਕਿਸੇ ਵੀ ਪ੍ਰੋਡਕਟ ਦਾ ਪ੍ਰਚਾਰ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਖੁਦ ਵੀ ਇਸ ਦਾ ਸੇਵਨ ਨਹੀਂ ਕਰਦੇ।
ਅਮਿਤਾਬ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਸ਼ਰਾਬ ਜਾਂ ਤੰਬਾਕੂਨੋਸ਼ੀ ਦਾ ਪ੍ਰਚਾਰ ਕਿਉਂ ਨਹੀਂ ਕਰਦੇ?
ਬਾਲੀਵੁੱਡ 'ਚ ਬਿੱਗ ਬੀ ਦੇ ਨਾਂ ਨਾਲ ਜਾਣੇ ਜਾਣ ਵਾਲੇ ਸੁਪਰ ਸਟਾਰ ਅਮਿਤਾਬ ਬੱਚਨ ਇਕਲੌਤੇ ਅਜਿਹੇ ਅਦਾਕਾਰ ਹਨ ਜੋ ਸ਼ਰਾਬ ਤੇ ਤੰਬਾਕੂ ਦਾ ਪ੍ਰਚਾਰ ਨਹੀਂ ਕਰਦੇ।