ਮੁੰਬਈ: ਟਵਿੱਟਰ ਉੱਤੇ ਬਾਂਦਰਾ ਤੇ ਕੁੱਤਿਆਂ ਵਿਚਾਲੇ ਗੈਂਗਵਾਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਵੱਖ-ਵੱਖ ਤਰ੍ਹਾਂ ਦੇ ਮੀਮ ਬਣਾ ਰਹੇ ਹਨ। ਇਸ ਗੈਂਗਵਾਰ ਨੂੰ ਲੈ ਕੇ #MonkeyVsDog ਟਵਿੱਟਰ 'ਤੇ ਟ੍ਰੈਂਡ ਕਰ ਰਿਹਾ ਹੈ। ਖ਼ਬਰਾਂ ਇਹ ਵੀ ਹਨ ਕਿ ਗੈਂਗਵਾਰ ਕਰਕੇ ਬਾਂਦਰਾਂ ਨੇ 70-80 ਪਿੱਲੇ ਮਾਰ ਦਿੱਤੇ। ਮਹਾਰਾਸ਼ਟਰ ਦੇ ਬੀਡ 'ਚ ਕੁੱਤਿਆਂ ਤੇ ਬਾਂਦਰਾਂ ਦੇ 'ਗੈਂਗਵਾਰ' ਤੋਂ ਪਿੰਡ ਵਾਸੀ ਇੰਨੇ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੇ ਸਮੱਸਿਆ ਦੇ ਹੱਲ ਲਈ ਜੰਗਲਾਤ ਵਿਭਾਗ ਦੀ ਮਦਦ ਮੰਗੀ ਹੈ।

ਪਿੰਡ ਵਾਸੀਆਂ ਮੁਤਾਬਕ ਕੁੱਤਿਆਂ ਨੇ ਬੰਦਰਾਂ ਦੇ ਬੱਚੇ ਮਾਰ ਦਿੱਤੇ ਸੀ।ਇਸ ਮਗਰੋਂ ਦੋਨਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਤਿੰਨ ਮਹੀਨੇ 'ਚ ਬਾਂਦਰਾਂ ਨੇ ਕੁੱਤਿਆਂ ਦੇ ਬੱਚਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਕੁੱਤਿਆਂ ਤੇ ਬਾਂਦਰਾਂ ਵਿਚਾਲੇ ਹੋਏ ਝਗੜੇ ਨਾਲ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ।

ਬਾਂਦਰਾ ਤੇ ਕੁੱਤਿਆਂ ਵਿਚਾਲੇ ਹੋ ਰਹੀ ਇਸ ਗੈਂਗਵਾਰ ਦੇ ਬਾਅਦ ਪੂਰਾ ਟਵਿੱਟਰ ਮੀਮਸ ਨਾਲ ਭਰਿਆ ਹੋਇਆ ਹੈ। ਕਈ ਲੋਕ ਇਸ 'ਤੇ ਮਜ਼ਾਕੀਆ ਅੰਦਾਜ਼ ਨਾਲ ਆਪਣੀ ਪ੍ਰਤੀਕਿਰਆ ਦੇ ਰਹੇ ਹਨ। ਅਜਿਹੇ ਹੀ ਕੁੱਝ ਮਜ਼ੇਦਾਰ ਤੇ ਵਾਇਰਲ ਮੀਮਸ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।


 




 





ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਕਈ ਵਾਰ ਬਾਂਦਰ ਰਸਤੇ ਵਿਚ ਲੋਕਾਂ 'ਤੇ ਹਮਲਾ ਕਰ ਦਿੰਦੇ ਹਨ। ਜੰਗਲਾਤ ਵਿਭਾਗ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਹੀ ਉਨ੍ਹਾਂ ਦੀ ਟੀਮ ਹਰਕਤ ਵਿੱਚ ਆਈ ਹੈ। ਕਤੂਰਿਆਂ ਦੀ ਹੱਤਿਆ ਵਿੱਚ ਸ਼ਾਮਲ ਦੋ ਬਾਂਦਰਾਂ ਨੂੰ ਫੜ ਲਿਆ ਗਿਆ ਹੈ ਅਤੇ ਜੰਗਲ ਵਿੱਚ ਛੱਡ ਦਿੱਤਾ ਗਿਆ ਹੈ।