82 ਸਾਲਾ ਮਾਤਾ ਨੇ 28 ਸਾਲਾ ਮੁੰਡੇ ਨਾਲ ਰਚਾਇਆ ਵਿਆਹ
ਇਸ ਮੁੰਡੇ ਦੀ 60 ਸਾਲਾ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਸ ਦੇ ਮੁੰਡੇ ਨੇ ਦਾਦੀ ਦੀ ਉਮਰ ਦੀ ਆਪਣੀ ਸਾਥਣ ਲੱਭੀ ਹੈ। ਉਸ ਨੇ ਉਮਰ ਲਕੋਅ ਕੇ ਰੱਖੀ ਸੀ। ਇਸ ਜੋੜੇ ਦੀ ਪੂਰੇ ਦੇਸ਼ 'ਚ ਚਰਚਾ ਹੋ ਗਈ ਜਦੋਂ ਇਸ ਦੇ ਵਿਆਹ ਦੀ ਤਸਵੀਰ ਇਕ ਰਿਸ਼ਤੇਦਾਰ ਨੇ ਇੰਟਰਨੈੱਟ 'ਤੇ ਪਾ ਦਿੱਤੀ।
ਉਸ ਨੂੰ ਇਹ ਇਕੱਲ ਚੰਗਾ ਨਹੀਂ ਲੱਗਦਾ। ਇਸ ਮੁੰਡੇ ਦੇ ਦਿਲ ਵਿਚ ਐਸਾ ਪਿਆਰ ਜਾਗਿਆ ਕਿ ਲੰਘੀ 18 ਫਰਵਰੀ ਨੂੰ ਉਨ੍ਹਾਂ ਆਪਸ ਵਿਚ ਵਿਆਹ ਕਰ ਲਿਆ। ਇਸ ਮੁੰਡੇ ਦੀ ਇਹ ਪਹਿਲੀ ਡੇਟ ਸੀ ਜੋਕਿ ਇਕ ਨਵਾਂ ਹੀ ਤਜਰਬਾ ਦੇ ਗਈ। ਦੋਹਾਂ ਪਰਿਵਾਰਾਂ ਦੇ ਮੈਂਬਰਾਂ ਨੇ ਵੀ ਆਪਸੀ ਸਹਿਮਤੀ ਦੇ ਦਿੱਤੀ।
ਗੱਲ ਇੰਡੋਨੇਸ਼ੀਆ ਦੇ ਇਕ ਜੋੜੇ ਦੀ ਹੈ। ਇਕ 82 ਸਾਲਾ ਮਾਤਾ (ਮਰਾਥਾ ਪੋਟੂ) ਜੋ ਕਿ ਵਿਧਵਾ ਸੀ ਕੋਲੋਂ ਗ਼ਲਤੀ ਨਾਲ ਕਿਸੇ 28 ਸਾਲਾ ਮੁੰਡੇ (ਸੋਫੀਅਨ ਲੋਹੋ) ਨੂੰ ਫੋਨ ਲੱਗ ਗਿਆ। ਗੈਰਾਜ਼ ਮੈਕੇਨਿਕ ਦਾ ਕੰਮ ਕਰਦੇ ਇਸ ਮੁੰਡੇ ਨੂੰ ਇਸ ਮਾਤਾ ਦੀ ਆਵਾਜ਼ ਬਹੁਤ ਪਸੰਦ ਆਈ। ਉਨ੍ਹਾਂ ਦੋਹਾਂ ਨੇ ਇਕ ਦੂਜੇ ਨੂੰ ਮਿਲਣਾ ਚਾਹਿਆ।
ਜਦੋਂ ਇਹ ਮੁੰਡਾ ਇਸ ਮਾਤਾ ਦੇ ਘਰ ਗਿਆ ਤਾਂ ਘੰਟੀ ਖੜਕਾਉਣ 'ਤੇ ਇਕ 54 ਸਾਲਾ ਅੌਰਤ ਨੇ ਉਸਦਾ ਸਵਾਗਤ ਕੀਤਾ। ਇਸ ਔਰਤ ਨੇ 82 ਸਾਲਾ ਮਰਾਥਾ ਪੋਟੂ ਬਾਰੇ ਸਾਰੀ ਕਹਾਣੀ ਦੱਸੀ ਕਿ ਉਸ ਦੇ ਦੋ ਬੱਚੇ ਸਨ ਜੋਕਿ ਕੰਮ ਵਾਸਤੇ ਬਾਹਰ ਹਨ, ਉਸ ਦਾ ਪਤੀ ਮਰ ਗਿਆ ਹੈ ਅਤੇ ਉਹ ਇਕੱਲੀ ਰਹਿੰਦੀ ਹੈ।
ਆਕਲੈਂਡ : ਗੱਲ ਦਿਲ ਮਿਲਿਆਂ ਦੀ ਹੋਵੇ ਤਾਂ ਫਿਰ ਉਮਰ ਕੋਈ ਅੜਿੱਕਾ ਨਹੀਂ ਬਣਦੀ। ਵਿਰਲੇ ਹੁੰਦੇ ਹਨ ਜਿਹੜੇ ਲੋਕ ਲੱਜਾ ਦੀ ਪ੍ਰਵਾਹ ਕੀਤੇ ਬਗੈਰ ਉਹ ਕੁਝ ਕਰ ਜਾਂਦੇ ਹਨ ਜਿਨ੍ਹਾਂ ਦੇ ਚੰਗੇ ਜਾਂ ਮਾੜੇ ਹੋਣ ਦੀ ਗੁਣਾ ਤਕਸੀਮ ਸਾਲਾਂ ਤੱਕ ਹੁੰਦੀ ਰਹਿੰਦੀ ਹੈ।