ਵੱਡੇ ਸ਼ਹਿਰਾਂ 'ਚ 10 'ਚੋਂ 7 ਔਰਤਾਂ ਦਿੰਦੀਆਂ ਪਤੀ ਨੂੰ ਧੋਖਾ, ਹੈਰਾਨੀਜਨਕ ਤੱਥ ਆਏ ਸਾਹਮਣੇ
ਸਰਵੇਖਣ ਤੋਂ ਇਹ ਵੀ ਪਤਾ ਲੱਗਾ ਹੈ ਕਿ ਭਾਰਤ ਵਿੱਚ ਰੂੜ੍ਹੀਵਾਦੀ ਵਿਆਹ ਵਿੱਚ ਫਸੇ ਸਮਲਿੰਗੀ ਲੋਕਾਂ ਨੂੰ ਵੀ ਵੱਡੀ ਗਿਣਤੀ ਵਿੱਚ ਐਪ ਰਾਹੀਂ ਆਪਣੇ ਸਾਥੀ ਮਿਲ ਰਹੇ ਹਨ।
ਗਲੀਡਨ ਐਪ ਨੂੰ ਸਾਲ 2009 ਵਿੱਚ ਫਰਾਂਸ ਵਿੱਚ ਜਾਰੀ ਕੀਤਾ ਗਿਆ ਸੀ, ਜਿਸ ਤੋਂ ਅੱਠ ਸਾਲ ਮਗਰੋਂ ਭਾਰਤ ਵਿੱਚ ਲੌਂਚ ਕੀਤਾ ਗਿਆ। ਅੱਜ ਭਾਰਤ ਵਿੱਚ ਇਸ ਦੇ 30 ਫ਼ੀਸਦ ਮੈਂਬਰ ਹਨ। 34 ਸਾਲ ਤੇ 49 ਸਾਲ ਉਮਰ ਵਰਗ ਦੀਆਂ ਵਿਆਹੁਤਾ ਔਰਤਾਂ ਸ਼ਾਮਲ ਹਨ।
ਪੰਜ ਲੱਖ ਭਾਰਤੀ ਗਲੀਡਨ ਯੂਜ਼ਰਜ਼ ਵਿੱਚੋਂ 20 ਫ਼ੀਸਦ ਮਰਦਾਂ ਤੇ 13 ਫ਼ੀਸਦ ਔਰਤਾਂ ਨੇ ਆਪਣੇ ਜੀਨਵਸਾਥੀ ਨੂੰ ਧੋਖਾ ਦੇਣ ਦੀ ਗੱਲ ਮੰਨੀ।
ਗਲੀਡੇਨ ਵਿੱਚ ਮਾਰਕਿਟਿੰਗ ਮਾਹਰ, ਸੋਲੇਨ ਪੈਲੇਟ ਨੇ ਦੱਸਿਆ ਕਿ 10 ਵਿੱਚੋਂ ਚਾਰ ਔਰਤਾਂ ਦਾ ਮੰਨਣਾ ਹੈ ਕਿ ਅਜਨਬੀਆਂ ਨਾਲ ਮੌਜਮਸਤੀ ਬਾਅਦ ਜੀਵਨਸਾਥੀ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਵੱਧ ਮਜ਼ਬੂਤ ਹੋਇਆ ਹੈ।
ਸਰਵੇਖਣ ਵਿੱਚ ਬੇਂਗਲੁਰੂ, ਮੁੰਬਈ ਤੇ ਕੋਲਕਾਤਾ ਦੀਆਂ ਔਰਤਾਂ ਸਭ ਤੋਂ ਵੱਧ ਸਨ ਜੋ ਆਪਣੇ ਪਤੀਆਂ ਨੂੰ ਧੋਖਾ ਦਿੰਦੀਆਂ ਹਨ।
ਗਲੀਡੇਨ ਐਪ ਨੂੰ ਭਾਰਤ ਵਿੱਚ ਪੰਜ ਲੱਖ ਤੋਂ ਵੱਧ ਲੋਕ ਵਰਤਦੇ ਹਨ। ਗਲੀਡੇਨ ਨੇ 'ਔਰਤਾਂ ਕਿਓਂ ਧੋਖਾ ਦਿੰਦੀਆਂ ਹਨ' ਦੇ ਸਿਰਲੇਖ ਹੇਠ ਸਰਵੇਖਣ ਕੀਤਾ। ਸਰਵੇਖਣ ਵਿੱਚ ਬੇਂਗਲੁਰੂ, ਮੁੰਬਈ ਤੇ ਕੋਲਕਾਤਾ ਜਿਹੇ ਮਹਾਂ ਨਗਰਾਂ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਗਿਆ।
ਇਸ ਤੋਂ ਇਲਾਵਾ ਕਈ ਔਰਤਾਂ ਆਪਣੇ ਪਤੀ ਨੂੰ ਇਸ ਲਈ ਧੋਖਾ ਦਿੰਦੀਆਂ ਹਨ ਕਿਉਂਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਰਸਵਿਹੂਣੀ ਹੋ ਗਈ ਸੀ।
ਹਾਲ ਹੀ ਵਿੱਚ ਵਿਆਹੁਤਾ ਲੋਕਾਂ ਲਈ ਡੇਟਿੰਗ ਐਪ ਗਲੀਡੇਨ ਨੇ ਸਰਵੇਖਣ ਕੀਤਾ ਜਿਸ ਵਿੱਚ ਪਾਇਆ ਗਿਆ ਕਿ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ 10 'ਚੋਂ ਸੱਤ ਔਰਤਾਂ ਆਪਣੇ ਪਤੀ ਨੂੰ ਧੋਖਾ ਦਿੰਦੀਆਂ ਹਨ। ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਪਤੀ ਘਰੇਲੂ ਕੰਮਾਂ ਵਿੱਚ ਹਿੱਸਾ ਨਹੀਂ ਲੈਂਦੇ।
ਨੋਟ- ਇਹ ਖੋਜ ਦੇ ਨਤੀਜੇ ਹਨ ਅਤੇ ਏਬੀਪੀ ਸਾਂਝਾ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ।