7 ਸਾਲਾ ਬੱਚੇ ਨੇ ਯੂਟਿਊਬ ਤੋਂ ਕਮਾਏ 155 ਕਰੋੜ ਰੁਪਏ
ਉਨ੍ਹਾਂ ਦੱਸਿਆ ਕਿ ਰੇਆਨ ਨੇ ਮਾਰਚ 2015 ਵਿੱਚ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ। ਮਾਰਚ 2015 ਤੋਂ ਜਨਵਰੀ 2016 ਤਕ 10 ਮਹੀਨਿਆਂ ਅੰਦਰ ਰੇਆਨ ਦੇ ਚੈਨਲ ’ਤੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਹੋ ਗਏ ਸੀ।
Download ABP Live App and Watch All Latest Videos
View In Appਰੇਆਨ ਛੋਟੀ ਉਮਰ ਵਿੱਚ ਹੀ ਖਿਡੌਣਿਆਂ ਦਾ ਰਿਵਿਊ ਕਰਨ ਵਾਲੇ ਟੀਵੀ ਚੈਨਲ ਵੇਖਣ ਲੱਗ ਪਿਆ ਸੀ।
ਪਿਛਲੇ ਸਾਲ ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇੰਟਰਵਿਊ ਵਿੱਚ ਰੇਆਨ ਦੀ ਮਾਂ ਨੇ ਦੱਸਿਆ ਸੀ ਕਿ ਜਦੋਂ ਰੇਆਨ ਤਿੰਨ ਸਾਲਾਂ ਦਾ ਸੀ, ਉਦੋਂ ਹੀ ਉਨ੍ਹਾਂ ਨੂੰ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਖਿਆਨ ਆਇਆ।
2016 ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਯੂਟਿਊਬ ਚੈਨਲਾਂ ਦੀ ਲਿਸਟ ਵਿੱਚ ਰੇਆਨ ਦਾ ਚੈਨਲ 8ਵੇਂ ਨੰਬਰ ’ਤੇ ਸੀ। ਮੌਜੂਦਾ ਰੇਆਨ ਦੇ ਚੈਨਲ ’ਤੇ 1.73 ਕਰੋੜ ਤੋਂ ਜ਼ਿਆਦਾ ਸਬਸਕ੍ਰਾਈਬਰਸ ਹਨ।
ਪਿਛਲੇ ਸਾਲ ਉਸ ਨੇ 11 ਮਿਲੀਅਨ ਡਾਲਰ ਕਮਾਏ ਸੀ। ਹੁਣ ਯੂਟਿਊਬ ਸਟਾਰ ਰਿਆਨ 2018 ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਬੱਚਾ ਬਣ ਗਿਆ ਹੈ।
ਫੋਰਬਸ ਦੀ ਲਿਸਟ ਮੁਤਾਬਕ ਜੂਨ 2017 ਤੋਂ ਜੂਨ 2018 ਵਿਚਾਲੇ ਰਿਆਨ ਨੇ 22 ਮਿਲੀਅਨ ਡਾਲਰ (ਕਰੀਬ 155 ਕਰੋੜ ਰੁਪਏ) ਦੀ ਕਮਾਈ ਕੀਤੀ।
ਦਰਅਸਲ, ਅਮਰੀਕਾ ਦੇ ਰਹਿਣ ਵਾਲੇ ਰਿਆਨ (7 ਸਾਲ) ਦਾ ਯੂਟਿਊਬ ’ਤੇ ‘ਰਿਆਨ ਟੌਇਜ਼ ਰਿਵਿਊ’ ਨਾਂ ਦਾ ਚੈਨਲ ਹੈ ਜਿਸ ’ਤੇ ਉਹ ਖਿਡੌਣਿਆਂ ਦੇ ਰਿਵਿਊ ਦਿੰਦਾ ਹੈ।
ਫੋਰਬਸ ਨੇ ਯੂਟਿਊਬ ’ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਚੈਨਲਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿੱਚ ਸਭ ਤੋਂ ਉੱਪਰ ਜਿਸ ਚੈਨਲ ਦਾ ਨਾਂ ਹੈ, ਉਸ ਨੂੰ ਮਹਿਜ਼ 7 ਸਾਲ ਦੀ ਬੱਚਾ ਚਲਾਉਂਦਾ ਹੈ।
- - - - - - - - - Advertisement - - - - - - - - -